ਫਾਜਿਲਾਕ 11 ਅਗਸਤ : ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਨਵਦੀਪ ਕੌਰ ਦੇ ਦਿਸਾ ਨਿਰਦੇਸ਼ਾ ਹੇਠ ਸਰਕਲ ਸੁਪਰਵਾਈਜਰ ਸੁਨੀਤਾ ਰਾਣੀ ਵੱਲੋਂ ਪਿੰਡ ਕਮਾਲ ਵਾਲਾ ਦੇ ਆਂਗਣਵਾੜੀ ਸੈਂਟਰ ਕੋਡ ਨੰਬਰ 912,913,914 ਅਤੇ 915 ਵਿਖੇ ਪਿੰਡਾਂ ਵਾਸੀਆਂ ਨੂੰ ਆਜ਼ਾਦੀ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਵਿਚਕਾਰ ਤਿਰੰਗੇ ਝੰਡੇ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆ ਵਿਚਕਾਰ ਵੱਖ-ਵੱਖ ਗਤੀਵਿਧੀਆ ਕਰਵਾ ਕੇ ਮਾਤਾ ਪਿਤਾ ਦੇ ਸੁਝਾਅ ਵੀ ਲਏ ਗਏ। ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ ਨੇ ਅਨੀਮੀਆ ਤੋਂ ਬਚਣ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਸੰਤੁਲਿਤ ਆਹਾਰ ਖਾਣ ਦੇ ਨਾਲ—ਨਾਲ ਸਿਹਤਮੰਦ ਰਹਿਣ ਦੇ ਨੁਸਖੇ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਪੋਸ਼ਟਿਕ ਆਹਾਰ ਗ੍ਰਹਿਣ ਕਰਾਂਗੇ ਤਾਂ ਹੀ ਸਿਹਤਮੰਦ ਰਹਾਂਗੇ ਤੇ ਲੰਬੀ ਜਿੰਦਗੀ ਜੀ ਸਕਾਂਗੇ।ਉਨ੍ਹਾਂ ਕਿਹਾ ਕਿ ਖਾਣ—ਪੀਣ ਚੰਗਾ ਹੋਵੇਗਾ ਤਾਂ ਅਸੀਂ ਬਿਮਾਰੀਆਂ ਤੋਂ ਬਚੇ ਰਹਾਂਗੇ। ਇਸ ਮੌਕੇ ਆਂਗਣਵਾੜੀ ਵਰਕਰਜ਼ ਕਸ਼ਮੀਰ ਕੌਰ, ਪ੍ਰਕਾਸ਼ ਰਾਣੀ, ਮਨਜੀਤ ਰਾਣੀ ਮਾਇਆ ਦੇਵੀ ਅਤੇ ਹੈਲਪਰਜ਼ ਛਿੰਦਰ ਕੌਰ, ਸੋਮਾ ਦੇਵੀ, ਪਾਸੋ ਬਾਈ ਸਮੇਤ ਆਂਗਣਵਾੜੀ ਸੈਂਟਰਾ ਦੇ ਬੱਚੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਮਹਿਵਾਲਾ ਵੀ ਹਾਜ਼ਰ ਸਨ।