ਫ਼ਰੀਦਕੋਟ 19 ਜੁਲਾਈ, 2024 : ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਜਿਲ੍ਹਾ ਫਰੀਦਕੋਟ ਦੇ ਦਿਸਾ ਨਿਰਦੇਸ ਅਤੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਦੀ ਯੋਗ ਅਗਵਾਈ ਹੇਠ ਸਰਕਲ ਇੰਚਾਰਜ ਡਾ. ਜਤਿੰਦਰਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਦੇ ਉਦਮ ਸਦਕਾ ਪਿੰਡ ਝੱਖੜਵਾਲਾ ਵਿਖੇ ਕਿਸਾਨ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਪਿੰਡ ਦੇ ਕਿਸਾਨਾਂ ਨੂੰ ਫਸਲਾਂ ਸਬੰਧੀ ਮੌਕੇ ਤੇ ਹੀ ਸਬੰਧਤ ਫਸਲ ਬਾਰੇ ਜਾਣਕਾਰੀ ਦਿੱਤੀ ਗਈ । ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਡਾ. ਗੁਰਪ੍ਰੀਤ ਸਿੰਘ ਵੱਲੋ ਕਿਸਾਨਾਂ ਨੂੰ ਝੋਨੇ ਦੀ ਫਸਲ ਤੇ ਬਿਮਾਰੀਆ ਤੇ ਕੀੜੇ ਮਕੌੜਿਆ ਦੀ ਰੋਕਥਾਮ ਸਬੰਧੀ ਸਿਫਾਰਸ ਕੀਤੀਆਂ ਜਹਿਰਾਂ ਦੀ ਸਿਫਾਰਸ ਮਾਤਰਾ ਅਨੁਸਾਰ ਸਪਰੇ ਕਰਨ ਸਬੰਧੀ ਪ੍ਰੇਰਿਤ ਕੀਤਾ । ਉਹਨਾ ਕਿਹਾ ਕਿ ਕਿਸਾਨ ਸਿਫਾਰਸ ਕੀਤੀਆਂ ਜਹਿਰਾਂ ਦੀ ਸਿਫਾਰਸ ਮਾਤਰਾ ਤੋ ਬਾਹਰ ਨਾ ਜਾਣ ਤੇ ਲਗਾਤਾਰ ਵਿਭਾਗ ਨਾਲ ਸੰਪਰਕ ਵਿੱਚ ਰਹਿਣ ਤੇ ਜਿੰਨਾ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਉਸ ਸਬੰਧੀ ਆਪਣੇ ਖੇਤ ਦੀ ਵੈਰੀਫਿਕੇਸਨ ਕਰਵਉਣ ਤੇ ਸਰਕਾਰ ਵੱਲੋ ਦਿੱਤੀ ਜਾ ਰਹੀ ਸਬਸਿਡੀ ਦਾ ਲਾਹਾ ਪ੍ਰਾਪਤ ਕਰਨ । ਕਿਸਾਨ ਮਿਲਣੀ ਵਿੱਚ ਸਾਮਲ ਡਾ. ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਵੱਲੋ ਵੀ ਕਿਸਾਨਾਂ ਨਾਲ ਫਸਲਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਤੇ ਕਿਸਾਨਾਂ ਨੂੰ ਖੇਤ ਖਾਲੀ ਹੋਣ ਤੇ ਆਪਣੇ ਖੇਤ ਦੀ ਮਿੱਟੀ ਪਰਖ ਕਰਵਾਉਣ ਲਈ ਤੇ ਪਾਣੀ ਟੈਸਟ ਕਰਵਾਉਣ ਲਈ ਜਾਗਰੂਕ ਕੀਤਾ ਕਿ ਮਿੱਟੀ ਪਰਖ ਕਰਵਾਉਣ ਨਾਲ ਸਾਨੂੰ ਸਾਡੇ ਖੇਤ ਦੀ ਸਿਹਤ ਦਾ ਪਤਾ ਲਗਦਾ ਹੈ ਕਿ ਖੇਤ ਨੂੰ ਕੀ ਘਾਟ ਹੈ ਤੇ ਉੁਹ ਘਾਟ ਦਾ ਪਤਾ ਮਿੱਟੀ ਪਰਖ ਕਰਵਉਣ ਤੇ ਹੀ ਪਤਾ ਲੱਗ ਸਕਦਾ ਹੈ ਜੇਕਰ ਟੈਸਟ ਰਿਪੋਰਟ ਮੁਤਾਬਕ ਖੇਤ ਦੀ ਸੰਭਾਲ ਕੀਤੀ ਜਾਵੇ ਤਾ ਸਾਨੂੰ ਸਾਡੀ ਫਸਲ ਤੇ ਵਾਧੂ ਕੀਟਨਾਸ਼ਕ ਜਾ ਖਾਦਾਂ ਦੀ ਵਰਤੋ ਨਹੀ ਕਰਨੀ ਪਵੇਗੀ ਤੇ ਕਿਸਾਨ ਵੀਰਾਂ ਦਾ ਖਰਚਾ ਵੀ ਘੱਟ ਹੋਵੇਗਾ। ਡਾ. ਜਤਿੰਦਰਪਾਲ ਸਿੰਘ ਵੱਲੋ ਕਿਸਾਨ ਮਿਲਣੀ ਵਿੱਚ ਸਾਮਲ ਕਿਸਾਨਾਂ ਦਾ ਧੰਨਵਾਦ ਕਰਦਿਆ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਕਰਨ ਲਈ ਕਿਹਾ। ਇਸ ਮੌਕੇ ਸ੍ਰੀ ਪਵਨਦੀਪ ਸਿੰਘ ਏ.ਟੀ.ਐਮ, ਅਮਨਦੀਪ ਸਿੰਘ, ਕਿਸਾਨ ਲਖਵੀਰ ਸਿੰਘ,ਵੀਰ ਸਿੰਘ,ਸੁਰਜੀਤ ਆਦਿ ਹਾਜਰ ਸਨ।