- ਪਿੰਡ ਧੌਲਾ, ਸਹਿਣਾ ਵਿੱਚ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਵਿੱਚ ਲਏ ਸੈਂਪਲ
ਬਰਨਾਲਾ, 15 ਜੂਨ : ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਸਮੇਂ ਖੇਤ ਖਾਲੀ ਹਨ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਟੀਮਾਂ ਬਣਾਂ ਕੇ ਮਿੱਟੀ ਦੇ ਸੈਂਪਲ ਲੈਣ ਲਈ ਮੁਹਿੰਮ ਵਿੱਡੀ ਗਈ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਨੂੰ 3750 ਸੈਂਪਲਾਂ ਦਾ ਟੀਚਾ ਪ੍ਰਾਪਤ ਹੋਇਆ ਹੈ, ਇਸ ਲਈ ਟੀਮਾਂ ਵੱਖੋ-ਵੱਖਰੇ ਪਿੰਡਾਂ ਵਿੱਚ ਜਾ ਕੇ ਸੈਂਪਲ ਇੱਕਠੇ ਕਰ ਰਹੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦਾ ਸਹਿਯੋਗ ਕਰਕੇ ਮਿੱਟੀ ਦੇ ਸੈਂਪਲ ਜ਼ਰੂਰ ਦੇਣ ਤਾਂ ਜੋ ਮਿੱਟੀ ਦੇ ਟੈਸਟ ਕਰਵਾ ਕੇ ਉਹਨਾਂ ਨੂੰ ਮਿੱਟੀ ਦੀ ਗੁਣਵਤਾ ਦਾ ਪਤਾ ਲੱਗ ਸਕੇ ਅਤੇ ਉਹ ਲੋੜ ਅਨੁਸਾਰ ਆਪਣੇ ਖੇਤ ਵਿੱਚ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਤੱਕ ਸਾਡੀਆਂ ਟੀਮਾਂ ਨਹੀਂ ਪਹੁੰਚ ਸਕੀਆਂ, ਉਹ ਕਿਸਾਨ ਦਫਤਰ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵਿਖੇ ਬਣੀ ਭੂਮੀ ਪਰਖ ਲਬਾਟਰੀ ਵਿੱਚ ਆਪਣੇ ਮਿੱਟੀ ਦੇ ਟੈਸਟ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਆਪਣੀ ਸਿਹਤ ਸੰਭਾਲ ਲਈ ਆਪਣੇ ਸਰੀਰ ਦੇ ਟੈਸਟ ਕਰਵਾ ਹੀ ਦਵਾਈ ਲੈਂਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੀ ਮਿੱਟੀ ਦੇ ਟੈਸਟ ਕਰਵਾ ਮਿੱਟੀ ਦੀ ਸਿਹਤ ਅਨੁਸਾਰ ਹੀ ਲੋੜੀਂਦੇ ਤੱਤ ਪਾਈਏ ਅਤੇ ਮਿੱਟੀ ਵਿੱਚ ਬੇਲੋੜੀਂਦੀਆਂ ਖਾਦਾਂ ਪਾ ਕੇ ਮਿੱਟੀ ਦੀ ਸਿਹਤ ਨਾ ਵਿਗਾੜੀਏ ਅਤੇ ਮਿੱਟੀ ਨੂੰ ਅਣਉਪਜਾੳ ਨਾ ਬਣਾਈਏ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਬਲਾਕ ਦੇ ਡਾ. ਸੁਖਪਾਲ ਸਿੰਘ ਭੂਮੀ ਪਰਖ ਅਫਸਰ, ਸਹਿਣਾ ਬਲਾਕ ਵਿੱਚ ਡਾ ਗੁਰਚਰਨ ਸਿੰਘ ਖੇਤੀਬਾੜੀ ਅਫਸਰ ਸਹਿਣਾ, ਡਾ ਜੈਸਮੀਨ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਮਹਿਲਕਲਾਂ ਟੀਮਾਂ ਨੂੰ ਲੀਡ ਕਰ ਰਹੇ ਹਨ। ਕਿਸਾਨ ਵੀਰ ਕਿਸੇ ਵੀ ਸਹਾਇਤਾ ਜਾਂ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਦਫਤਰਾਂ ਵਿੱਚ ਸੰਪਰਕ ਕਰ ਸਕਦੇ ਹਨ।