ਫਰੀਦਕੋਟ 30 ਜੂਨ : ਨਗਰ ਸੁਧਾਰ ਟਰੱਸਟ ਫਰੀਦਕੋਟ ਵੱਲੋਂ ਟਰੱਸਟ ਦੇ ਚੇਅਰਮੈਨ ਸ਼੍ਰੀ ਗੁਰਤੇਜ ਸਿੰਘ ਖੋਸਾ ਦੀ ਅਗਵਾਈ ਹੇਠ ਫਰੀਦਕੋਟ ਪ੍ਰਸ਼ਾਸ਼ਨ ਦੇ ਪੂਰਨ ਸਹਿਯੋਗ ਨਾਲ ਟਰੱਸਟ ਦੀ ਸਕੀਮ ਲਾਲਾ ਲਾਜਪਤ ਰਾਏ ਵਾਕਿਆ ਕੋਟਕਪੂਰਾ ਰੋਡ ਦੇ ਬਾਕੀ ਰਹਿੰਦੇ ਰਕਬੇ 9 ਕਨਾਲ 15 ਮਰਲੇ ਵਿੱਚੋਂ ਰਾਜਸਥਾਨ ਫੀਡਰ ਨਹਿਰ ਵਿੱਚ ਆਉਂਦੇ ਰਕਬੇ ਨੂੰ ਛੱਡ ਕੇ ਬਾਕੀ ਰਹਿੰਦੇ 6 ਕਨਾਲ ਰਕਬੇ (ਗੁਰਮੀਤ ਕੌਰ ਬਿੰਲਡਿੰਗ ) ਕਨਾਲ 12 ਮਰਲੇ, ਖਸਰਾ ਨੰ: 14112/8373, ਸਾਲਗ ਰਾਮ ਦਾ ਰਕਬਾ 2 ਕਨਾਲ 1.5 ਮਰਲੇ, ਖਸਰਾ ਨੰ: 14113/8373, ਅਮਿਤ ਗਰੋਵਰ ਵਗੈਰਾ 2 ਕਨਾਲ 3 ਮਰਲੇ, ਖਸਰਾ ਨੰ: 14113/8373, ਅਤੇ ਸੁਖਵਿੰਦਰ ਸਿੰਘ ਬਰਾੜ 1 ਕਨਾਲ 3.5 ਮਰਲੇ, ਖਸਰਾ ਨੰ: 14113/8373) ਦਾ ਕਬਜਾ ਉਪ-ਮੰਡਲ ਮੈਜਿਸਟਰੇਟ-ਕਮ-ਭੋਂ ਪ੍ਰਾਪਤੀ ਕੁਲੈਕਟਰ ਫਰੀਦਕੋਟ ਦੁਆਰਾ ਤਹਿਸੀਲਦਾਰ ਫਰੀਦਕੋਟ ਰਾਹੀਂ ਨਗਰ ਸੁਧਾਰ ਟਰੱਸਟ ਫਰੀਦਕੋਟ ਨੂੰ ਦਿੱਤਾ ਗਿਆ।ਇਸ ਸਕੀਮ ਦੀ ਡਿਵੈਲਪਮੈਂਟ ਨਾਲ ਜਿੱਥੇ ਸ਼ਹਿਰ ਦੀ ਦਿੱਖ ਸੋਹੇਗੀ, ਵਿਕਾਸ ਹੋਵੇਗਾ, ਉਥੇ ਨਗਰ ਸੁਧਾਰ ਟਰੱਸਟ ਫਰੀਦਕੋਟ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੁਹੇਗਾ।