
ਸ੍ਰੀ ਮੁਕਤਸਰ ਸਾਹਿਬ 18 ਮਾਰਚ 2025 : ਸ੍ਰੀ ਗੁਰਪ੍ਰੀਤ ਸਿੰਘ ਥਿੰਦ ਵਧੀਕ ਜ਼ਿਲ੍ਹਾ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆਂ ਦੀ ਸਿਵਿਲ ਰਿਟ ਪਟੀਸ਼ਨ ਨੰ. 72 ਦੇ ਹਵਾਲੇ ਅਨੁਸਾਰ (ਐੱਸ.ਐੱਲ.ਪੀ.(ਸੀ) ਨੰ.21851/2003 ਤੋਂ ਪੈਦਾ ਹੋਈ ਅਪੀਲ ਨੰ.3735 ਆਫ 2005 ਦੇ ਪ੍ਰਦੂਸ਼ਣ ਸਮੇਤ ਸ਼ੋਰ ਪ੍ਰਦੂਸ਼ਣ) ਵਿੱਚ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਤਹਿਤ ਭਾਰਤੀਯ ਨਾਗਰਿਕ ਸੁਰੱਖਿਆਂ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀ ਹਦੂਦ ਅੰਦਰ ਮਿਊਜ਼ਕ / ਲਾਊਡ ਸਪੀਕਰ/ ਡੀ.ਜੇ ਨੂੰ ਉਚੀ ਅਵਾਜ ਵਿੱਚ ਚਲਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਅਨੁਸਾਰ ਸ਼ੋਰ ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਣ) ਨਿਯਮ 2000 ਸ਼ਡਿਊਲ (ਨਿਯਮ 3(1) ਅਤੇ 4 (1) ਵੇਖੋ) ਸ਼ੋਰ ਦੇ ਸੰਬੰਧ ਵਿੱਚ ਵਾਤਾਵਰਣ ਦੀ ਹਵਾ ਦੀ ਗੁਣਵੱਤਾ ਦੇ ਮਿਆਰ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਇਹ ਹੁਕਮ 30 ਅਪ੍ਰੈਲ 2025 ਤੱਕ ਜਾਰੀ ਰਹਿਣਗੇ।