- ਅਧਿਕਾਰੀ ਕਾਰਵਾਈ ਅਧੀਨ ਵਿਕਾਸ ਪ੍ਰੋਜ਼ੈਕਟਾ ਦੀ ਨਜਰਸਾਨੀ ਦੇ ਨਾਲ ਨਾਲ ਨਵੇਂ ਵਿਕਾਸ ਪ੍ਰੋਜੈਕਟਾਂ ਦੀ ਉਲੀਕਣ ਯੋਜਨਾ : ਅਮਿਤ ਪਾਂਚਾਲ
ਫਾਜ਼ਿਲਕਾ, 5 ਜੁਲਾਈ : ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਅਮਿਤ ਪਾਂਚਾਲ ਨੇ ਬਲਾਕ ਜਲਾਲਾਬਾਦ ਤੇ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਮਗਨਰੇਗਾ, ਵਿਤ ਕਮਿਸ਼ਨ, ਸਵਛ ਭਾਰਤ ਮਿਸ਼ਨ, ਸੋਲੀਡ ਵੇਸਟ ਤੇ ਲਿਕਿਉਡ ਵੇਸਟ, ਪੰਜਾਬ ਨਿਰਮਾਣ ਸਕੀਮ ਆਦਿ ਵੱਖ—ਵੱਖ ਸਕੀਮਾਂ ਅਧੀਨ ਚੱਲ ਰਹੇ ਤੇ ਨਵੇਂ ਹੋਣ ਵਾਲੇ ਵਿਕਾਸ ਕੰਮਾਂ ਸਬੰਧੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਧਿਕਾਰੀ ਫੀਲਡ ਵਿਚ ਰਹਿ ਕੇ ਵੱਧ ਤੋਂ ਵੱਧ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਨਜਰਸਾਨੀ ਕਰਨ ਅਤੇ ਨਵੇਂ ਵਿਕਾਸ ਪ੍ਰੋਜੈਕਟਾ ਦੀ ਯੋਜਨਾ ਉਲੀਕੀ ਜਾਵੇ। ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਅਧੀਨ ਜ਼ੋਬ ਕਾਰਡ ਹੋਲਡਰਾਂ ਨੂੰ ਵੱਧ ਤੋਂ ਵੱਧ ਦਿਹਾੜੀਆਂ ਦਿੱਤੀਆਂ ਜਾਣ ਜਿਸ ਨਾਲ ਪਿੰਡਾਂ ਦਾ ਵਿਕਾਸ ਤਾਂ ਹੋਵੇਗਾ ਹੀ ਤੇ ਲੋਕਾਂ ਨੂੰ ਵੀ ਰੋਜਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਮਗਨਰੇਗਾ ਅਧੀਨ ਸਮੂਹ ਸਟਾਫ ਗ੍ਰਾਮ ਰੋਜਗਾਰ ਸੇਵਕ, ਟੀ.ਏ., ਟੈਕਨੀਕਲ ਟੀਮ, ਏ.ਪੀ.ਓ ਨੂੰ ਹਦਾਇਤਾ ਕੀਤੀਆਂ ਕਿ ਪ੍ਰਾਪਤ ਟੀਚਿਆਂ ਨੂੰ ਹਰ ਹੀਲੇ ਤੈਅ ਸਮੇਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡਾਂ ਅੰਦਰ 15ਵੇਂ ਵਿਤ ਕਮਿਸ਼ਨਰ, ਸੋਲੀਡ ਵੇਸਟ ਮੈਨੇਜਮੈਂਟ ਤੇ ਲਿਕਿਵਿਡ ਮੈਨੇਜਮੈਂਟ ਸਕੀਮ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਪੰਜਾਬ ਨਿਰਮਾਣ ਸਕੀਮ, ਰੂਰਲ ਲਾਈਵਲੀਹੁਡ ਮਿਸ਼ਨ ਸਕੀਮ, ਪੰਚਾਇਤ ਵਿਭਾਗ ਅਧੀਨ ਮੁਕੰਮਲ ਹੋ ਚੁੱਕੇ ਵਿਕਾਸ ਪ੍ਰੋਜੈਕਟਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਕੁਮਾਰ, ਮਗਨਰੇਗਾ ਸਟਾਫ ਅਸ਼ੀਸ਼ ਲੂਣਾ, ਸੁਰੇਸ਼, ਵਿਵੇਕ ਵਰਮਾ ਆਦਿ ਸਟਾਫ ਮੌਜੂਦ ਸੀ।