- ਮੇਰੀ ਮਾਟੀ, ਮੇਰਾ ਦੇਸ਼ " ਮੁਹਿੰਮ ਤਹਿਤ ਸਮੁੱਚੇ ਜ਼ਿਲ੍ਹੇ 'ਚ 09 ਅਗਸਤ ਤੋਂ 15 ਅਗਸਤ ਤੱਕ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਰਾਜ ਵਿਭਾਗਾਂ ਦੇ ਸਹਿਯੋਗ ਨਾਲ ਵੱਖ ਵੱਖ ਗਤੀਵਿਧੀਆਂ ਉਲੀਕਿਆ ਜਾਣਗੀਆਂ- ਏ.ਡੀ.ਸੀ
- ਮੇਰੀ ਮਾਟੀ, ਮੇਰਾ ਦੇਸ਼ " ਮੁਹਿੰਮ ਮਕਸਦ ਸ਼ਹੀਦ ਨਾਇਕਾਂ ਅਤੇ ਨਾਇਕਾਵਾਂ ਦਾ ਸਨਮਾਨ ਕਰਨਾ- ਸੁਰਿੰਦਰ ਸਿੰਘ
ਮਾਲੇਰਕੋਟਲਾ 04 ਅਗਸਤ : ਜ਼ਿਲ੍ਹੇ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ " ਮੇਰੀ ਮਾਟੀ, ਮੇਰਾ ਦੇਸ਼ " ਮੁਹਿੰਮ ਚਲਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਾਰਜ ਸਾਧਕ ਅਫ਼ਸਰਾਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਉਨ੍ਹਾਂ ਕਿਹਾ ਕਿ " ਮੇਰੀ ਮਾਟੀ, ਮੇਰਾ ਦੇਸ਼ " ਮੁਹਿੰਮ ਦਾ ਮਕਸਦ ਸ਼ਹੀਦ ਨਾਇਕਾਂ ਅਤੇ ਨਾਇਕਾਵਾਂ ਦਾ ਸਨਮਾਨ ਕਰਨਾ ਹੈ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸੂਰਬੀਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮੁੱਚੇ ਜ਼ਿਲ੍ਹੇ 'ਚ 09 ਅਗਸਤ ਤੋਂ 15 ਅਗਸਤ ਤੱਕ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਰਾਜ ਵਿਭਾਗਾਂ ਦੇ ਸਹਿਯੋਗ ਨਾਲ ਵੱਖ ਵੱਖ ਗਤੀਵਿਧੀਆਂ ਉਲੀਕਿਆ ਜਾਣਗੀਆਂ । ਉਨ੍ਹਾਂ ਹੋਰ ਦੱਸਿਆ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਰੱਖਣ ਲਈ ਜ਼ਿਲ੍ਹੇ ਦੀਆਂ ਸਮੁੱਚੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਨਾਲ ਨਾਲ ਸਮੁੱਚੇ 176 ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ " ਵਿਸ਼ੇਸ਼ ਸ਼ਿਲਾਲੇਖ " ਸਥਾਪਿਤ ਕੀਤੇ ਜਾਣਗੇ ।ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ " ਅੰਮ੍ਰਿਤ ਕਲਸ਼ ਯਾਤਰਾ" ਵੀ ਕੱਢੀ ਜਾਵੇਗੀ। " ਅੰਮ੍ਰਿਤ ਕਲਸ਼ ਯਾਤਰਾ" ਤਹਿਤ ਕੋਨੇ-ਕੋਨੇ ਤੋਂ ਇਕੱਤਰ ਮਿੱਟੀ ਦੇਸ਼ ਦੀ ਰਾਜਧਾਨੀ ਦਿੱਲੀ ਭੇਜ ਲਈ ਸਟੇਟ ਹੈਂਡ ਕੁਆਟਰ ਵਿਖੇ ਇਕੱਤਰ ਕੀਤੀ ਜਾਵੇਗੀ । ਇੱਕਤਰ ਕੀਤੀ ਮਿੱਟੀ ਨਾਲ ਨੈਸ਼ਨਲ ਵਾਰ ਮੈਮੋਰੀਅਲ ਦਿੱਲੀ ਵਿਖੇ 'ਅੰਮ੍ਰਿਤ ਵਾਟਿਕਾ ਬਣਾਈ ਜਾਵੇਗੀ। ਇਹ ਅੰਮ੍ਰਿਤ ਵਾਟਿਕਾ ‘ਇਕ ਭਾਰਤ, ਸ੍ਰੇਸ਼ਠ ਭਾਰਤ" ਦਾ ਸ਼ਾਨਦਾਰ ਪ੍ਰਤੀਕ ਬਣੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ " ਮੇਰੀ ਮਾਟੀ, ਮੇਰਾ ਦੇਸ਼ " ਮੁਹਿੰਮ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ । ਉਨ੍ਹਾਂ ਹਦਾਇਤ ਕੀਤੀ ਕਿ ਸਮੂਹ ਨਗਰ ਕੌਂਸਲਾਂ/ ਨਗਰ ਪੰਚਾਇਤਾਂ ਅਤੇ ਪਿੰਡਾਂ ਵਿੱਚ ਪਹਿਲਾ ਤੋਂ ਸਥਾਪਿਤ ਅਮ੍ਰਿਤ ਸਰੋਵਰਾਂ ਦੇ ਨੇੜੇ 75 ਦੇਸੀ ਬੂਟੇ ਲਗਾ ਕੇ ਵਸੁਧਾ ਵੰਦਨ ਤਹਿਤ ਅੰਮ੍ਰਿਤ ਵਾਟਿਕਾ ਦੀ ਰਚਨਾਵਾਂ ਕੀਤੀਆਂ ਜਾਣ। ਵੀਰਾਂ ਦਾ ਵੰਦਨ ਪ੍ਰੋਗਰਾਮ ਤਹਿਤ ਦੇਸ਼ ਦੀ ਰੱਖਿਆ ਕਰਨ ਵਾਲੇ ਆਜ਼ਾਦੀ ਘੁਲਾਟੀਆਂ/ਵੀਰਾਂ ਦਾ ਸਨਮਾਨ ਕਰਨ ਲਈ ਪ੍ਰੋਗਰਾਮ ਅਤੇ ਪੰਚ ਪ੍ਰਾਣ ਸੰਕਲਪ ਦਾ ਆਯੋਜਨ ਕੀਤਾ ਜਾਵੇ ਅਤੇ ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਰਾਸ਼ਟਰੀ ਗਾਣ ਦਾ ਆਯੋਜਨ ਕੀਤਾ ਜਾਵੇ । ਇਸ ਮੌਕੇ ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਸ੍ਰੀ ਮਨਿੰਦਰ ਪਾਲ ਸਿੰਘ,ਕਾਰਜ ਸਾਧਕ ਅਫ਼ਸਰ ਅਹਿਮਦਗੜ੍ਹ/ਅਮਰਗੜ੍ਹ ਸ੍ਰੀ ਅਮਨਦੀਪ ਸਿੰਘ,ਬੀ.ਡੀ.ਪੀ.ਓ (ਐਚ) ਬਬਲਜੀਤ ਕੌਰ, ਬੀ.ਡੀ.ਪੀ.ਓ ਅਹਿਮਦਗੜ੍ਹ ਸ੍ਰੀ ਜਸਵਿੰਦਰ ਸਿੰਘ, ਬੀ.ਡੀ.ਪੀ.ਓ ਅਮਰਗੜ੍ਹ ਸ੍ਰੀ ਰੁਪਿੰਦਰ ਕੌਰ, ਸ੍ਰੀ ਤੇਜਿੰਦਰ ਸਿੰਘ, ਜੈ ਪ੍ਰਕਾਸ਼ ਚੌਹਾਨ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ