ਫਰੀਦਕੋਟ 4 ਸਤੰਬਰ () ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਹੁਣ ਤੱਕ ਲਗਭਗ 3.76 ਕਰੋੜ ਰੁਪਏ ਦੇ ਟੈਂਡਰ ਲੱਗ ਚੁੱਕੇ ਹਨ। ਪਹਿਲੇ ਫੇਸ ਵਿੱਚ 1.69 ਕਰੋੜ ਰੁਪਏ ਦੇ ਟੈਂਡਰ ਲਗਾਏ ਸਨ ਜਿੰਨਾਂ ਵਿੱਚ ਓਲਡ ਕੈਂਟ ਰੋਡ ਤੋਂ ਜਰਮਨ ਕਲੋਨੀ ਤੱਕ ਲਈ 92.21 ਲੱਖ ਰੁਪਏ,ਓਲਡ ਜੇਲ੍ਹ ਰੋਡ ਚੁੱਕੀ ਚੌਕ ਤੋਂ ਗਰਗ ਪੇਂਟਰ ਤੱਕ ਇੰਟਰਲਾਕ ਸੜਕ ਬਣਾਉਣ ਲਈ 31.51 ਲੱਖ ਰੁਪਏ, ਬਲਬੀਰ ਬਸਤੀ ਦੀ ਮੇਨ ਸੜਕ ਦੇ ਦੋਵੇਂ ਪਾਸੇ ਡਰੇਨ ਬਣਾਉਣ ਲਈ 18.20 ਲੱਖ ਰੁਪਏ, ਸਾਰੇ ਸ਼ਹਿਰ ਵਿੱਚ ਪੈਚ ਵਰਕ ਰਿਪੇਅਰ ਲਈ 13.76 ਲੱਖ ਅਤੇ ਡਿਸਪੋਜਲ ਚੈਂਬਰਾਂ ਦੀ ਸਕਰਿਨਿੰਗ ਲਈ 1.01 ਲੱਖ ਰੁਪਏ ਦੇ ਟੈਂਡਰ ਮੰਨਜੂਰ ਹੋ ਚੁੱਕੇ ਹਨ ਅਤੇ ਕੰਮ ਵੀ ਸ਼ੁਰੂ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੂਜੇ ਫੇਸ ਵਿੱਚ ਸ਼ਹਿਰ ਦੇ ਵਿਕਾਸ ਲਈ 2.06 ਕਰੋੜ ਰੁਪਏ ਦੇ ਟੈਂਡਰ ਲਗਾਏ ਜਾ ਚੁੱਕੇ ਹਨ ਜੋ ਕਿ ਜਲਦੀ ਹੀ ਖੋਲ੍ਹ ਦਿੱਤੇ ਜਾਣਗੇ। ਟੈਂਡਰ ਮੰਨਜੂਰ ਹੋਣ ਉਪਰੰਤ ਇਹ ਕੰਮ ਜਲਦੀ ਸ਼ੁਰੂ ਕਰ ਦਿੱਤੇ ਜਾਣਗੇ। ਇਹਨਾਂ ਕੰਮਾਂ ਵਿੱਚ ਬਲਬੀਰ ਬਸਤੀ ਮੇਨ ਰੋਡ ਉੱਪਰ ਇੰਟਰਲਾਕ ਟਾਈਲ ਲਗਾਉਣ ਲਈ 89.66 ਲੱਖ ਰੁਪਏ, ਸ਼ਹੀਦ ਬਲਵਿੰਦਰ ਨਗਰ ਗਲੀ ਨੰ:8.9 ਅਤੇ 10 ਵਿੱਚ ਇੰਟਰਲਾਕ ਟਾਈਲਾਂ ਲਗਾਉਣ ਲਈ 19.26 ਲੱਖ ਰੁਪਏ, ਗਰੀਨ ਐਵੀਨਿਊ ਗਲੀ ਨੰ:4/7 ਲਈ 10.78 ਲੱਖ ਰੁਪਏ, ਸ਼ਾਹਬਾਜ ਨਗਰ ਨੇੜੇ ਧੀਰ ਐਡਵੋਕੇਟ ਵਾਲੀ ਗਲੀ ਲਈ 17.49 ਲੱਖ ਰੁਪਏ, ਬਾਜੀਗਰ ਬਸਤੀ ਮੇਨ ਰੋਡ ਲਈ 37.43 ਲੱਖ ਰੁਪਏ, ਨਰਾਇਣ ਨਗਰ ਗਲੀ ਨੰ:1 ਲਈ 27.99 ਲੱਖ ਰੁਪਏ, ਸਲਾਊਟ ਹਾਊਸ ਲਈ 3.60 ਲੱਖ ਰੁਪਏ ਦੀ ਰਕਮ ਦੇ ਟੈਂਡਰ ਲਗਾ ਦਿੱਤੇ ਗਏ ਹਨ। ਵਿਧਾਇਕ ਸੇਖੋਂ ਨੇ ਕਿਹਾ ਕਿ ਉਹ ਫਰੀਦਕੋਟ ਸ਼ਹਿਰ ਦੇ ਵਿਕਾਸ ਪ੍ਰਤੀ ਵਚਨਬੱਧ ਹਨ ਅਤੇ ਉਹ ਸ਼ਹਿਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਗੇ ਅਤੇ ਸਮੇਂ-ਸਮੇਂ ਤੇ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਉਹਨਾਂ ਦੇ ਧਿਆਨ ਵਿੱਚ ਆਇਆ ਕਰਨਗੀਆਂ ਉਹਨਾਂ ਦਾ ਨਿਪਟਾਰਾ ਉਹ ਪਹਿਲ ਦੇ ਆਧਾਰ ਤੇ ਕਰਨਗੇ।