- ਸਾਲ 2013-14 ਤੋਂ 2022-23 ਤੱਕ ਦਾ ਪ੍ਰਾਪਰਟੀ ਟੈਕਸ ਜਮਾਂ ਨਾ ਕਰਵਾਉਣ ਵਾਲੇ ਵੀ ਜਲਦੀ ਟੈਕਸ ਜਮਾਂ ਕਰਵਾਉਣ-ਕਮਿਸ਼ਨਰ ਨਗਰ ਨਿਗਮ
- ਕਿਹਾ ! ਨਹੀਂ ਤਾਂ ਪ੍ਰਾਪਰਟੀਆਂ ਨੂੰ ਸੀਲ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
ਮੋਗਾ, 3 ਜੁਲਾਈ : ਕਮਿਸ਼ਨਰ ਨਗਰ ਨਿਗਮ ਮੋਗਾ ਪੂਨਮ ਸਿੰਘ (ਪੀ.ਸੀ.ਐਸ.) ਵੱਲੋਂ ਆਮ ਜਨਤਾ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ 2023-24 ਦਾ ਪ੍ਰਾਪਰਟੀ ਟੈਕਟ ਜਮਾਂ ਕਰਵਾਉਣ ਦੀ ਆਖਰੀ ਮਿਤੀ 30-09-2023 ਨਿਰਧਾਰਿਤ ਕੀਤੀ ਗਈ ਹੈ। ਇਸ ਮਿਤੀ ਤੱਕ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਉੱਪਰ ਸ਼ਹਿਰ ਵਾਸੀਆਂ ਨੂੰ 10 ਫੀਸਦੀ ਛੋਟ ਦਾ ਲਾਭ ਵੀ ਮਿਲ ਰਿਹਾ ਹੈ। ਕਮਿਸ਼ਨਰ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਸਾਲ 2023-24 ਦਾ ਪ੍ਰਾਪਰਟੀ ਟੈਕਸ ਮਿਤੀ 30-09-2023 ਤੱਕ ਜਮਾਂ ਕਰਵਾ ਕੇ 10 ਫੀਸਦੀ ਛੋਟ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜਿੰਨਾਂ ਲੋਕਾਂ ਨੇ ਸਾਲ 2013-14 ਤੋਂ 2022-23 ਤੱਕ ਦਾ ਪ੍ਰਾਪਰਟੀ ਟੈਕਸ ਜਮਾਂ ਨਹੀਂ ਕਰਵਾਇਆ ਉਨਾਂ ਵੱਲ ਸਰਕਾਰੀ ਹਦਾਇਤਾਂ ਅਨੁਸਾਰ ਸਮੇਤ ਜੁਰਮਾਨਾ ਅਤੇ ਵਿਆਜ਼ ਦੇ ਪ੍ਰਾਪਰਟੀ ਟੈਕਸ ਵਸੂਲ ਕੀਤਾ ਜਾਵੇਗਾ ਅਤੇ ਪ੍ਰਾਪਰਟੀਆਂ ਨੂੰ ਸੀਲ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਹੜੇ ਲੋਕ ਆਨ ਲਾਈਨ ਪ੍ਰਾਪਰਟੀ ਟੈਕਸ ਭਰਨਾ ਚਾਹੁੰਦੇ ਹਨ ਉਹ ਦਫ਼ਤਰ ਦੀ ਵੈਬ ਸਾਈਟ ਤੇ ਜਮਾਂ ਕਰਵਾ ਸਕਦੇ ਹਨ। ਇਸ ਸਬੰਧ ਵਿੱਚ ਕੋਈ ਵੀ ਜਾਣਕਾਰੀ ਲੈਣ ਲਈ ਦਫ਼ਤਰ ਨਗਰ ਨਿਗਮ, ਮੋਗਾ ਦੇ ਕਮਰਾ ਨੰਬਰ 3 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਆਪਣਾ ਬਣਦਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮਾਂ ਕਰਵਾਉਣ ਨੂੰ ਯਕੀਨੀ ਬਣਾਉਣ।