ਕੈਬਨਿਟ ਮੰਤਰੀ ਨੇ ਹਲਕਾ ਪੱਟੀ ਦੇ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ ਪੱਟੀ, (ਤਰਨ ਤਾਰਨ), 24 ਜੁਲਾਈ : ਕੈਬਨਿਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਹਲਕਾ ਪੱਟੀ ਦੇ ਹੜ੍ਹਾਂ ਦੇ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਹੋਏ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ, ਹਰੀਕੇ, ਘੜੁੰਮ, ਕੋਟ ਬੁੱਢਾ, ਜੱਲੋਕੇ, ਰਾਧਲਕੇ, ਸਭਰਾ, ਗਦਾਈਕੇ, ਕੁੱਤੀਵਾਲਾ, ਰਸੂਲਪੁਰ, ਸੀਤੋ ਮਹਿ ਝੁੱਗੀਆ ਅਤੇ ਮੁੱਠਿਆਂਵਾਲਾ ਦਾ ਵਿਸ਼ੇਸ ਦੌਰਾ ਕੀਤਾ ਅਤੇ ਲੋਕਾਂ ਦੀਆਂ....
ਮਾਝਾ

ਡੇਰਾ ਬਾਬਾ ਨਾਨਕ , 23 ਜੁਲਾਈ : ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਭਾਰੀ ਮੀਂਹ ਕਾਰਨ ਘਰ ਦੀ ਕੰਧ ਡਿੱਗਣ ਨਾਲ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਦੋ ਜ਼ਖ਼ਮੀਆਂ ਨੂੰ ਕਲਾਨੌਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਦੋ ਗੰਭੀਰ ਜ਼ਖ਼ਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਸਵੇਰੇ ਕਰੀਬ 5.45 ਵਜੇ ਵਾਪਰੀ। ਉਸ ਸਮੇਂ ਪਰਿਵਾਰ ਘਰ ਵਿੱਚ ਸੁੱਤਾ ਹੋਇਆ ਸੀ। ਇਸ ਦੌਰਾਨ ਅਚਾਨਕ ਘਰ ਦੀ ਕੰਧ ਟੁੱਟ ਕੇ ਉਨ੍ਹਾਂ 'ਤੇ....

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਸਾਰੇ ਹੱਕ ਸ਼੍ਰੋਮਣੀ ਕਮੇਟੀ ਪਾਸ ਰਹਿਣਗੇ : ਐਡਵੋਕੇਟ ਧਾਮੀ ਅੰਮ੍ਰਿਤਸਰ, 23 ਜੁਲਾਈ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਵਿਸ਼ਵ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂਟਿਊਬ/ਵੈੱਬ ਚੈਨਲ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਭੋਗ ਮਗਰੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ....

ਅੰਮ੍ਰਿਤਸਰ, 23 ਜੁਲਾਈ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਬੰਦ ਕਰਨ ਦੀ ਸਖ਼ਤ ਤਾੜਨਾ ਕੀਤੀ ਹੈ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਵੈੱਬ ਚੈਨਲ ਦੀ ਆਰੰਭਤਾ ਸਬੰਧੀ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖ ਸੰਸਥਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ੀ ਚਾਲਾਂ ਚੱਲ ਰਹੀ ਹੈ, ਪਰ ਇਸ ਨੂੰ ਇਹ ਨਹੀਂ ਪਤਾ ਕਿ ਇਹ ਗੁਰੂ ਸਾਹਿਬਾਨ ਦੀ ਵਰੋਸਾਈ ਸੰਸਥਾ ਹੈ, ਜੋ....

ਚੇਅਰਮੈਨ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਸਮੇਤ ਸਾਰੇ ਰੋਟੇਰੀਅਨ ਨੇ ਪੌਦੇ ਲਗਾਏ ਗੁਰਦਾਸਪੁਰ, 23 ਜੁਲਾਈ : ਰੋਟਰੀ ਕਲੱਬ ਗੁਰਦਾਸਪੁਰ ਦੀ ਟੀਮ ਵੱਲੋਂ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਿਧਵਾਂ ਵਿਖੇ ਵਣ-ਮਹਾਉਤਸਵ ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ। ਰੋਟਰੀ ਕਲੱਬ ਵੱਲੋਂ ਪੌਦੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ....

ਕੈਂਪ ਦੌਰਾਨ ਜ਼ਰੂਰਤਮੰਦਾਂ ਨੂੰ ਟਰਾਈ ਸਾਈਕਲ, ਵੀਲ੍ਹ ਚੇਅਰਜ਼ ਅਤੇ ਕੰਨਾਂ ਦੀਆਂ ਮਸ਼ੀਨਾਂ ਮੁਫ਼ਤ ਦੇਣ ਲਈ ਕੀਤੀ ਜਾਵੇਗੀ ਰਜ਼ਿਸਟ੍ਰੇਸ਼ਨ ਗੁਰਦਾਸਪੁਰ, 23 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਅਤੇ ਸ੍ਰੀ ਸੱਤਿਆ ਸਾਈਂ ਸੰਮਿਤੀ ਗੁਰਦਾਸਪੁਰ ਦੇ ਸਹਿਯੋਗ ਨਾਲ ਮਿਤੀ 26 ਜੁਲਾਈ 2023 ਨੂੰ ਸਵੇਰੇ 10:00 ਵਜੇ ਗੋਲਡਨ ਗਰੁੱਪ ਦੀ ਸੰਸਥਾ ਗੋਲਡਨ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਵਿਖੇ ਜ਼ਰੂਰਤਮੰਦਾਂ ਨੂੰ ਟਰਾਈ ਸਾਈਕਲ, ਵੀਲ੍ਹ ਚੇਅਰਜ਼ ਅਤੇ ਕੰਨਾਂ ਦੀਆਂ ਮਸ਼ੀਨਾਂ....

ਮਹੰਤ ਸ੍ਰੀ ਰਘੁਬੀਰ ਦਾਸ ਵੱਲੋਂ ਸਹਾਇਤਾ ਰਾਸ਼ੀ ਦਾ ਚੈੱਕ ਚੇਅਰਮੈਨ ਰਮਨ ਬਹਿਲ ਨੂੰ ਸੌਂਪਿਆ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹਰ ਸਮਰੱਥ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ : ਮਹੰਤ ਰਘੁਬੀਰ ਦਾਸ ਚੇਅਰਮੈਨ ਰਮਨ ਬਹਿਲ ਨੇ ਦਰਬਾਰ ਸ੍ਰੀ ਪੰਡੋਰੀ ਧਾਮ ਦਾ ਧੰਨਵਾਦ ਕੀਤਾ ਗੁਰਦਾਸਪੁਰ, 23 ਜੁਲਾਈ : ਦਰਬਾਰ ਸ੍ਰੀ ਪੰਡੋਰੀ ਧਾਮ ਵੀ ਸੂਬੇ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਇਆ ਹੈ। ਦਰਬਾਰ ਸ੍ਰੀ ਪੰਡੋਰੀ ਧਾਮ ਦੇ ਮਹੰਤ ਸ੍ਰੀ ਰਘੁਬੀਰ ਦਾਸ ਜੀ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਮੁੱਖ ਮੰਤਰੀ ਪੰਜਾਬ....

ਸਬਜ਼ੀਆਂ ਅਤੇ ਬਾਗਬਾਨੀ ਦੀ ਸਫਲ ਕਾਸ਼ਤ ਕਰਕੇ ਛੋਟੇ ਕਿਸਾਨਾਂ ਲਈ ਉਦਾਹਰਨ ਬਣਿਆ ਕਿਸਾਨ ਤਰਸੇਮ ਸਿੰਘ ਗੁਰਦਾਸਪੁਰ, 23 ਜੁਲਾਈ : ਮਿਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ` ਦੀ ਕਹਾਵਤ ਨੂੰ ਪਿੰਡ ਕਾਹਲਵਾਂ ਦੇ ਕਿਸਾਨ ਨੇ ਆਪਣੀ ਮਿਹਨਤ ਨਾਲ ਸੱਚ ਕਰ ਦਿਖਾਇਆ ਹੈ। ਕਾਦੀਆਂ ਨੇੜਲੇ ਪਿੰਡ ਕਾਹਲਵਾਂ ਦੇ ਕਿਸਾਨ ਤਰਸੇਮ ਸਿੰਘ ਕੋਲ ਭਾਵੇਂ ਖੇਤੀ ਲਈ 14 ਕਨਾਲ ਦੀ ਵਾਹੀ ਹੈ ਪਰ ਉਹ ਸਬਜ਼ੀਆਂ ਦੀ ਕਾਸ਼ਤ ਅਤੇ ਬਾਗਬਾਨੀ ਜਰੀਏ ਇਸਤੋਂ ਚੋਖੀ ਕਮਾਈ ਕਰ ਰਿਹਾ ਹੈ। ਕਿਸਾਨ ਤਰਸੇਮ ਸਿੰਘ ਪਿਛਲੇ ਕਰੀਬ 13 ਸਾਲ ਤੋਂ....

ਵਿਧਾਇਕ ਸ਼ੈਰੀ ਕਲਸੀ ਨੇ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਬਟਾਲਵੀ ਦੇ ਜਨਮ ਦਿਨ ਦੀ ਦਿੱਤੀ ਮੁਬਾਰਕਬਾਦ ਬਟਾਲਾ, 23 ਜੁਲਾਈ : ਬਟਾਲਾ ਸ਼ਹਿਰ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ, ਬਟਾਲਾ ਸ਼ਹਿਰ ਦਾ ਮਾਣ ਹਨ, ਜਿਨਾਂ ਆਪਣੀ ਕਲਾ ਦਾ ਲੋਹਾ ਸਾਰੀ ਦੁਨੀਆਂ ਵਿੱਚ ਮਨਵਾਇਆ। ਸ਼ਿਵ ਬਟਾਲਵੀ ਨੂੰ ਚਾਹੁਣ ਵਾਲੇ ਤੇ ਪੰਜਾਬੀ ਮਾਂ ਬੋਲੀ ਦੇ ਪਿਆਰ ਕਰਨ ਵਾਲੇ ਸਾਰੇ ਸਨੇਹੀਆਂ ਨੂੰ ਸ਼ਿਵ ਬਟਾਲਵੀ ਦੇ ਜਨਮ ਦਿਨ....

ਅਕਾਲੀ ਦਲ ਦੇ ਸਟੂਡੈਂਟ ਆਰਗਨਾਈਜੇਸ਼ਨ ਆਫ ਇੰਡੀਆ ਦੇ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਆਗੂ ਤੇਜ਼ਵੀਰ ਸਿੰਘ ਨੂੰ ਜ਼ਿਲ੍ਹਾ ਅਦਾਲਤ ਵਿੱਚ ਕੀਤਾ ਪੇਸ਼ ਅਦਾਲਤ ਨੇ ਤੇਜਵੀਰ ਸਿੰਘ ਦਾ ਦੋ ਦਿਨ ਦਾ ਦਿੱਤਾ ਪੁਲਿਸ ਰਿਮਾਂਡ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਆਰਗਨਾਈਜੇਸ਼ਨ ਆਫ ਇੰਡੀਆ ਦੇ ਆਗੂ ਫੜੀ ਹੈਰੋਈਨ ਦਾ ਹੈ ਅੰਮ੍ਰਿਤਸਰ, 23 ਜੁਲਾਈ : ਪੰਜਾਬ ਦੇ ਅਕਾਲੀ ਆਗੂ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (SOI) ਦੇ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਸਾਬਕਾ ਪ੍ਰਧਾਨ ਤੇਜਵੀਰ ਸਿੰਘ ਨੂੰ....

ਗੁਰਦਾਸਪੁਰ, 23 ਜੁਲਾਈ : ਮਹਿਲਾ ਜੱਜ ਦੇ ਘਰ ਚੋਰੀ ਦੇ ਮਾਮਲੇ ਵਿਚ ਗੁਰਦਾਸਪੁਰ ਦੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਜੱਜ ਦੇ ਘਰ ਕੰਮ ਕਰਦੀ ਇੱਕ ਲੜਕੀ ਤੇ ਤਸ਼ੱਦਦ ਕਰਨ ਦੀ ਘਟਨਾ ਵਿੱਚ ਆਇਆ ਨਵਾਂ ਮੋੜ, ਪੁਲਿਸ ਅਧਿਕਾਰੀਆਂ ਵੱਲੋਂ ਲੜਕੀ ਤੇ ਤਸ਼ੱਦਦ ਕਰਨ ਵਾਲੇ ਦੋ ਮੰਗਲ ਸਿੰਘ (ਏਐਸਆਈ) ਅਤੇ ਅਸਵਨੀ ਕੁਮਾਰ (ਏਐਸਆਈ) ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਮਾਮਲੇ ਵਿਚ ਇਹਨਾਂ ਦੋ ਏ ਐਸ ਆਈਜ਼ ਤੋਂ ਇਲਾਵਾ ਥਾਨਾ ਸਿਟੀ ਗੁਰਦਾਸਪੁਰ ਦੇ ਤਤਕਾਲੀ ਐਸ ਐਚ ਓ ਗੁਰਮੀਤ ਸਿੰਘ ਅਤੇ ਜੱਜ ਦੀ....

ਇਸਤਰੀ ਅਕਾਲੀ ਦਲ ਵਿੰਗ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ ਅੰਮ੍ਰਿਤਸਰ, 22 ਜੁਲਾਈ : ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਚ ਸੰਗਤ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰ ਅਦਾ ਕਰਦੀ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਅਕਾਲੀ ਵਿੰਗ ਦੀ ਪੰਜਾਬ ਪ੍ਰਧਾਨ ਬਣੀ ਬੀਬੀ ਹਰਗੋਬਿੰਦ ਕੌਰ ਅੱਜ ਆਪਣੀ ਸਮਰਥਕ ਬੀਬੀਆਂ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਮੱਥਾ....

ਮਣੀਪੁਰ ਘਟਨਾ ਦੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਮੰਗੀ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ ਸਾਹਿਬ, 22 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਸ਼ਨੀਵਾਰ ਨੂੰ ਮਣੀਪੁਰ ਵਿਚ ਬੇਸਹਾਰਾ ਕੁੜੀਆਂ ਦੀ ਬੇਪਤੀ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਕਿਹਾ ਕਿ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਨਾਲੋਂ ਕੁਝ ਵੀ ਘੱਟ ਦੇਸ਼ ਦੀ ਆਤਮਾ ਨੂੰ ਮਨਜ਼ੂਰ ਨਹੀਂ ਹੋਵੇਗਾ ਤੇ ਪੀੜਤਾਂ ਲਈ ਨਿਆਂ ਯਕੀਨੀ ਨਹੀਂ ਬਣਾਏਗਾ।....

27 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਬਟਾਲਾ ਵਿਖੇ ਪਲੇਸਮੈਂਟ ਕੈਂਪ ਲੱਗੇਗਾ-ਰੋਜ਼ਗਾਰ ਮੇਲਿਆਂ ਵਿੱਚ ਐੱਸ.ਆਈ.ਐੱਸ ਸਕਿਊਰਿਟੀ ਕੰਪਨੀ ਵਲੋਂ ਸਕਿਊਰਿਟੀ ਗਾਰਡ ਦੀ ਭਰਤੀ ਕੀਤੀ ਜਾਵੇਗੀ ਬਟਾਲਾ, 22 ਜੁਲਾਈ : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਹਰ ਮਹੀਨੇ ਰੋਜ਼ਗਾਰ ਦਫ਼ਤਰ ਵਿਖੇ....

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੇ ਸਮੂਹ ਐੱਸ.ਡੀ.ਐੱਮਜ਼ ਨੂੰ ਬਲਾਕ ਪੁਲੀਆਂ ਨੂੰ ਖੁਲਵਾਉਣ ਦੇ ਨਿਰਦੇਸ਼ ਦਿੱਤੇ ਗੁਰਦਾਸਪੁਰ, 22 ਜੁਲਾਈ : ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ., ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਪਾਣੀ ਦੇ ਨਿਕਾਸ ਲਈ ਬਣੀਆਂ ਨਦੀਆਂ/ਨਾਲਿਆਂ `ਤੇ ਬਣੀਆਂ ਪੁਲੀਆਂ ਨੂੰ ਬਲਾਕ ਕਰਨ ਜਾਂ ਇਨ੍ਹਾਂ ਵਿੱਚ ਪਾਣੀ ਦੇ ਬਹਾਵ `ਤੇ ਕਿਸੇ ਤਰ੍ਹਾਂ ਦੀ ਰੋਕ ਲਗਾਉਣ ਜਾਂ ਨਾਲਿਆਂ ਨੂੰ....