ਅੰਮ੍ਰਿਤਸਰ 5 ਅਕਤੂਬਰ : ਸੀ.ਆਰ.ਪੀ.ਐਫ. ਵਲੋਂ ਮਹਿਲਾ ਸ਼ਕਤੀਕਰਨ ਦੇ ਉਦੇਸ਼ ਲਈ ਇਕ ਵੂਮੈਨ ਮੋਟਰਸਾਈਕਲ ਰੈਲੀ ਸ੍ਰੀਨਗਰ ਤੋਂ ਅੰਮ੍ਰਿਤਸਰ ਤੱਕ ਕੱਢੀ ਜਾ ਰਹੀ ਹੈ। ਇਸ ਮੋਟਰਸਾਈਕਲ ਰੈਲੀ ਵਿੱਚ 25 ਮੋਟਰਸਾਈਕਲਾਂ ਤੇ 50 ਸਵਾਰ ਹਨ। ਇਹ ਰੈਲੀ 9 ਅਕੂਬਰ ਨੂੰ ਅੰਮ੍ਰਿਤਸਰ ਵਿਖੇ ਪੁੱਜੇਗੀ ਅਤੇ ਉਸੇ ਹੀ ਦਿਨ ਸ਼ਾਮ 4 ਵਜੇ ਵਾਹਗਾ ਬਾਰਡਰ ਅਟਾਰੀ ਵਿਖੇ ਆਪਣਾ ਬੈਂਡ ਡਿਸਪਲੇ ਕਰੇਗੀ। ਇਸ ਸਬੰਧੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਕੀਤੀ ਗਈ ਪਰੇਡ ਵਿੱਚ ਇਸ ਬੈਂਡ ਵਲੋਂ ਆਪਣੀ ਸ਼ਮੂਲੀਅਤ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਰੈਲੀ ਅਗਲੇ ਦਿਨ 10 ਅਕਤੂਬਰ 2023 ਨੂੰ ਸਵੇਰੇ 10:00 ਵਜੇ ਸਰੂਪ ਰਾਣੀ ਕਾਲਜ ਫਾਰ ਵੂਮੈਨ ਵਿਖੇ ਆਪਣਾ ਬੈਂਡ ਡਿਸਪਲੇ ਕਰੇਗੀ ਅਤੇ ਇਸੇ ਹੀ ਦਿਨ ਸ਼ਾਮ ਨੂੰ 4:00 ਵਜੇ ਜਲਿ੍ਹਆਂਵਾਲਾ ਬਾਗ ਵਿਖੇ ਆਪਣੇ ਬੈਂਡ ਦੀ ਨੁਮਾਇਸ਼ ਕਰੇਗੀ। ਉਨਾਂ ਦੱਸਿਆ ਕਿ ਇਸ ਰੈਲੀ ਦਾ ਸਟੇਅ ਆਈ.ਟੀ.ਬੀ.ਪੀ. ਕੈਂਪ ਅੰਮ੍ਰਿਤਸਰ ਵਿਖੇ ਹੋਵੇਗਾ। 11 ਅਕਤੂਬਰ 2023 ਨੂੰ ਆਈ.ਟੀ.ਬੀ.ਪੀ. ਕੈਂਪ ਤੋਂ ਸਵੇਰੇ 8:00 ਵਜੇ ਡਿਪਟੀ ਕਮਿਸ਼ਨਰ ਝੰਡੀ ਦੇ ਕੇ ਇਸ ਰੈਲੀ ਨੂੰ ਜਲੰਧਰ ਲਈ ਰਵਾਨਾ ਕਰਨਗੇ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਐਸ.ਡੀ.ਐਮ. ਸ੍ਰੀ ਮਨਕੰਵਲ ਸਿੰਘ ਚਾਹਲ ਤੋਂ ਇਲਾਵਾ ਸੀ.ਆਰ.ਪੀ.ਐਫ. ਦੇ ਅਧਿਕਾਰੀ ਹਾਜ਼ਰ ਸਨ।