ਬਟਾਲਾ : ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਜੋ ਬੀਤੇ ਕਲ ਪੰਜਾਬ ਪੁਲਿਸ ਦੀ ਹਰ ਸਾਲ ਭਰਤੀ ਦੇ ਐਲਾਨ ਕੀਤੇ ਹਨ ਉਹ ਇਤਹਾਸਿਕ ਫੈਸਲਾ ਹੈ ਅਤੇ ਇਸ ਫੈਸਲੇ ਨਾਲ ਪੰਜਾਬ ਦਾ ਨੌਜ਼ਵਾਨ ਵਰਗ ਖੇਡਾਂ ਅਤੇ ਪੜਾਈ ਨਾਲ ਜੁੜੇਗਾ ਇਹ ਕਹਿਣਾ ਹੈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਬਟਾਲਾ ਚ ਓਲੰਪਿਕ ਚਾਰਟਰ ਦੀਆਂ ਖੇਡਾਂ ਕੁੰਭ ਵਜੋਂ ਜਾਣੀਆਂ ਜਾਂਦੀਆਂ ਕਮਲਜੀਤ ਖੇਡਾਂ-2022 ਦੇ ਅੱਜ ਤੀਸਰੇ ਦਿਨ ਬਟਾਲਾ ਦੇ ਪਿੰਡ ਕੋਟਲਾ ਸ਼ਾਹੀਆ ਵਿਖੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਮੁਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ ਤੌਰ ਤੇ ਬਟਾਲਾ ਪਹੁਚੇ ,ਉਥੇ ਹੀ ਉਹਨਾਂ ਨਾਲ ਐਮਐਲਏ ਬਟਾਲਾ ਅਮਨਸ਼ੇਰ ਸਿੰਘ ਕਲਸੀ ਤੋਂ ਇਲਾਵਾ ਪ੍ਰਸ਼ਾਸ਼ਨ ਦੇ ਅੱਧਕਾਰੀ ਸ਼ਾਮਿਲ ਸਨ। ਉਥੇ ਹੀ ਮੁਖ ਮਹਿਮਾਨ ਨੇ ਖਿਡਾਰੀਆਂ ਨੂੰ ਸਨਮਾਨਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਿਥੇ ਹਰ ਸਾਲ ਕਰਵਾਏ ਜਾਣ ਵਾਲਿਆਂ ਕਮਲਜੀਤ ਖੇਡਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਕਿਹਾ ਕਿ ਅੱਜ ਇਸ ਧਰਤੀ ਤੇ ਮਾਝਾ ਤੋਂ ਇਲਾਵਾ ਦੋਆਬਾ ਅਤੇ ਮਾਲਵੇ ਤੋਂ ਨੌਜਵਾਨ ਖਿਡਾਰੀ ਵੱਖ ਵੱਖ ਖੇਡਾਂ ਚ ਹਿਸਾ ਲੈ ਰਹੇ ਹਨ ਉਥੇ ਹੀ ਮੰਤਰੀ ਮੀਤ ਦਾ ਕਹਿਣਾ ਸੀ ਕਿ ਪੰਜਾਬ ਚ ਨੌਜਵਾਨਾਂ ਚ ਟੈਲੇੰਟ ਦੀ ਕਮੀ ਨਹੀਂ ਹੈ ਲੇਕਿਨ ਇਹਨਾਂ ਨੌਜਵਾਨਾਂ ਨੂੰ ਚੰਗੇ ਪਲੇਟਫਾਰਮ ਨਹੀਂ ਮਿਲ ਰਹੇ ਜਦਕਿ ਬਹੁਤ ਐਸੇ ਖਿਡਾਰੀ ਹਨ ਜੋ ਹਨ ਪੰਜਾਬ ਦੇ ਲੇਕਿਨ ਵਿਦੇਸ਼ਾ ਦੀਆ ਟੀਮਾਂ ਵਲੋਂ ਖੇਡ ਰਹੇ ਹਨ ਅਤੇ ਹੁਣ ਉਹਨਾਂ ਦੀ ਸਰਕਾਰ ਦੀ ਵੀ ਤਰਜ਼ੀਹ ਹੈ ਕਿ ਨੌਜਵਾਨ ਅਤੇ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਅਤੇ ਉਸ ਲਈ ਚੰਗੇ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ ਤਦ ਵੱਖਰਾ ਬਜਟ ਵੀ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਨੌਜ਼ਵਾਨ ਖੇਡਾਂ ਵੱਲ ਹੋਵੇਗਾ ਉਹ ਗ਼ਲਤ ਪਾਸੇ ਤੋਂ ਦੂਰ ਹੋਵੇਗਾ ਜਾ ਨਸ਼ੇ ਤੋਂ ਦੂਰ ਰਹੇਗਾ ਅਤੇ ਅੱਜ ਲੋੜ ਹੈ ਨੌਜ਼ਵਾਨ ਪੀੜੀ ਨੂੰ ਬਚਾਉਣ ਦੀ।