ਤਰਨ ਤਾਰਨ, 28 ਜੂਨ : ਜ਼ਿਲਾ ਤਰਨਤਾਰਨ ਦੇ ਸਿਵਲ ਸਰਜਨ ਤਰਨਤਾਰਨ ਡਾ.ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਟੀਕਾਕਰਨ ਅਫਸਰ, ਡਾ.ਵਰਿੰਦਰਪਾਲ ਕੌਰ ਦੀ ਰਹਿਨੁਮਾਈ ਹੇਠ ਸੀਨੀਅਰ ਮੈਡੀਕਲ ਅਫਸਰ ਸੁਰਸਿੰਘ ਡਾ. ਕੁਲਤਾਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲਾ ਤਰਨਤਾਰਨ ਦੇ ਪਿੰਡ ਸੁਰਸਿੰਘ ਦੀ ਰਹਿਣ ਵਾਲੀ 13 ਸਾਲਾ ਹਰਮੀਨ ਕੌਰ ਦਾ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ ਬੀ ਐਸ ਕੇ) ਪ੍ਰਗਰਾਮ ਤਹਿਤ ਗੁਰੁ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਦਿਲ ਦੀ ਬਿਮਾਰੀ ਦਾ ਸਫਲ ਇਲਾਜ ਬਿਲਕੁਲ ਮੁਫਤ ਕਰਵਾਇਆ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਰਸਿੰਘ ਦੀ ਸਤਵੀ ਜਮਾਤ ਦੀ ਵਿਿਦਆਰਥਣ, ਹਰਮੀਨ ਜਮਾਂਦਰੂ ਦਿਲ ਦੇ ਰੋਗ ਤੋਂ ਪੀੜ੍ਹਤ ਸੀ। ਹਰਮੀਨ ਦੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਐਸ ਐਮ ਓ, ਡਾ ਕੁਲਤਾਰ ਨੇ ਦੱਸਿਆ ਕਿ ਆਰ ਬੀ ਐਸ ਕੇ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ‘ਚ ਪੜ੍ਹ ਵਿਿਦਆਰਥੀਆਂ ਦਾ ਇਲਾਜ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਬਿਲਕੁਲ ਮੁਫਤ ਕਰਵਾਇਆ ਜਾਂਦਾ ਹੈ ਅਤੇ ਆਰ ਬੀ ਐਸ ਕੇ ਟੀਮ ਵੱਲੋਂ ਰੋਜ਼ਾਨਾ ਸਰਕਾਰੀ ਸਕੂਲਾਂ ਵਿਖੇ ਦੌਰਾ ਕਰਕੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਪਿੰਡ ਸੁਰਸਿੰਘ ਦੇ ਸਰਕਾਰੀ ਸਕੂਲ ਵਿਖੇ ਪਹੁੰਚੀ ਆਰ.ਬੀ.ਐਸ.ਕੇ ਟੀਮ ਵੱਲੋਂ ਹਰਮੀਨ ਦੀ ਜਦੋਂ ਸਿਹਤ ਜਾਂਚ ਕੀਤੀ ਗਈ ਤਾਂ ਉਨਾਂ ਉਸ ਨੂੰ ਦਿਕ ਦੀ ਬਿਮਾਰੀ ਹਣਿ ਦਾ ਖਦਸ਼ਾ ਪ੍ਰਗਟਾਇਆ ਜਦੋਂ ਟੀਮ ਨੇ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭੇਜਿਆ ਗਿਆ ਤਾਂ ਮਾਹਿਰ ਡਾਕਟਰਾਂ ਵਲੋਂ ਉਸ ਦੇ ਦਿਲ ਦੇ ਰੋਗ ਹੋਣ ਦੀ ਪੁਸ਼ਟੀ ਕੀਤੀ। ਡਾ. ਕੁਲਤਾਰ ਨੇ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਹਰਮੀਨ ਨੂੰ ਹਸਪਤਾਲ ‘ਚ ਦਾਖਲ ਕਰਕੇ ਉਸਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਲਗਭਗ 2 ਹਫਤੇ ਦੇ ਸਫਲ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਡਾ ਕੁਲਤਾਰ ਸਿੰਘ ਨੇ ਕਿਹਾ ਕਿ ਆਰ ਬੀ ਐਸ ਕੇ ਪ੍ਰੋਗਰਾਮ ਤਹਿਤ 30 ਇਲਾਜਯੋਗ ਬਿਮਾਰੀਆਂ ਤੋਂ ਪੀੜ੍ਹਤ ਬੱਚਿਆਂ ਦਾ ਇਲਾਜ ਸਿਹਤ ਵਿਭਾਗ ਵੱਲੋਂ ਬਿਲਕੁਲ ਮੁਫਤ ਕਰਵਾਇਆ ਜਾਂਦਾ ਹੈ। ਤੰਦਰੁਸਤ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਪਹੁੰਚੀ ਹਰਮੀਨ ਨੇ ਕਿਹਾ ਕਿ ਇਲਾਜ ਤੋਂ ਪਹਿਲਾ ਉਸ ਸਾਹ ਚੜ੍ਹਣ ਦੀ ਸਮੱਸਿਆਂ ਅਤੇ ਛਾਤੀ ‘ਚ ਦਰਦ ਰਹਿੰਦਾ ਸੀ ਪਰ ਹੁਣ ਉਹ ਪੂਰੀ ਤਰਾਂ ਸਿਹਤਮੰਦ ਹੈ। ਹਰਮੀਨ ਦੇ ਦਾਦੀ, ਸ਼੍ਰੀਮਤੀ ਬਲਵਿੰਦਰ ਕੌਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਧੰਨਵਾਦੀ ਹਨ ਕਿ ਅੱਜ ਉਨਾਂ ਦੀ ਪੋਤਰੀ ਪੂਰੀ ਤਰਾਂ ਤੰਦਰੁਸਤ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਅਜਿਹੇ ਪ੍ਰੋਗਰਾਮ ਗਰੀਬ ਪਰਿਵਾਰਾਂ ਲਈ ਬਹੁਤ ਵੱਡੀ ਉਮੀਦ ਅਤੇ ਸਹਾਰਾ ਹਨ। ਇਸ ਮੌਕੇ ਡਾ. ਕਰਮਬੀਰ ਸਿੰਘ ਡਾ. ਦਰਪਣ ਭਗਤ, ਬਲਾਕ ਐਜੂਕੇਟਰ ਨਵੀਨ ਕਾਲੀਆ, ਐਸ ਆਈ ਲਖਵਿੰਦਰ ਸਿੰਘ ਫਾਰਮੇਸੀ ਅਫਸਰ ਰਜਵੰਤ ਕੌਰ, ਨਵਜੋਤ ਕੌਰ ਆਦਿ ਮੌਜੂਦ ਰਹੇ।