- ਸੋਧ ਅਨੁਸਾਰ ਅਸਲਾ ਲਾਇਸੰਸ ਧਾਰਕ ਵੱਧ ਤੋਂ ਵੱਧ ਰੱਖ ਸਕਦੇ ਹਨ ਦੋ ਹਥਿਆਰ
- ਵਾਧੂ ਅਸਲਾ 13 ਅਕਤੂਬਰ ਤੱਕ ਨਜ਼ਦੀਕੀ/ਸਬੰਧਤ ਥਾਣੇ ਜਾਂ ਕਿਸੇ ਅਧਿਕਾਰਿਤ ਗੰਨ ਹਾਊਸ ਵਿੱਚ ਜਮ੍ਹਾ ਕਰਵਾਉਣ ਦੇ ਦਿੱਤੇ ਆਦੇਸ਼
ਤਰਨ ਤਾਰਨ, 05 ਅਕਤੂਬਰ : ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਵੱਲੋ ਆਰਮਜ਼ ਅਮੈਂਡਮੈਂਟ ਐਕਟ 2019 ਰਾਹੀਂ ਆਰਮਜ਼ ਐਕਟ 2019 ਦੇ ਸੈਕਸ਼ਨ 3 (2) ਵਿਚ ਸੋਧ ਕੀਤੀ ਗਈ ਹੈ, ਜਿਸ ਅਨੁਸਾਰ ਕਿਸੇ ਵੀ ਲਾਇਸੰਸ ਧਾਰਕ ਨੂੰ ਵੱਧ ਤੋਂ ਵੱਧ 2 ਹਥਿਆਰ ਰੱਖਣ ਦੀ ਇਜ਼ਾਜਤ ਹੋਵੇਗੀ। ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਦੀ ਸੂਚਨਾ ਹਿੱਤ ਦੱਸਿਆ ਕਿ ਆਰਮਜ਼ ਐਕਟ 2019 ਦੇ ਸੈਕਸ਼ਨ 3 (2) ਵਿੱਚ ਕੀਤੀ ਗਈ ਸੋਧ ਅਨੁਸਾਰ ਅਸਲਾ ਲਾਇਸੰਸ ਧਾਰਕ ਵੱਧ ਤੋਂ ਵੱਧ ਦੋ ਹਥਿਆਰ ਰੱਖ ਸਕਦੇ ਹਨ। ਇਸ ਲਈ ਜਿੰਨ੍ਹਾ ਅਸਲਾ ਲਾਇਸੰਸ ਧਾਰਕਾਂ ਦੇ ਅਸਲਾ ਲਾਇਸੰਸ ਉੱਪਰ ਦੋ ਤੋਂ ਵੱਧ ਹਥਿਆਰ ਦਰਜ ਹਨ, ਉਹ ਆਪਣਾ ਵਾਧੂ ਅਸਲਾ ਤੁਰੰਤ ਮਿਤੀ 13 ਅਕਤੂਬਰ, 2023 ਤੱਕ ਨਜ਼ਦੀਕੀ/ਸਬੰਧਤ ਥਾਣੇ ਜਾਂ ਕਿਸੇ ਅਧਿਕਾਰਿਤ ਗੰਨ ਹਾਊਸ ਵਿਚ ਜਮ੍ਹਾ ਕਰਵਾਉਣ ਅਤੇ ਇਸ ਦੇ ਨਿਪਟਾਰੇ/ਸੇਲ ਪ੍ਰਮਿਸ਼ਨ ਸਬੰਧੀ ਤੁਰੰਤ ਸੇਵਾ ਕੇਂਦਰ ਅਤੇ ਅਸਲਾ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਨਾਲ ਸੰਪਰਕ ਕਰਨ। ਅਣਗਿਹਲੀ ਦੀ ਸੂਰਤ ਵਿਚ ਸਬੰਧਤ ਅਸਲਾ ਲਾਇਸੰਸ ਧਾਰਕ ਖੁਦ ਜਿੰਮੇਵਾਰ ਹੋਣਗੇ ਅਤੇ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।