- ਸੇਵਾ ਕੇਂਦਰਾਂ 'ਚੋ ਈ-ਸੇਵਾ ਪੋਰਟਲ ਰਾਹੀਂ ਕੋਈ ਵੀ ਸੇਵਾ ਨਾ ਲੈਣ ਵਾਲੇ ਅਸਲਾ ਧਾਰਕਾਂ ਨੂੰ 31 ਦਸੰਬਰ ਤੱਕ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਹਦਾਇਤ
ਤਰਨ ਤਾਰਨ 16 ਦਸੰਬਰ 2024 : ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਰਾਹੁਲ ਨੇ ਦੱਸਿਆ ਕਿ ਪੰਜਾਬ ਸਟੇਟ ਈ-ਗਵਰਨਸ ਸੋਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸਿਕਾਇਤ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਅਸਲਾ ਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੰਸ ਸਬੰਧੀ ਸੇਵਾ ਕੇਂਦਰ ਵਿੱਚ ਈ-ਸੇਵਾ ਸਾਫਟਵੇਅਰ ਰਾਹੀਂ ਨਵੀਨਤਾ ਜਾਂ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ ਗਈ ਤਾਂ ਉਹ ਤੁਰੰਤ ਆਪਣਾ ਅਸਲਾ ਲਾਇਸੰਸ ਨਵਿਆਉੁਣ, ਕੈਂਸਲ ਕਰਨ ਜਾਂ ਮ੍ਰਿਤਕ ਅਸਲਾ ਲਾਇਸੰਸ ਧਾਰਕ ਦੇ ਦਰਜ ਅਸਲੇ ਸਬੰਧੀ ਨਿਪਟਾਰਾ ਆਦਿ ਕਰਵਾਉਣ ਲਈ 31ਦਸੰਬਰ, 2024 ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਵਿੱਚ ਅਸਲਾ ਸ਼ਾਖਾ ਪਾਸ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ ਜਾਣ। ਸਬੰਧਤ ਦਸਤਾਵੇਜ਼ ਜਮਾ ਨਾ ਕਰਵਾਉਣ ਦੀ ਸੂਰਤ ਵਿੱਚ ਆਪ ਦਾ ਅਸਲਾ ਲਾਇਸੰਸ ਰੱਦ ਸਮਝਿਆ ਜਾਵੇਗਾ।