ਅੰਮ੍ਰਿਤਸਰ 21 ਸਤੰਬਰ : ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਇਸ ਖੇਡ ਮੇਲੇ ਵਿੱਚ ਵੱਖ ਵੱਖ ਪੱਧਰਾ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸ਼੍ਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ ਅੰ-14,17,21, 21 ਤੋ 30, 31 ਤੋ 40 ਉਮਰ ਵਰਗ ਵਿੱਚ ਕੁੱਲ 11 ਬਾਸਕਿਟਬਾਲ, ਫੁੱਟਬਾਲ,ਹੈਂਡਬਾਲ, ਹਾਕੀ, ਖੋ-ਖੋ, ਪਾਵਰਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ, ਵੇਟਲਿਫਟਿੰਗ, ਗੱਤਕਾ ਜਦਕਿ ਅੰ-14,17,21, 21 ਤੋ 30, 31 ਤੋ 40, 41 ਤੋ 55, 56 ਤੋ 65 ਅਤੇ 65 ਸਾਲ ਤੋ ਉਪਰ ਉਮਰ ਵਰਗ ਵਿੱਚ ਕੁੱਲ 7 ਐਥਲੈਟਿਕਸ, ਬੈਡਮਿੰਟਨ, ਚੈਸ, ਲਾਅਨ ਟੈਨਿਸ, ਟੇਬਲ ਟੈਨਿਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਉਮਰ ਵਰਗ ਅੰ 14,17,21, 21 ਤੋ 25, ਸੀਨੀਅਰ ਵਰਗ ਅਤੇ 25 ਵਰਗ ਤੋ ਉਪਰ ਵਿੱਚ ਜੂਡੋ, ਉਮਰ ਵਰਗ ਅੰ 14, ਅੰ 17, ਅੰ 20 ਅਤੇ ਸੀਨੀਅਰ ਵਰਗ ਵਿੱਚ ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਉਮਰ ਵਰਗ ਅੰ-14, 17, 21, 21 ਤੋ 40 ਵਿੱਚ ਕਿੱਕ ਬਾਕਸਿੰਗ, ਉਮਰ ਵਰਗ ਅੰ 14, 17, 19, 40 ਵਰਗ ਵਿੱਚ ਗੇਮ ਬਾਕਸਿੰਗ, ਉਮਰ ਵਰਗ ਅੰ-14, 17, 20, 23, 23 ਤੋ 35 ਅਤੇ 35 ਤੋ ਉਪਰ ਵਿੱਚ ਗੇਮ ਕੁਸ਼ਤੀ ਕਰਵਾਈ ਜਾ ਰਹੀ ਹੈ। ਵਿਅਕਤੀਗਤ ਅਤੇ ਟੀਮ ਗੇਮ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਪੋਰਟਸ ਵਿਭਾਗ ਵੱਲੋ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹਨਾਂ ਟੂਰਨਾਂਮੈਂਟਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ ਦਾ ਮਾਪਢੰਡ ਹੇਠ ਲਿਖੇ ਅਨੁਸਾਰ ਹੈ।1. ਅੰਡਰ -14 (ਮਿਤੀ: 01-01-2010 ਤੋ ਬਾਅਦ ਦਾ ਜਨਮ ) 2. ਅੰਡਰ -17 (ਮਿਤੀ: 01-01-2007 ਤੋ ਬਾਅਦ ਦਾ ਜਨਮ )3.ਅੰਡਰ-21 (ਮਿਤੀ: 01-01-2023 ਤੋ ਬਾਅਦ ਦਾ ਜਨਮ) 4. ਅੰਡਰ -21 ਤੋ 30 (ਮਿਤੀ: 01-01-1994 ਤੋ 31-12-2002 ਤੱਕ) 5. ਅੰਡਰ-31 ਤੋ 40 (ਮਿਤੀ: 01-01-1984 ਤੋ 31-12-1993 ਤੱਕ)6. ਅੰਡਰ -41 ਤੋਂ 55 ਵਰਗ (ਮਿਤੀ 01-01-1969 ਤੋਂ 31-12-1983 ਤੱਕ)7.ਅੰਡਰ-56 ਤੋ 65 ਵਰਗ (ਮਿਤੀ: 01-01-1959 ਤੋਂ 31-12-1968 ਤੱਕ)8. 65 ਸਾਲ ਤੋ ਉਪਰ (ਮਿਤੀ 31-12-1958 ਜਾਂ ਉਸ ਤੋਂ ਪਹਿਲਾ ਵਾਲਾ) ਇਸ ਤੋਂ ਇਲਾਵਾ ਜਿਲ੍ਹਾ ਪੱਧਰੀ ਟੂਰਨਾਂਮੈਟਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਟ ਅਤੇ ਲੰਚ ਮੁਹੱਈਆ ਕਰਵਾਇਆ ਜਾਵੇਗਾ। ਜਿਲ੍ਹਾ ਪੱਧਰ ਟੂਰਨਾਂਮੈਂਟ ਵਿੱਚ ਭਾਗ ਲੈਣ ਸਬੰਧੀ ਨਿਯਮ ਅਤੇ ਸ਼ਰਤਾ ਇਸ ਤਰ੍ਹਾ ਹਨ। ਨੰ: 1.ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਅਧਾਰ ਕਾਰਡ ਹੋਣਾ ਚਾਹੀਦਾ ਹੈ।