ਨਗਰ ਨਿਗਮ ਪਠਾਨਕੋਟ ਦੀਆਂ ਵੱਖ ਵੱਖ ਯੂਨੀਅਨਾਂ ਨਾਲ ਨਗਰ ਨਿਗਮ ਕਮਿਸਨਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤੀ ਵਿਸੇਸ ਮੀਟਿੰਗ 

  • ਸਹਿਰ ਨੂੰ ਸਾਫ ਸੁਥਰਾ ਰੱਖਣ ਦੇ ਲਈ ਸਹਿਰ ਅੰਦਰ ਚੰਗੀ ਤਰ੍ਹਾਂ ਨਾਲ ਬਣਾਈ ਰੱਖੀ ਜਾਵੈ ਸਫਾਈ ਵਿਵਸਥਾ 
  • ਯੂਨੀਅਨਾਂ ਦੀ ਮੰਗਾਂ ਜਲਦੀ ਹੀ ਪੂਰੀਆਂ ਕਰਨ ਦਾ ਡਿਪਟੀ ਕਮਿਸਨਰ ਨੇ ਦਿੱਤਾ ਭਰੋਸਾ 
  • ਨਗਰ ਨਿਗਮ ਪਠਾਨਕੋਟ ਵਿਖੇ ਜਲਦੀ ਸਥਾਪਿਤ ਕੀਤਾ ਜਾਵੇਗਾ ਹੇਲਪ ਡੈਸਕ-ਕਮਿਸਨਰ ਨਗਰ ਨਿਗਮ 

ਪਠਾਨਕੋਟ, 13 ਨਵੰਬਰ 2024 : ਅੱਜ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ-ਕਮ-ਕਮਿਸਨਰ ਨਗਰ ਨਿਗਮ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਨਗਰ ਨਿਗਮ ਪਠਾਨਕੋਟ ਦੀਆਂ ਵੱਖ ਵੱਖ ਯੂਨੀਅਨ ਮੈਂਬਰਾਂ ਦੇ ਨਾਲ ਵਿਸੇਸ ਮੀਟਿੰਗ ਆਯੋਜਿਤ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਜੀਤ ਸਿੰਘ ਜੁਆਇੰਟ ਕਮਿਸਨਰ ਨਗਰ ਨਿਗਮ ਪਠਾਨਕੋਟ, ਪਰਮਜੋਤ ਸਿੰਘ ਐਕਸੀਅਨ ਨਗਰ ਨਿਗਮ, ਸਫਾਈ ਯੂਨੀਅਨ ਨਗਰ ਨਿਗਮ ਪਠਾਨਕੋਟ ਦੇ ਪ੍ਹਧਾਨ ਰਾਮੇਸ ਕੱਟੋ, ਨਗਰ ਨਿਗਮ ਦੇ ਸਮੂਹ ਐਸ.ਡੀ.ਓ. , ਜ਼ੇ.ਈਜ ਅਤੇ ਅਕਾਊਂਟ ਬ੍ਰਾਂਚ ਦਾ ਸਟਾਫ ਵੀ ਹਾਜਰ ਸੀ। ਮੀਟਿੰਗ ਦੋਰਾਨ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ-ਕਮ-ਕਮਿਸਨਰ ਨਗਰ ਨਿਗਮ ਪਠਾਨਕੋਟ ਨੇ ਵੱਖ ਵੱਖ ਯੂਨੀਅਨਾਂ ਵੱਲੋਂ ਉਨ੍ਹਾਂ ਨੂੰ ਪੇਸ ਆ ਰਹੀਆਂ ਸਮੱਸਿਆਵਾਂ ਸੁਣੀਆਂ। ਇਸ ਮੋਕੇ ਤੇ ਯੂਨੀਅਨਾਂ ਵੱਲੋਂ ਨਗਰ ਨਿਗਮ ਪਠਾਨਕੋਟ ਵਿਖੇ ਖਾਲੀ ਪਈਆਂ ਪੋਸਟਾਂ ਜਲਦੀ ਭਰਨ, ਖਾਲੀ ਪੋਸਟਾਂ ਦੇ ਲਈ ਦੋਬਾਰਾ ਭਰਤੀ ਓਪਨ ਕਰਨ ਲਈ, ਸਫਾਈ ਸੇਵਕਾਂ ਲਈ ਸਹਿਰ ਅੰਦਰ ਸੈਡ ਬਣਾਉਂਣ ਆਦਿ ਮੰਗਾਂ ਰੱਖੀਆਂ। ਇਨ੍ਹਾਂ ਮੰਗਾਂ ਨੂੰ ਵੇਖਦਿਆਂ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ-ਕਮ-ਕਮਿਸਨਰ ਨਗਰ ਨਿਗਮ ਪਠਾਨਕੋਟ ਨੇ ਵੱਖ ਵੱਖ ਯੂਨੀਅਨਾਂ ਦੇ ਪ੍ਰਧਾਨਾਂ ਅਤੇ ਹੋਰ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਲੋਕਾਂ ਦੀ ਸਿਹਤ ਪ੍ਰਤੀ ਜਾਗਰੂਕ ਹੁੰਦਿਆਂ ਹੋਇਆ ਸਹਿਰ ਨੂੰ ਨਿਰਧਾਰਤ ਸਮੇਂ ਅੰਦਰ ਕਲੀਨ ਕੀਤਾ ਜਾਵੈ ਤਾਂ ਜੋ ਲੋਕਾਂ ਨੂੰ ਵਧੀਆ ਵਾਤਾਵਰਣ ਮਿਲ ਸਕੇ ਅਤੇ ਸਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇ। ਹਰੇਕ ਕਰਮਚਾਰੀ ਜਿਮ੍ਹੇਦਾਰੀ ਸਮਝਦਿਆਂ ਹੋਇਆ ਕੰਮ ਕਰੇ ਅਤੇ ਸਹਿਰ ਨੂੰ ਸਾਫ ਸੁਥਰਾ ਰੱਖਣ ਦੇ ਲਈ ਸਹਿਯੋਗ ਦੇਵੈ। ਇਸ ਤੋਂ ਇਲਾਵਾ ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਸਹਿਰ ਅੰਦਰ ਲਗਾਈਆਂ ਗਈਆਂ ਸਟਰੀਟ ਲਾਈਟਾਂ ਦਾ ਸਰਵੇ ਕੀਤਾ ਜਾਵੈ ਅਤੇ ਜਾਇਜਾ ਲਿਆ ਜਾਵੈ ਕਿ ਮੋਜੂਦਾ ਸਮੇਂ ਦੋਰਾਨ ਕਿੰਨੀਆਂ ਲਾਈਟਾਂ ਠੀਕ ਹਨ ਅਤੇ ਕਿੰਨੀਆਂ ਖਰਾਬ ਹਨ ਤਾਂ ਜੋ ਜਨਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਖਰਾਬ ਪਈਆਂ ਸਟਰੀਟ ਲਾਈਟਾਂ ਨੂੰ ਠੀਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪਠਾਨਕੋਟ ਵਿਖੇ ਮੁੱਖ ਗੇਟ ਦੇ ਨਜਦੀਕ ਇੱਕ ਹੈਲਪ ਡੈਸਕ ਲਗਾਈ ਜਾਵੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਅਗਰ ਕੋਈ ਸਹਿਰ ਨਿਵਾਸੀ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਲੋਕਾਂ ਨੂੰ ਇੱਕ ਦਾ ਅਪਣੀ ਸਮੱਸਿਆ ਦੀ ਅਰਜੀ ਦੇਣਾ ਸੁਖਾਲਾ ਹੋਵੇਗਾ ਅਤੇ ਸਿਕਾਇਤਕਰਤਾ ਨੂੰ ਪ੍ਰੇਸਾਨ ਵੀ ਨਹੀਂ ਹੋਣਾ ਪਵੇਗਾ।