- ਕਿਸਾਨਾਂ ਨੂੰ ਕੀਤੀ ਅਪੀਲ, ਖੇਤੀ ਬਾੜੀ ਜਾਂ ਕਿਸੇ ਹੋਰ ਸਹਾਇਕ ਕਿੱਤਿਆਂ ਨੂੰ ਕਰਨ ਵਿੱਚ ਆਉਂਦੀ ਹੈ ਸਮੱਸਿਆ ਤਾ ਖੇਤੀ ਬਾੜੀ ਵਿਭਾਗ ਨਾਲ ਕੀਤਾ ਜਾਵੈ ਸੰਪਰਕ
ਪਠਾਨਕੋਟ: 20 ਜੂਨ : ਜਿਲ੍ਹਾ ਪਠਾਨਕੋਟ ਵਿਖੇ ਖੇਤੀ ਬਾੜੀ ਵਿਭਾਗ ਵੱਲੋਂ ਮਹੀਨੇ ਦੋਰਾਨ ਕੀਤੀ ਕਾਰਗੁਜਾਰੀ ਅਤੇ ਜਿਲ੍ਹਾ ਖੇਤੀਬਾੜੀ ਉਤਪਾਦਕ ਕਮੇਟੀ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਕਰਵਾਈ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਡਾ. ਰਜਿੰਦਰ ਕੁਮਾਰ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ, ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫਸਰ, ਧਰਮਵੀਰ ਸਿੰਘ ਵਣ ਮੰਡਲ ਅਫਸਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਸਬੰਧਤ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ। ਮੀਟਿੰਗ ਦੋਰਾਨ ਡਾ. ਰਜਿੰਦਰ ਕੁਮਾਰ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀ ਬਾੜੀ ਵਿਭਾਗ ਪਠਾਨਕੋਟ ਵੱਲੋਂ ਪਿੰਡ ਵੱਧਰ ਤੇ 61 ਜਾਗਰੁਕਤਾ ਕੈਂਪ ਲਗਾਏ ਜਾਣੇ ਹਨ ਅਤੇ ਵਿਭਾਗ ਵੱਲੋਂ ਹੁਣ ਤੱਕ 24 ਜਾਗਰੁਕਤਾ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਜਿਲ੍ਹਾ ਪੱਧਰ ਤੇ ਵੀ ਇੱਕ ਮੈਗਾ ਜਾਗਰੁਕਤਾ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2023-24 ਦੋਰਾਨ ਜਿਲ੍ਹਾ ਪਠਾਨਕੋਟ ਲਈ 1875 ਮਿੱਟੀ ਦੇ ਸੈਂਪਲ ਲੈਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਅਤੇ ਹੁਣ ਤੱਕ 514 ਮਿੱਟੀ ਦੇ ਸੈਂਪਲ ਲਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ ਵਿਭਾਗ ਵੱਲੋਂ 4 ਖਾਦਾਂ ਦੇ ਸੈਂਪਲ, 4 ਕੀਟਨਾਸਕ ਦਵਾਈਆਂ ਦੇ ਸੈਂਪਲ, 16 ਬੀਜ (ਐਕਟ) ਅਧੀਨ ਸੈਂਪਲ ਅਤੇ 47 ਬੀਜ (ਸਰਵਿਸ) ਅਧੀਨ ਸੈਂਪਲ ਲਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਏ ਗਏ ਸੈਂਪਲਾਂ ਦੀ ਰਿਪੋਰਟ ਆਉਂਦੀ ਅਜੇ ਬਾਕੀ ਹੈ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਵੱਖ ਵੱਖ ਵਿਭਾਗਾਂ ਵੱਲੋਂ ਵਧੀਆ ਕਾਰਗੁਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਲੀਚੀ ਦਾ ਸੀਜਨ ਬਹੁਤ ਵਧੀਆ ਚਲ ਰਿਹਾ ਹੈ ਪਿਛਲੇ ਕਰੀਬ 10 ਦਿਨ੍ਹਾਂ ਤੋਂ ਲੀਚੀ ਦਾ ਸੀਜਨ ਸੁਰੂ ਹੋ ਚੁੱਕਾ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਲੀਚੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਨਜਰ ਆ ਰਿਹਾ ਹੈ ਜੋ ਕਿ ਬਾਗਬਾਨਾਂ ਦੇ ਲਈ ਖੁਸੀ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੋਰਾਨ ਡੇਅਰੀ ਵਿਕਾਸ ਵਿਭਾਗ ਪਠਾਨਕੋਟ ਵੱਲੋਂ ਹੁਣ ਤੱਕ 4 ਜਾਗਰੁਕਤਾ ਕੈਂਪ ਲਗਾਏ ਗਏ ਹਨ ਅਤੇ ਚਾਰ ਨਵੇਂ ਡੇਅਰੀ ਯੂਨਿਟ ਵੀ ਸਥਾਪਤ ਕੀਤੇ ਗਏ ਹਨ ਅਤੇ ਵਿਭਾਗ ਵੱਲੋਂ ਪਿੰਡ ਪੱਧਰ ਤੱਕ ਪਹੁੰਚ ਕਰਕੇ ਦੁੱਧ ਟੈਸਟਿੰਗ ਦੇ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਖੇਤੀ ਦੇ ਨਾਲ ਨਾਲ ਹੋਰ ਸਹਾਇਕ ਕਿੱਤਿਆਂ ਨੂੰ ਵੀ ਅਪਣਾਇਆ ਜਾ ਰਿਹਾ ਹੈ ਅਤੇ ਅਪਣੀ ਅਮਦਨ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਇਹ ਉਪਰਾਲਾ ਹੈ ਕਿ ਖੇਤੀ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਹੋਰ ਸਹਾਇਕ ਧੰਦਿਆਂ ਅੰਦਰ ਕਿਸਾਨਾਂ ਦੀ ਰੂਚੀ ਵਧਾਉਂਣ ਦੇ ਲਈ ਉਨ੍ਹਾਂ ਨੂੰ ਜਾਗਰੁਕ ਕਰਨ ਦੇ ਲਈ ਕੈਂਪ ਲਗਾਏ ਜਾਣ। ਉਨ੍ਹਾਂ ਮੀਟਿੰਗ ਵਿੱਚ ਹਾਜਰ ਕਿਸਾਨਾਂ ਦੇ ਨਾਲ ਵੀ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪੇਸ ਆ ਰਹੀਆਂ ਸਮੱਸਿਆਵਾਂ ਤੇ ਵੀ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਖੇਤੀ ਕਰਨ ਜਾਂ ਖੇਤੀ ਨਾਲ ਸਬੰਧਤ ਕਿਸੇ ਹੋਰ ਸਹਾਇਕ ਕਿੱਤਿਆਂ ਨੂੰ ਕਰਨ ਵਿੱਚ ਸਮੱਸਿਆ ਆਉਂਦੀ ਹੈ ਤਾਂ ਖੇਤੀ ਬਾੜੀ ਵਿਭਾਗ ਜਾਂ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖਾਦਾਂ ਅਤੇ ਕੀਟਨਾਸਕ ਦਵਾਈਆਂ ਖੇਤੀ ਬਾੜੀ ਮਾਹਿਰਾਂ ਦੀ ਸਲਾਹ ਨਾਲ ਹੀ ਵਰਤੋ ਅਤੇ ਫਸਲਾਂ ਉਪਰ ਵਾਧੂ ਕੀਟਨਾਸਕ ਦਵਾਈਆਂ ਦਾ ਛਿੜਕਾਅ ਨਾ ਕੀਤਾ ਜਾਵੈ।