ਖਡੂਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਅੰਮ੍ਰਿਤਪਾਲ ਸਿੰਘ ਬਣਾਵੇਗਾ ਆਪਣੀ ਸਿਆਸੀ ਪਾਰਟੀ, ਪਿਤਾ ਨੇ ਕੀਤਾ ਐਲਾਨ

ਚੰਡੀਗੜ੍ਹ, 29 ਸਤੰਬਰ 2024 : ਅੰਮ੍ਰਿਤਸਰ, 29 ਸਤੰਬਰ 2024 : ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਨਵੀਂ ਪਾਰਟੀ ਖੜੀ ਕਰਨ ਲਈ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਲਿਆ ਓਟ ਆਸਰਾ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ’ਤੇ ਰਾਜਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜੀ ਕਰਨ ਲਈ ਕੀਤੀ ਗਈ ਅਰਦਾਸ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਟੀਮ ਵੱਲੋਂ ਕੀਤੀ ਅਰਦਾਸ ਬੇਨਤੀ ਕਿ “ਪੰਜਾਬ ਦੀ ਧਰਤੀ ਦੇ ਕਰਮਾਂ ਵਿੱਚ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਤਹਿਤ ਰਾਜਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜੀ ਕਰਨ ਦੀ ਆਗਿਆ ਬਖ਼ਸ਼ੋ ਜੀ, ਸੰਗਤਾਂ ਦੀ ਹਿਮਾਇਤ ਬਖ਼ਸ਼ੋ ਜੀ ਤਾਂ ਕਿ ਪਾਰਟੀ ਦਾ ਨਾਮ , ਨਿਸ਼ਾਨਾਂ, ਵਿਧਾਨ ਤੇ ਜਥੇਬੰਦਕ ਢਾਂਚਾ ਸਿਰਜ ਕਿ ਪੰਜਾਬ ਦੀ ਪਵਿੱਤਰ ਧਰਤੀ ਦੇ ਲੋਕਾਂ ਲਈ ਸਰਬੱਤ ਦੇ ਭਲੇ ਵਾਲਾ ਸਦੀਵੀ ਰਾਜ ਭਾਗ ਸਥਾਪਿਤ ਕਰ ਸਕੀਏ ਜੀ। ਅਸਾਮ ਦੀ ਡਿਬਰੂਗੜ ਜੇਲ੍ਹ ’ਚ ਐਨਐਸਏ ਤਹਿਤ ਨਜ਼ਰਬੰਦ ਤੇ ਵਾਰਸ ਪੰਜਾਬ ਦੇ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਟੀਮ ਨੇ ਪੰਥ ਅਤੇ ਪੰਜਾਬ ਦੇ ਸਰੋਕਾਰਾਂ ਦੀ ਪੂਰਤੀ ਅਤੇ ਦਰਪੇਸ਼ ਚੁਨੌਤੀਆਂ ਨਾਲ ਨਜਿੱਠਣ ਲਈ ਪੰਥਕ ਰਾਜਸੀ ਪਾਰਟੀ ਖੜੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਮੁੱਚੀ ਟੀਮ ਨੇ  ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਤਹਿਤ ਪੰਜਾਬ ਦੀ ਪਵਿੱਤਰ ਧਰਤੀ ਦੇ ਲੋਕਾਂ ਲਈ ਸਰਬੱਤ ਦੇ ਭਲੇ ਵਾਲਾ ਸਦੀਵੀ ਰਾਜ ਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜੀ ਕਰਨ ਤੋਂ ਇਲਾਵਾ ਸੰਗਤਾਂ ਦੀ ਹਿਮਾਇਤ ਬਖ਼ਸ਼ਿਸ਼ ਕਰਨ, ਪਾਰਟੀ ਦਾ ਨਾਮ, ਨਿਸ਼ਾਨਾਂ, ਵਿਧਾਨ ਤੇ ਜਥੇਬੰਦਕ ਢਾਂਚਾ ਸਿਰਜਣ ’ਚ ਅੰਗ ਸੰਗ ਸਹਾਈ ਹੋਣ ਦੀ ਅਰਦਾਸ ਬੇਨਤੀ ਕੀਤੀ ਹੈ। ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਜਾ ਰਿਹਾ ਹੈ। ਅੱਜ ’ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਗਠਨ ਦੇ ਚਾਰ ਸਾਲ ਪੂਰੇ ਹੋਣ ’ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਹੋਰ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਏ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰਨ ਤੋਂ ਬਾਅਦ ਪੰਜਾਬ ਵਿੱਚ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਗੱਲ ਕੀਤੀ ਗਈ।  ਉਹਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜਿਸਨੂੰ 92 ਦੇ ਕਰੀਬ ਵਿਧਾਇਕ ਪੰਜਾਬ ਦੇ ਲੋਕਾਂ ਨੇ ਦਿੱਤੇ ਸਨ। ਉਹਨਾਂ ਵਿੱਚੋਂ ਕਿਸੇ ਵੱਲੋਂ ਵੀ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ ਜਾ ਰਹੀ ਅਤੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਹਾਲੇ ਤੱਕ ਪਾਰਟੀ ਦਾ ਨਾਮ ਨਹੀਂ ਵਿਚਾਰਿਆ ਗਿਆ ਪਰ ਜਲਦ ਹੀ ਪਾਰਟੀ ਦਾ ਨਾਂ ਅਸੀਂ ਜੱਗ ਜਾਹਰ ਕਰਾਂਗੇ।