- ਰੋਜ਼ਗਾਰ ਮੇਲਿਆਂ ਵਿੱਚ ਐੱਸ.ਆਈ.ਐੱਸ ਸਕਿਊਰਿਟੀ ਕੰਪਨੀ ਵਲੋਂ ਸਕਿਊਰਿਟੀ ਗਾਰਡ ਦੀ ਭਰਤੀ ਕੀਤੀ ਜਾਵੇਗੀ
ਗੁਰਦਾਸਪੁਰ, 21 ਜੁਲਾਈ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਹਰ ਮਹੀਨੇ ਰੋਜ਼ਗਾਰ ਦਫ਼ਤਰ ਵਿਖੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐੱਸ.ਆਈ.ਐੱਸ ਸਕਿਊਰਟੀ ਕੰਪਨੀ ਵਲੋਂ ਮਿਤੀ 24 ਜੁਲਾਈ 2023 ਤੋਂ 04 ਅਗਸਤ 2023 ਤੱਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਪੱਧਰ ’ਤੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 24 ਜੁਲਾਈ 2023 ਨੂੰ ਬੀ.ਡੀ.ਪੀ.ਓ. ਦਫ਼ਤਰ ਡੇਰਾ ਬਾਬਾ ਨਾਨਕ ਵਿਖੇ ਪਹਿਲਾ ਰੁਜ਼ਗਾਰ ਮੇਲਾ ਲੱਗੇਗਾ। ਇਸ ਤੋਂ ਬਾਅਦ ਮਿਤੀ 25 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਕਲਾਨੌਰ, ਮਿਤੀ 26 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਫਤਿਹਗੜ੍ਹ ਚੂੜੀਆਂ, ਮਿਤੀ 27 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਬਟਾਲਾ, ਮਿਤੀ 28 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਧਾਰੀਵਾਲ, ਮਿਤੀ 31 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਕਾਹਨੂੰਵਾਨ, ਮਿਤੀ 01 ਅਗਸਤ ਨੂੰ ਬੀ.ਡੀ.ਪੀ.ਓ. ਦਫ਼ਤਰ ਕਾਦੀਆਂ, ਮਿਤੀ 02 ਅਗਸਤ ਨੂੰ ਬੀ.ਡੀ.ਪੀ.ਓ. ਦਫ਼ਤਰ ਸ੍ਰੀ ਹਰਿਗੋਬਿੰਦਪੁਰ ਸਾਹਿਬ, ਮਿਤੀ 03 ਅਗਸਤ ਨੂੰ ਬੀ.ਡੀ.ਪੀ.ਓ. ਦਫ਼ਤਰ ਦੋਰਾਂਗਲਾ ਅਤੇ ਮਿਤੀ 04 ਅਗਸਤ ਨੂੰ ਬੀ.ਡੀ.ਪੀ.ਓ. ਦਫ਼ਤਰ ਗੁਰਦਾਸਪੁਰ ਵਿਖੇ ਰੋਜ਼ਗਾਰ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਹਨਾਂ ਰੋਜ਼ਗਾਰ ਮੇਲਿਆ ਵਿੱਚ ਐੱਸ.ਆਈ.ਐੱਸ ਸਕਿਉਰਟੀ ਕੰਪਨੀ ਵਲੋਂ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਵੇਗੀ। ਐੱਸ.ਆਈ.ਐੱਸ ਸਕਿਉਰਟੀ ਕੰਪਨੀ ਨੂੰ ਸਕਿਉਰਟੀ ਗਾਰਡ ਦੀ ਅਸਾਮੀ ਲਈ (ਕੇਵਲ ਲੜਕੇ) ਉਮੀਦਵਾਰਾਂ ਦੀ ਜ਼ਰੂਰਤ ਹੈ। ਸਕਿਉਰਟੀ ਗਾਰਡ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀਂ ਪਾਸ, ਉਮਰ 20 ਤੋਂ 35 ਸਾਲ, ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਆਈ.ਐੱਸ ਸਕਿਉਰਟੀ ਕੰਪਨੀ ਵਲੋਂ ਉਪਰੋਕਤ ਦਰਸਾਈਆਂ ਗਈਆਂ ਮਿਤੀਆਂ ਅਨੁਸਾਰ ਦਰਸਾਏ ਗਏ ਸਥਾਨਾਂ ’ਤੇ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਟ੍ਰੇਨਿੰਗ ਮੁੰਕਮਲ ਕਰਨ ਉਪੰਰਤ 15000 ਤੋਂ 17000 ਰੁਪਏ ਤਨਖਾਹ ਮਿਲਣਯੋਗ ਹੋਵੇਗੀ। ਇਸ ਤੋਂ ਇਲਾਵਾਂ ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਮਾਲ, ਹੋਟਲ ਅਤੇ ਮਲਟੀਨੈਸ਼ਨਲ ਕੰਪਨੀਆਂ ਵਿੱਚ ਜਾਬ ਮੁਹੱਈਆ ਕਰਵਾਈ ਜਾਂਦੀ ਹੈ। ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਆਪਣੇ ਵਿਦਿਅਕ ਯੋਗਤਾ ਦੇ ਦਸਤਾਵੇਜ ਲੈ ਕੇ ਮਿਤੀ 24 ਜੁਲਾਈ 2023 ਤੋਂ 04 ਅਗਸਤ 2023 ਤੱਕ ਉਪਰ ਦਰਸਾਏ ਗਏ ਸਥਾਨਾਂ ’ਤੇ ਸਵੇਰੇ 9:30 ਵਜੇ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉਠਾਉਣ।