ਪਠਾਨਕੋਟ, 5 ਜਨਵਰੀ : ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ. ਹਰਬੀਰ ਸਿੰਘ (ਆਈ.ਏ.ਐਸ.) ਤੋਂ ਪ੍ਰਾਪਤ ਹੁਕਮਾਂ ਦੇ ਤਹਿਤ ਅਤੇ ਸ: ਅੰਕੁਰਜੀਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਜੀ ਦੀ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰਬੋਰ ਬਿਊਰੋ ਅਤੇ ਆਈ.ਟੀ.ਆਈ (ਲੜਕੇ), ਪਠਾਨਕੋਟ ਵਲੋਂ ਇੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਲ੍ਹਾ ਰੋਜਗਾਰ ਅਫਸਰ ਸ੍ਰੀ ਪ੍ਰਭਜੋਤ ਸਿੰਘ ਵੱਲੋ ਦੱਸਿਆ ਗਿਆ ਕਿ ਮਿਤੀ 09.01.2024 ਨੂੰ ਆਈ.ਟੀ.ਆਈ (ਲੜਕੇ) ਪਠਾਨਕੋਟ ਵਿਖੇ GMP Technical Solution Pvt. Ltd, Paragon Knits, Luminous Gagret MNCਆਦਿ ਕੰਪਨੀਆ ਭਾਗ ਲੈ ਰਹੀਆ ਹਨ। ਇਹਨਾਂ ਕੰਪਨੀਆ ਵੱਲੋਂ ਵੈਲਡਰ, ਟੈਕਨੀਸ਼ੀਅਨ ਅਤੇ ਮਸ਼ੀਨ ਆਪਰੇਟਰ ਦੀ ਆਸਾਮੀ ਲਈ ਇੰਟਰਵਿਊ ਕੀਤੀ ਜਾਣੀ ਹੈ । ਇਹਨਾਂ ਕੰਪਨੀਆ ਵਿੱਚ ਇੰਟਰਵਿਊ ਦੇਣ ਲਈ ਉਮਰ 18 ਤੋਂ 35 ਸਾਲ, ਯੋਗਤਾ 8ਵੀ, ਦਸਵੀ, ਬਾਰਵੀ ਅਤੇ ਆਈ.ਟੀ.ਆਈ ਲਈ ਪਾਸ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ ਯੋਗਤਾ ਅਨੁਸਾਰ 13000/- ਤੋਂ 15000/- ਰੁਪਏ ਤਨਖਾਹ ਮਿਲਣਯੋਗ ਹੋਵੇਗੀ । ਪ੍ਰਿੰਸੀਪਲ ਸੁਭਾਸ਼ ਚੰਦਰ ਆਈ.ਟੀ.ਆਈ ਪਠਾਨਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਹਵਾਨ ਪ੍ਰਾਰਥੀ ਮਿਤੀ 09.1.2024 ਨੂੰ ਆਈ.ਟੀ.ਆਈ (ਲੜਕੇ), ਪਠਾਨਕੋਟ ਵਿਖੇ ਦਿਨ ਮੰਗਲਵਾਰ ਸਵੇਰੇ 10:00 ਵਜੇ ਆਪਣੀ ਯੋਗਤਾ ਦੇ ਅਸਲ ਦਸਤਾਵੇਜ/ ਫੋਟੋ ਕਾਪੀਆ, 2 ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ ਲੈ ਕੇ ਇੰਟਰਵਿਊ ਵਾਲੇ ਸਥਾਨ ਤੇ ਪਹੁੰਚ ਕੇ ਅਤੇ ਇਸ ਮੌਕੇ ਦਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਹੈਲਪਲਾਈਨ ਨੰਬਰ : 7657825214 ਤੇ ਸੰਪਰਕ ਕਰ ਸਕਦੇ ਹਨ ।