ਅੰਤਰਰਾਸ਼ਟਰੀ ਬਾਲੜੀ ਦਿਵਸ ਅਤੇ ਚਿਲਡਰਨ ਡੇਅ ਮਨਾਇਆ -11 ਨਵ-ਜਨਮੀਆਂ ਬੱਚੀਆਂ ਨੂੰ ਕੀਤਾ ਗਿਆ ਸਨਮਾਨਤ

ਗੁਰਦਾਸਪੁਰ, 13 ਨਵੰਬਰ 2024 : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ ,ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਗੁਰਦਾਸਪੁਰ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ਼੍ਰੀ ਉਮਾ ਸ਼ੰਕਰ ਗੁਪਤਾ, ਦੀ ਅਗਵਾਈ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਜਸਮੀਤ ਕੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਬਾਬੋਵਾਲ ਵਿਖੇ 13 ਨਵੰਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਅਤੇ ਚਿਲਡਰਨ ਡੇਅ ਮਨਾਇਆ ਗਿਆ। ਇਸ ਮੌਕੇ 11 ਨਵ-ਜਨਮੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਸਮਾਗਮ ਦੌਰਾਨ ਖੇਡਾਂ ਵਿੱਚ ਅਚੀਵਰਜ਼ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ 11 ਨਵ-ਜਨਮੀਆਂ ਬੱਚੀਆਂ ਦਾ ਹੈਲਥੀ ਬੇਬੀ ਸ਼ੋਅ ਕਰਵਾਇਆ ਗਿਆ ਅਤੇ ਸਿਹਤ ਵਿਭਾਗ ਤੌਂ ਆਏ ਬੱਚਿਆਂ ਦੇ ਮਾਹਰ ਡਾਕਟਰ ਵੱਲੋਂ3 ਹੈਲਥੀ ਬੇਬੀ ਘੋਸ਼ਿਤ ਕੀਤੇ ਗਏ ਅਤੇ ਉਹਨਾਂ ਬੱਚੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਉਨ੍ਹਾਂ ਵੱਲੋਂ ਘੱਟ ਰਹੇ ਲਿੰਗ ਅਨੁਪਾਤ ਬਾਰੇ ਅਤੇ ਲੜਕੀਆਂ ਦੀ ਸਮਾਜ ਵਿੱਚ ਭੂਮਿਕਾ ਬਾਰੇ ਪਿੰਡ ਦੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਗੁਰਨਾਮ ਸਿੰਘ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਗੁਰਦਾਸਪੁਰ, ਡਾਕਟਰ ਪ੍ਰੇਰਨਾ ਚਾਇਲਡ ਸਪੈਸ਼ਲਿਸਟਸਿਹਤ ਵਿਭਾਗ, ਰਾਕੇਸ਼ ਸ਼ਰਮਾ ਬੀ.ਪੀ.ਈ.ਓ, ਸ੍ਰੀਮਤੀ ਸ਼ਸੀ ਬਾਲਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਗੁਰਦਾਸਪੁਰ,  ਸੁਨੀਲ ਜੌਸ਼ੀ ਬਾਲ ਸੁਰੱਖਿਆ ਅਫਸਰ, ਅੰਕੁਸ਼ ਸ਼ਰਮਾ ਜਿਲ੍ਹਾ ਕੋਆਰਡੀਨੇਟਰ, ਸ੍ਰੀਮਤੀ ਮੰਨਤ ਮਹਾਜਨ ਫਾਇਨਾਂਸ ਸਪੈਸ਼ਲਿਸਟ, ਸਕੂਲ ਦੇ ਅਧਿਆਪਕ, ਆਂਗਣਵਾੜੀ ਵਰਕਰ ਅਤੇ ਪਿੰਡ ਵਾਸੀ ਵੀ ਮੌਜੂਦ ਸਨ।