ਅੰਮ੍ਰਿਤਸਰ : ਅੱਜ ਮੇਅਰ ਕਰਮਜੀਤ ਸਿੰਘ ਵੱਲੋ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨਾਲ ਮਿਲ ਕੇ ਫਾਇਰ ਬ੍ਰਿਗੇਡ ਦੀ ਇਕ ਅਤਿ ਆਧੁਨਿਕ ਹਾਈਡ੍ਰੋਲਿਕ ਪਲੇਟਫਾਰਮ ਨਾਲ ਸੂਸਜਿੱਤ ਗੱਡੀ ਦਾ ਉਦਘਾਟਨ ਕੀਤਾ ਗਿਆ ਇਹ ਆਧੁਨਿਕ ਹਾਈਡ੍ਰੋਲਿਕ ਪਲੇਟਫਾਰਮ ਵਾਲੀ ਗੱਡੀ ਸਮਾਰਟ ਸਿਟੀ ਪ੍ਰੋਜੈਕਟ ਅਧੀਨ 8.54 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਹੈ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਫਾਇਰਬ੍ਰਿਗੇਡ ਨੂੰ ਸਪੁਰਦ ਕੀਤੀ ਗਈ। ਇਸ ਮੌਕੇ ਤੇ ਮੇਅਰ ਅਤੇ ਸਥਾਨਕ ਸਰਕਾਰਾਂ ਮੰਤਰੀ ਵੱਲੋ ਸਯੁਕਤ ਤੌਰ ਤੇ ਪ੍ਰੈਸ ਨੂੰ ਦੱਸਿਆ ਗਿਆ ਕਿ ਪੰਜਾਬ ਵਿੱਚ ਸ਼ਹਿਰੀ ਕਰਣ ਹੋਣ ਕਾਰਣ ਅਤੇ ਵੱਧ ਰਹੀ ਜਨਸਖਿਆ ਦੇ ਮੱਦੇ ਨਜ਼ਰ ਸ਼ਹਿਰਾਂ ਵਿਚ ਬਹੁ ਮੰਜਿਲਾਂ ਇਮਾਰਤਾਂ ਬਣ ਰਹੀਆਂ ਹਨ। ਅੰਮ੍ਰਿਤਸਰ ਵਿੱਚ ਇਸ ਸਮੇਂ ਬਹੁ-ਗਿਣਤੀ ਵਿੱਚ 10-15 ਮੰਜਿਲਾਂ ਰਿਹਾਇਸੀ ਜਾਂ ਕਮਰਸ਼ਿਅਲ ਬਿਲਡਿਗਾਂ ਹੋਂਦ ਵਿੱਚ ਆ ਗਈਆਂ ਹਨ ਇਸ ਲਈ ਅੱਗਜਨੀ ਦੀਆਂ ਵੱਧ ਰਹੀਂ ਘਟਨਾਵਾਂ ਨੂੰ ਮੁੱਖ ਰਖਦੇ ਹੋਏ ਅਤੇ ਸ਼ਹਿਰ ਵਾਸਿਆ ਦੇ ਜਾਣ ਮਾਲ ਦੀ ਰਖਿਆ ਲਈ ਫਾਇਰਬ੍ਰਿਗੇਡ ਵਿਭਾਗ ਨੂੰ ਅੱਗ ਬੁਝਾਉਣ ਲਈ ਅਤਿ ਆਧੁਨਿਕ ਸਾਜੋ ਸਮਾਨ ਦੀ ਲੋੜ ਹੈਂ। ਉਨਾਂ ਨੇ ਕਿਹਾ ਕਿ ਸਾਨੂੰ ਮਾਨ ਹੈ ਕਿ ਅੰਮ੍ਰਿਤਸਰ ਪੰਜਾਬ ਰਾਜ ਦਾ ਪਹਿਲਾ ਸ਼ਹਿਰ ਹੈ ਜਿਸ ਲਈ ਇਕ ਅਤਿ ਆਧੁਨਿਕ ਅਤੇ ਮਾਡਰਨ ਤਕਨੀਕ ਦੀ ਹਾਈਡ੍ਰੋਲਿਕ ਪਲੇਟਫਾਰਮ ਨਾਲ ਸੁਸੱਜਿਤ ਫਾਇਰਬ੍ਰਿਗੇਡ ਦੀ ਗੱਡੀ ਤਿਆਰ ਕਰਾਈ ਗਈ ਹੈ ਜੋ ਕਿ ਪੂਰੀ ਤਰਾਂ ਨਾਲ ਕੰਪਿਊਟਰਾਇਜਡ ਹੈ ਅਤੇ ਇਸ ਦਾ ਵਾਟਰ ਮਾੱਨੀਟਰ ਸਿਸਟਮ ਵੀ ਰਿਮੋਟ ਨਾਲ ਲੈਸ ਹੈਂ। ਜਿਸ ਵਿੱਚ ਇਹ ਮਸੀਨ 52 ਮੀ. ਉਚਾਈ ਤੱਕ ਜਾ ਸਕਦੀ ਹੈ ਅਤੇ ਤਕਹੀਬਨ 500 ਕਿਲੋ ਵਜਨ ਤੱਕ ਬਚਾਵ ਦੇ ਕੰਮ ਹੋ ਸਕਦੇ ਹਨ। ਅਤੇ ਇਸ ਨਾਲ ਫਾਇਰ ਅਧਿਕਾਰਿਆਂ/ ਕਰਮਚਾਰੀਆਂ ਦੀ ਜਾਣ ਵੀ ਖਤਰੇ ਤੋਂ ਬਾਹਰ ਰਹਿਂਦੀ ਹੈ । ਉਨਾਂ ਨੇ ਕਿਹਾ ਕਿ ਇਹ ਅਧੁਨਿਕ ਫਾਇਰਬ੍ਰਿਗੇਡ ਦੀ ਗੱਡੀ ਅਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਅਧੀਨ 8.54 ਕਰੋੜ ਰੁ. ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ ਅਤੇ ਇਸ ਅਧੀਨ 8 ਸਾਲ ਲਈ ਕੰਪਨੀ ਵੱਲੋਂ ਇਸ ਦਾ ਰੱਖ ਰਖਾਵ ਕੀਤਾ ਜਾਵੇਗਾ ਅਤੇ ਨਾਲ ਸਬਧਤ ਸਟਾਫ ਨੂੰ ਟ੍ਰੇਨਿੰਗ ਮੁਹਾਇਆ ਕਰਵਾਈ ਜਾਵੇਗੀ । ਮੇਅਰ ਨੇ ਕਿਹਾ ਕਿ ਅੱਗਜਨੀ ਦੀ ਘਟਨਾਵਾਂ ਦੌਰਾਨ ਸ਼ਹਿਰ ਵਾਸਿਆ ਦੀ ਜਾਣ-ਮਾਲ ਦੀ ਰਖਿਆ ਦੀ ਜਿਮੇੰਵਾਰੀ ਫਾਇਰਬ੍ਰਿਗੇਡ ਦੀ ਹੈ ਜਿਸ ਵਾਸਤੇ ਨਗਰ ਨਿਗਮ ਅੰਮ੍ਰਿਤਸਰ ਫਾਇਰਬ੍ਰਿਗੇਡ ਨੂੰ ਕਰੋੜਾਂ ਰੁ. ਦੀ ਨਵੀ ਗੱਡਿਆ ਅਤੇ ਹੋਰ ਸਾਜੋ ਸਮਾਨ ਲੈ ਕੇ ਦਿੱਤਾ ਗਿਆ ਹੈ ਤਾਂ ਜੋ ਅੱਗਜਨੀ ਦੀ ਘਟਨਾ ਤੇ ਜਲਦ ਤੋ ਜਲਦ ਕਾਬੂ ਪਾਇਆ ਜਾ ਸਕੇ। ਉਨਾਂ ਨੇ ਕਿਹਾ ਕਿ ਸ਼ਹਿਰ ਵਾਸਿਆਂ ਨੂੰ ਹੋਰ ਚੰਗੀਆਂ ਸੇਵਾਵਾਂ ਦੇਣ ਲਈ ਸ਼ਹਿਰ ਵਿੱਚ ਚਾਰ ਨਵੇਂ ਫਾਇਰ ਸਟੇਸ਼ਨ ਜਲਦ ਹੀ ਸਥਾਪਤ ਕੀਤੇ ਜਾਣਗੇ ਜੋ ਕਿ ਫੋਕਲ ਪਵਾਇੰਟ, ਬਟਾਲਾ ਰੋਡ, ਪੁਰਾਣੀ ਚੂੰਗੀ ਦੁਬੁਰਜੀ ਅਤੇ ਰਣਜੀਤ ਐਵੀਨਿਊ, ਵਿਖੇ ਸਥਾਪਤ ਹੋਣਗੇ । ਮੇਅਰ ਅਤੇ ਮੰਤਰੀ ਵੱਲੋ ਸ਼ਹਿਰ ਵਾਸਿਆਂ ਨੂੰ ਜਿੱਥੇ ਆਊਣ ਵਾਲੇ ਤਿਉਹਾਰਾ ਲਈ ਵਧਾਈ ਦਿਤੀ ਗਈ ਉਥੇ ਇਨਾਂ ਤਿਊਹਾਰਾਂ ਦੌਰਾਣ ਸ਼ਹਿਰ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਸਹਯੋਗ ਦੇਣ ਲਈ ਅਪੀਲ ਕੀਤੀ। ਅੱਜ ਦੇ ਇਸ ਪ੍ਰੋਗਰਾਮ ਵਿਚ ਲਿਫਟਮੈਕ ਕੰਪਨੀ ਦੇ ਡਾਇਰੇਕਟਰ ਓਬੇਦਰ ਰਹਮਾਨ,ਟ੍ਰੈਨਰ ਅਮਰੀਕ ਸਿੰਘ, ਫਾਇਰਬ੍ਰਿਗੇਡ ਦੇ ਏ.ਡੀ.ਐਫ.ਓ. ਲਵਪ੍ਰੀਤ ਸਿੰਘ, ਫਾਇਰ ਅਫਸਰ ਦਿਲਬਾਗ ਸਿੰਘ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।