- ਸਰਦਾਰ ਹਰੀ ਸਿੰਘ ਨਲੂਆ ਜੋਸ਼ ਉਤਸਵ ਮਨਾਉਣ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਾ- ਡਿਪਟੀ ਕਮਿਸ਼ਨਰ
- ਪੰਜਾਬ ਸਰਕਾਰ ਅਮੀਰ ਵਿਰਾਸਤ ਸੰਭਾਲਣ ਲਈ ਵਚਨਬੱਧ-ਚੇਅਰਮੈਨ ਰਮਨ ਬਹਿਲ
- ਜੋਸ਼ ਉਤਸਵ ਦੌਰਾਨ ਢਾਡੀ ਵਾਰਾਂ, ਗਤਕਾ, ਨਾਟਕ ਦੀਆਂ ਸ਼ਾਨਦਾਰ ਪੇਸ਼ਕਾਰੀਆਂ
- ਪਹਿਲੇ ਦਿਨ ਪ੍ਰਸਿੱਧ ਪੰਜਾਬੀ ਲੋਕ ਗਾਇਕ ਨਛੱਤਰ ਗਿੱਲ ਤੇ ਰਾਜਵੀਰ ਜਵੰਦਾ ਨੇ ਕੀਲੇ ਸਰੋਤੋ
ਗੁਰਦਾਸਪੁਰ, 27 ਅਕਤੂਬਰ : ਪੰਜਾਬ ਸਰਕਾਰ ਵੱਲੋਂ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੂੰ ਸਮਰਪਿਤ ਤਿੰਨ ਦਿਨਾਂ ਸਰਦਾਰ ਹਰੀ ਸਿੰਘ ਨਲੂਆ ‘ਜੋਸ਼ ਉਤਸਵ’ ਗੁਰਦਾਸਪੁਰ ਵਿਖੇ ਸ਼ਾਨਦਾਰ ਆਗਾਜ਼ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਹੋਣ ਜੋਸ਼ ਉਤਸਵ ਦਾ ਉਦਘਾਟਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸਐਸਪੀ ਗੁਰਦਾਸਪੁਰ ਹਰੀਸ ਦਾਯਮਾ ਤੇ ਚੇਅਰਮੈਨ ਰਮਨ ਬਹਿਲ ਵਲੋਂ ਕੀਤਾ ਗਿਆ। ਇਸ ਮੌਕੇ ਰਜਿੰਦਰ ਅਗਰਵਾਲ ਮਾਣਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ ਗੁਰਦਾਸਪੁਰ ਵੀ ਮੋਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਿੰਨ ਦਿਨਾਂ 27,28 ਤੇ 29 ਅਕਤੂਬਰ ਨੂੰ ਗੁਰਦਾਸਪੁਰ ਦੀ ਧਾਰਮਿਕ ਤੇ ਇਤਿਹਾਸਕ ਧਰਤੀ ਤੇ ਸਰਦਾਰ ਹਰੀ ਸਿੰਘ ਨਲੂਆ ਨੂੰ ਸਮਰਪਿਤ ਜੋਸ਼ ਉਤਸਵ ਕਰਵਾਇਆ ਜਾ ਰਿਹਾ ਹੈ। ਉਨਾ ਕਿਹਾ ਕਿ ਜੋਸ਼ ਉਤਸਵ ਮਨਾਉਣ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਲੋਕ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਸੈਰ ਸਪਾਟਾ ਵਿਭਾਗ ਵਲੋਂ ਕਰਵਾਏ ਜਾ ਰਹੇ ਇਸ ਤਿੰਨ ਰੋਜਾ ਜੋਸ਼ ਉਤਸਵ ਵਿੱਚ ਵੱਖ ਵੱਖ ਸਕੂਲ ਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਵਲੋਂ ਨਾਟਕਾਂ ਦੀ ਪੇਸ਼ਕਾਰੀ, ਹਰੀ ਸਿੰਘ ਨਲੂਆ ਦੇ ਜੀਵਨ ਨਾਲ ਸਬੰਧਤ ਵੀਰ ਗਥਾਵਾਂ ਆਦਿ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੋਸ਼ ਉਤਸਵ’ ਲਈ ਐਂਟਰੀ ਬਿਲਕੁਲ ਮੁਫ਼ਤ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ 28 ਤੇ 29 ਅਕਤੂਬਰ ਤੱਕ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਹੋ ਰਹੇ ‘ਸਰਦਾਰ ਹਰੀ ਸਿੰਘ ਨਲਵਾ ਜੋਸ਼ ਉਤਸਵ’ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਪੰਜਾਬ ਸਰਕਾਰ ਆਪਣੇ ਅਮੀਰ ਵਿਰਾਸਕ ਨੂੰ ਸੰਭਾਲਣ ਲਈ ਵਚਨਬੱਧ ਹੈ ਅਤੇ ਸੱਭਿਆਚਾਰ ਨੂੰ ਸੰਭਾਲਣ ਤੇ ਪਰਫੁੱਲਤ ਕਰਨ ਲਈ ਦਿ੍ਰੜ ਸੰਕਲਪ ਹੈ।ਉਨ੍ਹਾਂ ਡਿਪਟੀ ਕਮਿਸ਼ਨਰ ਡਾ ਹਿਮਾਂਸੂ ਅਗਰਵਾਲ ਦੀ ਅਗਵਾਈ ਹੇਠ ਸਰਦਾਰ ਹਰੀ ਸਿੰਘ ਨਲੂਆ ਜੋਸ਼ ਉਤਸਵ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਦਾਰ ਹਰੀ ਸਿੰਘ ਨਲੂਆ ਦੀ ਬਹਾਦਰੀ ਅੱਜ ਵੀ ਪੂਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦੀ ਹੈ ਅਤੇ ਉਹ ਇਸ ਮਹਾਨ ਸੂਰਬੀਰ ਯੋਧਾ ਨੂੰ ਸਿਜਦਾ ਕਰਦੇੇ ਹਨ। ਇਸ ਤੋਂ ਪਹਿਲਾਂ ਜੋਸ਼ ਉਤਸਵ ਦੇ ਪਹਿਲੇ ਪੜਾਅ ਵਿੱਚ ਬੇਰਿੰਗ ਕਾਲਜ, ਆਰਆਰ ਬਾਵਾ ਡੀਏਵੀ ਕਾਲਜ ਲੜਕੀਆਂ ਬਟਾਲਾ, ਐਸਐਸਪੀ ਐਮ ਕਾਲਜ ਦੀਨਾਨਗਰ, ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਦੇ ਵਿਦਿਆਰਥੀ/ਵਿਦਿਆਰਥਣਾਂ ਵਲੋਂ ਸੱਭਿਆਚਾਰ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਜੋਸ਼ ਉਤਸਵ ਦੌਰਾਨ ਬਾਅਦ ਦੁਪਹਿਰ 3:00 ਵਜੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਨਛੱਤਰ ਗਿੱਲ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮੰਨੋਰੰਜ਼ਨ ਕੀਤਾ। ਜੋਸ਼ ਉਤਸਵ ਦੇ ਦੂਜੇ ਪੜਾਅ ਵਿੱਚ ਸ਼ਬਦ ਗਾਇਨ, ਹਰੀ ਸਿੰਘ ਨਲੂਆ ਦੇ ਜੀਵਨ ਆਧਾਰਿਤ ਨਾਟਕ, ਗੁਰਦਾਸਪੁਰ ਦੇ ਵਰਲਡ ਰਿਕਾਰਡ ਹੋਲਡਰ ਕੁੰਵਰ ਅੰਮਿ੍ਤ ਬੀਰ ਸਿੰਘ ਵਲੋਂ ਆਪਣੇ ਸਫਲ ਸਟੋਰੀ ਦੀ ਨਾਟਕ ਰਾਹੀਂ ਪੇਸ਼ਕਾਰੀ, ਢਾਡੀ ਵਾਰਾਂ, ਗਤਕਾ ਸਮੇਤ ਹਰੀ ਸਿੰਘ ਨਲੂਆ ਦੇ ਜੀਵਨ ਨਾਲ ਸਬੰਧਤ ਵੀਰ ਗਥਾਵਾਂ ਪੇਸ਼ ਕੀਤੀਆਂ ਗਈਆਂ। ਇਸ ਉਪਰੰਤ ਸ਼ਾਮ ਨੂੰ ਪ੍ਰਸਿੱਧ ਲੋਕ ਗਾਇਕ ਰਾਜਵੀਰ ਜਵੰਦਾ ਆਪਣੀ ਕਲਾ ਦਾ ਲੋਹਾ ਮਨਵਾਇਆ। ਇਸ ਮੌਕੇ ਜੋਸ਼ ਉਤਸਵ ਦੌਰਾਨ ਖਾਣ-ਪੀਣ ਦੇ ਵੱਖ-ਵੱਖ ਸਟਾਲ ਲਗਾਏ ਗਏ, ਜਿਥੇ ਲੋਕਾਂ ਤਰਾਂ-ਤਰਾਂ ਦੇ ਪਕਵਾਨਾਂ ਦੇ ਸਵਾਦ ਚੱਖੇ । ਦੱਸਣਯੋਗ ਹੈ ਕਿ ਜੋਸ਼ ਉਤਸਵ ਦੌਰਾਨ ਕੱਲ 28 ਅਕਤੂਬਰ ਸ਼ਾਮ ਨੂੰ ਪੰਜਾਬੀ ਲੋਕ ਗਾਇਕ ਗੁਰਵਿੰਦਰ ਬਰਾੜ ਅਤੇ 29 ਅਕਤੂਬਰ ਸ਼ਾਮ ਨੂੰ ਸਮਾਪਤੀ ਸਮਾਰੋਹ ਮੌਕੇ ਲੋਕ ਗਾਇਕ ਹਰਭਜਨ ਸ਼ੇਰਾ ਦਰਸ਼ਕਾਂ ਦਾ ਮੰਨੋਰੰਜ਼ਨ ਕਰਨਗੇ। ਇਨ੍ਹਾਂ ਦਿਨਾਂ ਦੌਰਾਨ ਵੀ ਸਰਦਾਰ ਹਰੀ ਸਿੰਘ ਨਲੂਆ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ `ਤੇ ਅਧਾਰਤ ਨਾਟਕਾਂ ਅਤੇ ਹੋਰ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੌਕੇ ਏਡੀਸੀ (ਜ) ਸੁਭਾਅ ਚੰਦਰ, ਏਡੀਸੀ (ਪੇਂਡੂ ਵਿਕਾਸ) ਰਵਿੰਦਰਪਾਲ ਸਿੰਘ, ਐਸਡੀਐਮ ਅਮਨਦੀਪ ਕੋਰ, ਐਸਪੀ (ਹੈੱਡਕੁਆਰਟਰ) ਨਵਜੋਤ ਸਿੰਘ,ਪਿਰਥੀਪਾਲ ਸਿੰਘ ਐਸਪੀ, ਚੇਅਰਮੈਨ ਨਰੇਸ਼ ਗੋਇਲ, ਤੇਜਿੰਦਰਪਾਲ ਸਿੰਘ ਸਾਬਕਾ ਏਡੀਸੀ, ਪਰੋਫੈਸਰ ਰਾਜ ਕੁਮਾਰ, ਮੋਹਿਤ ਮਹਾਜਨ, ਰਮੇਸ਼ ਮਹਾਜਨ ਸਮੇਤ ਅਧਿਕਾਰੀ ਤੇ ਕਰਮਚਾਰੀ, ਵਿਦਿਆਰਥੀ ਆਦਿ ਮੋਜੂਦ ਸਨ।