- ਐਸ.ਐਸ.ਪੀ ਬਟਾਲਾ, ਸੁਹੇਲ ਕਾਸਿਮ ਮੀਰ ਵਲੋਂ ਸ਼ਾਨਦਾਰ ਉਪਰਾਲਾ
ਬਟਾਲਾ, 25 ਨਵੰਬਰ 2024 : ਆਮ ਪਬਲਕ ਨੂੰ ਬਿਹਤਰ ਸੇਵਾਵਾਂ ਦੇਣ ਵਿੱਚ ਸੁਧਾਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਜੋਂ, ਸ਼੍ਰੀ ਸੁਹੇਲ ਮੀਰ, ਆਈ.ਪੀ.ਐਸ. ਐੱਸ.ਐੱਸ.ਪੀ ਬਟਾਲਾ, ਨੇ ਨਵੇਂ ਬਣੇ ਹੋਏ, ਮਿਲਨੀ ਲਾਉਂਜ ਦਾ ਉਦਘਾਟਨ ਕੀਤਾ ਗਿਆ, ਜੋ ਕਿ ਜ਼ਿਲਾ ਪੁਲਿਸ ਦਫ਼ਤਰ ਬਟਾਲਾ ਵਿੱਚ ਇੱਕ ਆਰਾਮਦਾਇਕ ਅਤੇ ਆਧੁਨਿਕ ਸਹੂਲਤਾਂ ਨਾਲ ਲੈੱਸ, ਵੇਟਿੰਗ ਰੂਮ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸ.ਐਸ.ਪੀ ਬਟਾਲਾ ਨੇ ਕਿਹਾ ਕਿ ਪੁਲਿਸ ਜਿਲਾ ਬਟਾਲਾ ਦੇ ਲੋਕਾਂ ਲਈ ਸਮਰਪਿਤ ਹੈ ਅਤੇ ਕਿਸੇ ਵੀ ਪੁਲਿਸ ਸੰਬੰਧੀ ਸੇਵਾ ਲਈ ਜ਼ਿਲ੍ਹਾ ਪੁਲਿਸ ਦਫਤਰ ਆਉਣ ਵਾਲੇ ਵਿਅਕਤੀਆਂ ਨੂੰ ਇਕ ਸਦਭਾਵਨਾ ਅਤੇ ਆਰਾਮਦਾਇਕ ਸਥਾਨ ਪ੍ਰਦਾਨ ਕਰਨ ਦਾ ਉਦੇਸ਼ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ, ਜਦੋਂ ਲੋਕ ਐੱਸ.ਐੱਸ.ਪੀ ਦਫ਼ਤਰ ਆਉਂਦੇ ਸਨ. ਉਨ੍ਹਾਂ ਕੋਲ ਕੋਈ ਖਾਸ ਉਡੀਕ ਖੇਤਰ ਨਹੀਂ ਸੀ ਅਤੇ ਉਹ ਖੁੱਲ੍ਹੇ ਏਰੀਆ ਵਿੱਚ ਗਰਮੀ-ਸਰਦੀ ਅਤੇ ਮੌਸਮ ਦੀ ਖਰਾਬੀ ਦਾ ਸਾਹਮਣਾ ਕਰਦੇ ਹੋਏ ਬਾਹਰ ਹੀ ਉਡੀਕ ਕਰਨ ਲਈ ਮਜ਼ਬੂਰ ਹੁੰਦੇ ਸਨ। ਇਹ ਸਥਿਤੀ ਅਕਸਰ ਆਏ ਹੋਏ ਲੋਕਾਂ ਨੂੰ ਬੇਅਰਾਮੀ ਅਤੇ ਅਣਗੌਲੇ ਅਨੁਭਵ ਦਾ ਅਹਿਸਾਸ ਕਰਵਾਉਂਦੀ ਸੀ। ਮਿਲਨੀ ਲਾਉਂਜ ਨੂੰ ਇਨ੍ਹਾਂ ਚੁਣੌਤੀਆਂ ਦਾ ਹੱਲ ਕਰਨ ਲਈ ਬਣਾਇਆ ਗਿਆ ਹੈ, ਜਿਸ ਵਿੱਚ ਲੋਕ ਸਬੰਧਤ ਅਫ਼ਸਰ ਨੂੰ ਮਿਲਣ ਤੋਂ ਪਹਿਲਾਂ ਅਰਾਮਦਾਇਕ ਅਤੇ ਨਿੱਜੀ ਵਾਤਾਵਰਣ ਵਿੱਚ ਉਡੀਕ ਕਰ ਸਕਦੇ ਹਨ। ਐਸ.ਐਸ.ਪੀ ਨੇ ਕਿਹਾ ਕਿ ਮਿਲਨੀ ਲਾਉਂਜ ਦਾ ਮਾਹੌਲ ਸ਼ਾਨਦਾਰ ਹੈ, ਜੋ ਆਰਾਮਦਾਇਕ ਸੀਟਿੰਗ ਅਤੇ ਆਧੁਨਿਕ ਸਹੂਲਤਾਂ ਨਾਲ ਇੱਕ ਸ਼ਾਂਤਮਈ ਵਾਤਾਵਰਨ ਪ੍ਰਦਾਨ ਕਰਦਾ ਹੈ। ਕਮਰੇ ਵਿੱਚ ਇੱਕ ਹੈਲਪ ਡੈਸਕ ਹੈ, ਜਿੱਥੇ ਪਬਲਿਕ ਦਾ ਸਵਾਗਤ ਕੀਤਾ ਜਾਂਦਾ ਹੈ, ਉਨ੍ਹਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਹਨ। ਇਹ ਜਾਣਕਾਰੀ ਸਿਸਟਮ ਵਿੱਚ ਦਰਜ ਕਰਕੇ ਪਬਲਿਕ ਨੂੰ ਉਚਿਤ ਅਧਿਕਾਰੀ ਦੇ ਪਾਸ ਭੇਜਣ ਲਈ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਂਦਾ ਹੈ। ਮਿਲਨੀ ਲਾਉਂਜ ਦੀ ਇੱਕ ਮੁੱਖ ਵਿਸ਼ੇਸ਼ਤਾ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੀਡ ਐਸਐੱਸਪੀ ਵੱਲੋਂ ਮੋਨੀਟਰ ਕੀਤੀ ਜਾਣੀ ਹੈ। ਇਸ ਨਾਲ ਐੱਸ.ਐੱਸ.ਪੀ ਬਟਾਲਾ ਨੂੰ ਸਿੱਧਾ ਨਿਗਰਾਨੀ ਕਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ, ਲਾਉਂਜ ਵਿੱਚ ਇੱਕ ਵੱਡੀ ਸਕ੍ਰੀਨ ਲੱਗੀ ਹੋਈ ਹੈ, ਜਿਸਤੇ ਪਬਲਿਕ ਇੰਟਰਸਟ (ਦਿਲਚਸਪੀ) ਦੇ ਸੰਦੇਸ਼ ਦਿਖਾਏ ਜਾਂਦੇ ਹਨ, ਜਿਸ ਵਿੱਚ ਪੰਜਾਬ ਪੁਲਿਸ ਦੇ ਅੱਪਡੇਟ ਅਤੇ ਅਨਾਉਸਮੈਂਟ ਸ਼ਾਮਿਲ ਹੁੰਦੇ ਹਨ। ਵਿਜ਼ਟਰ ਰਜਿਸਟ੍ਰੇਸ਼ਨ ਪ੍ਰਣਾਲੀ ਤੋਂ ਤਿਆਰ ਕੀਤੇ ਗਏ ਅੰਕੜਿਆਂ ਦੀ ਵਰਤੋਂ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ, ਸਭ ਤੋਂ ਵੱਧ ਅਤੇ ਅਕਸਰ ਆਉਣ ਵਾਲੀਆਂ ਸ਼ਿਕਾਇਤਾਂ ਦੀ ਪਛਾਣ ਕਰਨ ਲਈ ਕੀਤੀ ਜਾਵੇਗੀ। ਇਹ ਜਾਣਕਾਰੀ ਉਸ ਪੁਲਿਸ ਸਟੇਸ਼ਨ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ, ਜਿਸਦੇ ਏਰੀਆ ਵਿੱਚ ਵੱਧ ਸ਼ਿਕਾਇਤਾਂ ਪਾਈਆਂ ਜਾ ਰਹੀਆਂ ਹਨ।ਇਸ ਨਾਲ ਸੇਵਾਵਾਂ ਅਤੇ ਜਵਾਬਦੇਹੀ ਵਿੱਚ ਸੁਧਾਰ ਕਰਨ ਲਈ ਸਥਾਨਕ ਪੱਧਰ 'ਤੇ ਸੁਧਾਰਾਤਮਕ ਕਾਰਵਾਈਆਂ ਕੀਤੀਆਂ ਜਾ ਸਕਣਗੀਆਂ। ਮਿਲਨੀ ਲਾਉਂਜ ਦੀ ਉਦਘਾਟਨ ਸ਼ਿਲਾ 'ਤੇ ਲਿਖਿਆ ਹੈ, "ਬਟਾਲਾ ਦੇ ਲੋਕਾਂ ਨੂੰ ਸਮਰਪਿਤ," ਜੋ ਇਸਦਾ ਮੁੱਖ ਉਦੇਸ਼ ਹੈ ਜਨਤਾ ਦੀ ਸੇਵਾ ਅਤੇ ਪੁਲਿਸਿੰਗ ਅਨੁਭਵ ਨੂੰ ਬਿਹਤਰ ਬਣਾਉਣ ਵੱਲ ਇੱਕ ਕਦਮ। ਐੱਸ.ਐੱਸ.ਪੀ. ਬਟਾਲਾ ਸ੍ਰੀ ਸੁਹੇਲ ਮੀਰ ਨੇ ਬਟਾਲਾ ਦੇ ਨਾਗਰਿਕਾਂ ਨੂੰ ਸੇਵਾਵਾਂ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਕਰਨ ਪ੍ਰਤੀ ਆਪਣੇ ਦ੍ਰਿੜ ਨਿਸ਼ਚੇ ਦਾ ਪ੍ਰਗਟਾਵਾ ਕੀਤਾ। ਮਿਲਨੀ ਲਾਉਂਜ ਦੇ ਉਦਘਾਟਨ ਸਮੇਂ ਪੁਲਿਸ ਜ਼ਿਲਾ ਬਟਾਲਾ ਦੇ ਸਮੂਹ ਗਜ਼ਟਿਡ ਅਧਿਕਾਰੀ ਵੀ ਉਨ੍ਹਾਂ ਨਾਲ ਸਨ। ਉਨ੍ਹਾਂ ਨੇ ਇਸ ਯਤਨ ਲਈ ਸਮੂਹ ਬਟਾਲਾ ਪੁਲਿਸ, ਖਾਸ ਕਰਕੇ ਇੰਸਪੈਕਟਰ ਅਨੀਲ ਪਵਾਰ ਅਤੇ ਇੰਸਪੈਕਟਰ ਸੁਖਪਾਲ ਸਿੰਘ ਦਾ ਧੰਨਵਾਦ ਕੀਤਾ।