ਪਠਾਣਕੋਟ 23 ਜੂਨ : ਜ਼ਿਲ੍ਹਾ ਪੀ.ਐਨ.ਡੀ.ਟੀ.ਐਡਵਾਇਜਰੀ ਕਮੇਟੀ ਦੀ ਮੀਟਿੰਗ ਮਾਨਯੋਗ ਡਾ. ਅੱਦਿਤੀ ਸਲਾਰੀਆ , ਜਿਲ੍ਹਾ ਐਪਰੋਪ੍ਰੀਏਟ ਅਥਾਰਟੀ ਕਮ ਸਿਵਲ ਸਰਜਨ ਪਠਾਨਕੋਟ ਜੀ ਦੀ ਦੇਖ਼ਰੇਖ਼ ਵਿੱਚ ਕੀਤੀ ਗਈ।ਮੀਟਿੰਗ ਵਿੱਚ ਸਬ ਤੋਂ ਪਹਿਲਾਂ ਪਿਛਲੇ ਮਹੀਨੇ ਦੌਰਾਨ ਪੀ.ਐਨ.ਡੀ.ਟੀ. ਐਕਟ ਅਧੀਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਡਾ. ਰਾਜ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਪਠਾਨਕੋਟ ਵਲੋਂ ਦੱਸਿਆ ਗਿਆ।ਮੀਟਿੰਗ ਵਿੱਚ ਮਾਨਯੋਗ ਸਿਵਲ ਸਰਜਨ ਵਲੋਂ ਸਮੂਹ ਕਮੇਟੀ ਮੈਂਬਰਾਂ ਨੁੰ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਿਹਤ ਵਿਭਾਗ ਪਠਾਨਕੋਟ ਵਲੋਂ ਬੇਟੀ-ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਬਹੁਤ ਸਾਰੀ ਗਤੀਵਿਧੀਆਂ ਕਰਵਾ ਰਹੇ ਹਾਂ ਜਿਵੇਂ ਕਿ ਸਮੂਹ ਸਿਹਤ ਸੰਸਥਾਂਵਾਂ ਵਿਖ਼ੇ ਹੋਰਡਿੰਗ,ਫਲੈਕਸ,ਸਟੈਂਡੀਸ ਅਤੇ ਨੁੱਕੜ ਨਾਟਕ ਕਰਵਾਏ ਜਾਣਗਾੇ।ਉਹਨਾਂ ਵਲੋਂ ਕਿਹਾ ਗਿਆ ਨੁੱਕੜ ਨਾਟਕ ਮਿਤੀ 26.6.2023 ਨੂੰ ਜ਼ਿਲਾ ਹਸਪਤਾਲ ਪਠਾਨਕੋਟ ਵਿਖ਼ੇ ਸਵੇਰੇ 9.00 ਵਜੇ ਅਤੇ ਸੀ.ਐਚ.ਸੀ. ਘਰੋਟਾ ਵਿਖ਼ੇ 11.15 ਵਜੇ ਕਰਵਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਮੋਜੂਦ ਸਮੁਹ ਕਮੇਟੀ ਮੈਂਬਰਾਂ ਨੂੰ ਕਿਹਾ ਗਿਆ ਕਿ ਮਾਦਾ ਭਰੂਣ ਹੱਤਿਆ ਰੋਕਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਅਤੇ ਲੋਕਾਂ ਨੂੰ ਬੇਟੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਸਰਕਾਰ ਵਲੋਂ ਲੜਕੀਆਂ ਨੂੰ ਮਿਲਣ ਵਾਲੀਆਂ ਸਹੁਲਤਾਂ ਅਤੇ ਸਕੀਮਾਂ ਬਾਰੇ ਦਸਿਆ ਜਾਵੇ ਜਿਵੇਂ ਕਿ ਬਾਲੜੀ ਰੱiਖ਼ਆ ਯੋਜਣਾ, ਮੁਫਤ ਐਜੂਕੇਸ਼ਨ, 0-5 ਸਾਲ ਤੱਕ ਮੁਫਤ ਸਿਹਤ ਸਹੁਲਤਾਂ ਆਦਿ।ਸਮੂਹ ਅਲਟਰਾਸਾਊਂਡ ਸੈਂਟਰਾਂ ਦੇ ਡਾਕਟਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਮਾਦਾ ਭਰੁਣ ਹੱਤਿਆ ਰੋਕਣ ਲਈ ਸਹਿਯੋਗ ਕਰਨ। ਮੀਟਿੰਗ ਵਿੱਚ ਡਾ. ਅਕਾਂਸ਼ਾ , ਗਾਇਨੀਕੋਲੋਜਿਸਟ,ਸ਼੍ਰੀ ਮਹਿੰਦਰ ਸਿੰਘ ਸੈਣੀ, ਐਨ.ਜੀ.ਓ, ਸ਼੍ਰੀ ਰਾਕੇਸ਼ ਸ਼ਰਮਾ, ਐਨ.ਜੀ.ਓ, ਮਿਸ ਅੰਕਿਤਾ ਠਾਕੁਰ , ਪੀ.ਐਨ.ਡੀ.ਟੀ. ਕੋਆਡੀਨੇਟਰ, ਸ਼੍ਰੀ ਜਤਿਨ ਕੁਮਾਰ ਆਦਿ ਮੋਜੂਦ ਸਨ।