- ਖੇਤੀ ਵਿਭਿੰਨਤਾ ਵਿੱਚ ਗੰਨੇ ਦੀ ਕਾਸ਼ਤ, ਦਾਲਾਂ, ਤੇਲ ਬੀਜ਼ ਫ਼ਸਲਾਂ ਦੇ ਨਾਲ ਦਿੰਦੇ ਬਾਸਮਤੀ ਨੂੰ ਤਰਜੀਹ।
ਗੁਰਦਾਸਪੁਰ, 24 ਸਤੰਬਰ 2024 : ਅਗਾਂਹਵਧੂ ਸੋਚ ਦੇ ਨੋਜਵਾਨ ਕਿਸਾਨ ਤੇ ਕਬੱਡੀ ਦੇ ਖਿਡਾਰੀ ਰਹਿ ਚੁੱਕੇ ਭੁਪਿੰਦਰ ਸਿੰਘ ਸੰਧੂ ਜੋਂ ਕਿ ਅੱਜ ਆਪਣੀ ਸਾਰੀ ਜ਼ਮੀਨ ਦੀ ਵਹਾਈ ਤੋਂ ਲੈਕੇ ਵੱਟਾਂ ਤੋਂ ਘਾਹ ਤੱਕ ਆਪ ਆਪਣੀਂ ਹੱਥੀਂ ਘਹੀਂ ਨਾਲ ਖੁੱਰਚਦਾ ਹੈ। ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੈਂ ਇੱਕ ਛੋਟਾ ਕਿਸਾਨ ਹਾਂ, ਮੇਰੇ ਪਿਤਾ ਨੇ ਸਮਾਜ ਵਿਚ ਵਿੱਚਰਦਿਆਂ ਹੋਇਆ ਅਤੇ ਮੈਂ ਖ਼ੁਦ ਉਹਨਾਂ ਤੋਂ ਤੇ ਸਮਾਜਿਕ ਤੌਰ ਤੇ ਮਹਿਸੂਸ ਕਰਦਿਆਂ ਅੱਜ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਚੱਲਦੇ ਸੋਸ਼ਲ ਮੀਡੀਏ ਦੇ ਵੱਟਸਐਪ ਗਰੁੱਪ ਰਾਹੀਂ ਆਉਂਦੀਆਂ ਕਿਸਾਨਾਂ ਦੀਆਂ ਸਫ਼ਲ ਕਹਾਣੀਆਂ ਪੜ੍ਹ ਕੇ ਉਹਨਾਂ ਦੀ ਵੱਖਰੀ ਕਾਸ਼ਤ ਅਤੇ ਤੱਕਨੀਕਾਂ ਪ੍ਰਤੀ ਸੋਚ, ਕੰਮ ਕਰਨ ਦਾ ਮਨੋਬਲ ਹਾਸਲ ਕੀਤਾ। ਜਿਸ ਦੀ ਬਦੌਲਤ ਅੱਜ ਮੈਂ ਆਮ ਲੋਕਾਂ ਨਾਲੋਂ ਕੀਤੇ ਘੱਟ ਖ਼ਾਦ ਸਪਰੇਅ ਦੀ ਵਰਤੋਂ ਕਰ ਰਿਹਾ। ਖੇਤੀ ਨੂੰ ਸਮਝਕੇ ਮਾੜੀ ਮੋਟੀ ਫ਼ਸਲ ਨੂੰ ਬਿਮਾਰੀ ਦੇਖ ਕੇ ਸਪਰੇਅ ਦੇਖਾਂ ਦੇਖੀਂ ਕਰਨ ਨੂੰ ਮੈਂ ਕਦੇ ਨਹੀਂ ਭੱਜਦਾ। ਕਿਉਂਕਿ ਖੇਤੀ ਦਵਾਈਆਂ ਮਹਿੰਗੀਆਂ ਬਹੁਤ ਹਨ ਏਸ ਨੂੰ ਜ਼ਿਆਦਾ ਨੁਕਸਾਨ ਹੁੰਦਾ ਜਾਪਣ ਤੇ ਖੇਤੀ ਦਵਾਈ ਲਿਆਂਦੀ ਜਾਂਦੀ ਹੈ ਨਹੀਂ ਤਾਂ ਨਹੀਂ। ਗੰਨਾ ਲਵਾਈ ਬਾਰੇ ਉਨਾਂ ਕਿਹਾ ਕਿ ਏਸ ਵਾਰ ਮੇਰੇ ਤੇ ਮੇਰੇ ਭਰਾ ਦੇ ਬੱਚਿਆਂ ਨੇ ਰੱਲ ਕੇ ਗੰਨਾ ਲਗਾ ਦਿੱਤਾ ਸੀ, ਮੈਂ ਕੱਟੀ ਗਿਆ ਤੇ ਉਹ ਗੱਲਾਂ ਕਰਦੇ ਕਰਦੇ ਆਪ ਸਾਰੇ ਲਗਾਈਂ ਗਏ। ਉਨ੍ਹਾਂ ਬੀਜ਼ ਬਾਰੇ ਕਿਹਾ ਕਿ ਅਗਾਂਹ ਫ਼ਸਲ ਬਿਜਾਈ ਲਈ ਮੈਂ ਕੰਬਾਇਨ ਦਾ ਬੀਜ ਨਹੀਂ ਰੱਖਦਾ, ਕੇਵਲ ਹੱਥ ਨਾਲ ਕਟਾਈ ਕਰਨ ਵਾਲਾ ਰੱਖਦਾ ਹਾਂ। ਕਿਉਂਕਿ ਕੰਬਾਈਨ ਵਾਲਾ ਬੀਜ਼ ਟੁੱਟ ਜਾਂਦਾ, ਜੇ ਬੀਜ਼ ਚੰਗਾ ਹੋਵੇਗਾ ਤਾਂ ਫ਼ਸਲ ਚੰਗੀ ਹੋਵੇਗੀ। ਮੈਂ ਚਾਰ ਸਾਲਾਂ ਬਾਅਦ ਹਰ ਬੀਜ਼ ਬਦਲਦਾ ਹਾਂ। ਮੈਂ ਬੀਜ਼ ਪੀ ਏ ਯੂ ਤੋਂ ਵਧੇਰੇ ਲੈਂਦਾ ਹਾਂ ਤੇ ਕੁੱਝ ਪ੍ਰਾਈਵੇਟ। ਉਹਨਾਂ ਕਿਹਾ ਕਿ ਲਵਾਈ ਵੇਲੇ ਮੈਂ ਝੋਨੇ ਵੇਲੇ ਬਈਏ ਨੂੰ ਕਹਿ ਕੇ ਆਪ ਬੂਟਾ ਕੇਵਲ ਇੱਕ ਡੇਢ਼ ਇੰਚ ਡੂੰਘਾ ਹੀ ਲਗਾਉਂਦਾ ਹਾਂ, ਕਿਉਂਕਿ ਮੈਂ ਤਜ਼ਰਬਾ ਕਰ ਦੇਖਿਆ ਕਿ ਦੋ ਢਾਈ ਇੰਚ ਡੂੰਘਾ ਬੂਟੇ ਨੂੰ ਗੰਢ ਗ੍ਰਸਤ ਹੋ ਜਾਂਦਾ ਹੈ। ਉਪਰਲੀ ਤਹਿ ਤੇ ਬੂਟਾ ਕੇਵਲ 10 ਦਿਨਾਂ ਤੱਕ ਰੱਖਣ ਨਾਲ ਜ਼ਲਦ ਸਿਰ ਕਰਦਾ ਤੇ ਵਧੇਰੇ ਤੁਰਦਾ ਹੈ। ਬੂਟੇ ਦੀ ਜੜ੍ਹਾਂ ਤੇ ਸਿਹਤ ਵਧੀਆ ਰਹਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਖੇਤ ਦੀਆਂ ਵੱਟਾਂ ਬਿਲਕੁਲ ਸਾਫ਼ ਘਾਹ ਰਹਿਤ ਰੱਖਦਾ, ਜਿਸ ਕਰਕੇ ਨਾ ਕੋਈ ਉੱਲੀ ਆਉਂਦੀ ਹੈ ਤੇ ਨਾ ਕੋਈ ਫ਼ਸਲ ਨੂੰ ਕੀਟ ਤੇ ਬਿਮਾਰੀ ਤੇ ਨਾ ਹੀ ਚੂਹਾ ਪੈਂਦਾ। ਕਿਸਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਗੁਰਦਾਸਪੁਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਵੱਲੋਂ ਵੀ ਮੈਨੂੰ ਲੰਮੇ ਸਮੇਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਕਰਕੇ ਵਾਤਾਵਰਣ ਪ੍ਰੇਮੀ ਹੋਂਣ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਮੈਂ ਪੰਜ ਏਕੜ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕਰਦਾ। ਜਿਸ ਵਿਚ ਕਦੇ ਫਜ਼ੂਲ ਖਰਚੀ ਲਈ ਸਪਰੇਅ ਖ਼ਾਦ ਨਹੀਂ ਵਰਤੀ। ਮੇਰੇ ਘਰ ਪਸ਼ੂ ਵਧੇਰੇ ਹੋਣ ਕਰਕੇ ਅਸੀਂ ਖ਼ੇਤਾਂ ਨੂੰ ਵਧੇਰੇ ਦੇਸੀ ਰੂੜੀ ਖਾਦ ਪਾਉਂਦੇ ਹਾਂ। ਜਿਸ ਨਾਲ਼ ਸਾਡਾ ਘੱਟ ਖ਼ਾਦ ਪਾਉਣ ਦੇ ਨਾਲ ਹੋਰ ਖੇਤ ਨੂੰ ਫਜ਼ੂਲ ਖਰਚੀ ਵੀ ਬੱਚ ਜਾਂਦੀ।ਸਾਡੀ ਫ਼ਸਲ ਨੂੰ ਬਿਮਾਰੀ ਕੀਟ ਆਦਿ ਵੀ ਨਾ ਦੇ ਬਰਾਬਰ ਘੱਟ ਪੈਂਦੇ ਹਨ। ਜਿਹੜੇ ਮਾੜੇ ਮੋਟੇ ਹੋਣ ਉਹਨਾਂ ਨੂੰ ਰੋਟੀਨ ਦੀ ਦੇਖ ਰੇਖ ਹੇਠ ਸਪਰੇਅ ਨਹੀਂ ਕਰਦੇ। ਸਹਾਇਕ ਧੰਦਿਆਂ ਬਾਰੇ ਗੱਲ ਕਰਦਿਆਂ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਘਰ ਵਿਚ ਗੰਨੇ ਦਾ ਵੇਲਣੇ ਹੋਣ ਕਰਕੇ ਮੈਂ ਲੰਮਾ ਸਮਾਂ ਆਪ ਭੱਤ ਬਣਾਉਦਾ ਤੇ ਆਪ ਹੀ ਉਤਾਰਦਾ ਹਾਂ। ਗੁੜ ਬਣਾਉਣ ਵਾਲਾ ਵੇਲਣਾ ਮੈਂ ਸਹੀ ਸਮੇਂ ਸਿਰ ਹੀ ਸ਼ੁਰੂ ਕਰਦਾ ਹਾਂ ਤੇ ਵਿਸਾਖੀ ਤੇ ਗੰਨਾ ਮੁੱਕਣ ਤੇ ਬੰਦ ਕਰਦੇ ਹਾਂ। ਸਾਡਾ ਗੁੜ ਕੈਨੇਡਾ ਤੱਕ ਜਾਂਦਾ ਹੈ। ਇੱਕ ਏਕੜ ਗੰਨੇ ਹੇਠ 85 ਕਿਸਮ ਰੱਖੀ। ਉਹਨਾਂ ਤਜ਼ਰਬੇ ਦੀ ਗੱਲ ਕਰਦਿਆਂ ਕਿਹਾ ਕਿ ਮੈਂ 10 ਗ੍ਰਾਮ ਸੋਡੇ ਨਾਲ ਇੱਕ ਪੱਤ ਕੱਢ ਲੈਦਾ ਹਾਂ। ਲੋਕ ਸਾਨੂੰ ਗੁੜ ਸ਼ੱਕਰ ਦੇ ਅਗੇਤੇ ਪੈਸੇ ਦੇ ਕੇ ਜਾਂਦੇ। ਉਹਨਾਂ ਕਿਹਾ ਕਿ ਅੱਜ ਗੰਨਾ ਮਿੱਲ ਵਿੱਚ ਭੇਜਣ ਦੀ ਬਜਾਏ ਪ੍ਰੌਸੈਸਿੰਗ ਕਰਨ ਵਿੱਚ ਕਿਸਾਨ ਨੂੰ ਫਾਇਦਾ ਹੈ ਕਿਉਂਕਿ ਜੇ ਮੰਨ ਲੳ ਮਿੱਲ ਵਿੱਚ ਲੱਖ ਬਣਦਾ ਹੈ ਤਾਂ ਗੁੜ ਸ਼ੱਕਰ ਬਣਾਂ ਕੇ ਵੇਚਣ ਚ ਕੇਵਲ ਮਿਹਨਤ ਕਰਨ ਨਾਲ ਅਸੀਂ ਦੋ ਤੋਂ ਤਿੰਨ ਲੱਖ ਲੱਖ ਤੱਕ ਵੀ ਪਹੁੰਚ ਸਕਦੇ ਹਾਂ। ਮੈਂ ਕੋਈ ਬੰਦਾ ਕੰਮ ਲਈ ਨਹੀਂ ਰੱਖਿਆ, ਸਾਰਾ ਕੰਮ ਆਪ ਆਪਣੇ ਹੱਥੀਂ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਹ ਫ਼ਸਲੀ ਚੱਕਰ ਅਪਣਾਂ ਕੇ ਖੇਤੀ ਕਰਦਾ। ਜਿਸ ਨਾਲ ਨਦੀਨਾਂ ਤੇ ਕੀੜੇ, ਬਿਮਾਰੀਆਂ ਦੀ ਰੋਕਥਾਮ ਬਿਨਾਂ ਕਿਸੇ ਸਪਰੇਅ ਖ਼ਾਦ ਦੇ ਹੋ ਜਾਂਦੀ ਹੈ। ਮੈਂ ਖੇਤ ਚੋਂ ਆਪ ਆਪਣੇ ਹੱਥੀਂ ਨਦੀਨ ਤੇ ਕੱਖ ਕਾਣ ਆਪ ਕੱਢਦਾ ਹਾਂ। ਅਸੀਂ ਕਦੇ ਖੇਤਾਂ ਚ ਰਾਊਂਡ ਅੱਪ ਦਵਾਈ ਨਹੀਂ ਵਰਤੀ। ਮੈਂ ਛੇ ਏਕੜ ਰਕਬੇ ਵਿੱਚ ਖੇਤੀ ਕਰਦਾ, ਜਿਸ ਚ ਇੱਕ ਏਕੜ ਗੰਨਾ ਤੇ ਬਾਕੀ ਬਾਸਮਤੀ ਦੀ ਕਾਸ਼ਤ ਕਰਦਾ। ਮੇਰੀ ਸ਼ੱਕਰ ਘਰੋਂ ਹੀ 110 ਰੁਪਏ ਕਿਲੋ ਤੇ ਗੁੜ 90 ਰੁਪਏ ਵਿੱਕ ਜਾਂਦਾ ਹੈ। ਅਸੀਂ ਗੰਨੇ ਨੂੰ ਕੈਮੀਕਲ ਖਾਦਾਂ, ਸਪਰੇਆਂ ਆਦਿ ਨਾ ਪਾਉਣ ਕਰਕੇ ਵੀ ਮੈਨੂੰ ਜ਼ਿਆਦਾ ਅਗੇਤੀਆਂ ਡਿਮਾਡਾਂ ਗੁੜ ਸ਼ੱਕਰ ਖ਼ਰੀਦਣ ਲਈ ਆਉਂਦੀਆਂ ਹਨ, ਪਰ ਫੇਰ ਵੀ ਮੇਰੇ ਕੋਲ ਗੁੜ ਸ਼ੱਕਰ ਦੀ ਡਿਮਾਂਡ ਪੂਰੀ ਨਹੀਂ ਹੁੰਦੀਆਂ। ਉਨ੍ਹਾਂ ਦੱਸਿਆ ਕਿ ਅਸੀਂ ਮੱਝਾਂ ਗਾਵਾਂ ਵੀ ਰੱਖੀਆਂ, ਜਿਸ ਦੀ ਬਾਂਧ ਲੱਗੀ ਹੈ। ਇਸ ਦੇ ਨਾਲ ਕਾਲ਼ੇ ਮੁਰਗੇ ਤੇ ਦੇਸੀ ਖ਼ਰਗੋਸ਼, ਦੇਸੀ ਬੱਕਰੀਆਂ ਪਾਲਣ ਦਾ ਧੰਦਾ ਕੀਤਾ। ਜਿਸ ਨਾਲ ਮੈਨੂੰ ਡੇਢ਼ ਲੱਖ ਲਗਾਉਣ ਨਾਲ ਕੁੱਝ ਸਮੇਂ ਬਾਅਦ ਸਾਡੇ ਤਿੰਨ ਲੱਖ ਕਮਾਏ। ਹੋਰ ਘਰੇਲੂ ਖਰਚ ਘਟਾਉਣ ਬਾਰੇ ਉਨ੍ਹਾਂ ਕਿਹਾ ਕਿ ਅਗਾਂਹ ਮੇਰੀ ਪਲੈਨਿੰਗ ਹੈ ਕਿ ਗੋਬਰ ਗੈਸ ਪਲਾਂਟ ਵੀ ਲਗਾਈਏ ਕਿਉਂਕਿ ਘਰੇਲੂ ਗੈਸ ਦਾ ਖ਼ਰਚ ਵੀ ਵਧੇਰੇ ਹੈ। ਕਿਸਾਨ ਭੁਪਿੰਦਰ ਸਿੰਘ ਸੰਧੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਪਿੰਡਾਂ ਵਿੱਚ ਵਧੇਰੇ ਬੂਟੇ ਪੰਚਾਇਤਾਂ ਨੂੰ ਦੇਵੇ ਤਾਂ ਜੋ ਆਲਮੀ ਤਪਸ਼ ਤੇ ਪ੍ਰਦੂਸ਼ਣ ਘਟਾਉਣ ਨਾਲ ਵਾਤਾਵਰਣ ਸਾਫ਼ ਰੱਖਿਆਂ ਜਾਵੇ। ਉਹਨਾਂ ਕਿਹਾ ਕਿ ਕਿਸਾਨ ਵੀਰ ਵੀ ਮਿੱਟੀ ਨੂੰ ਨਾ ਸਾੜਨ, ਆਪ ਫ਼ਸਲ ਤੇ ਖੇਤ ਦਾ ਤਜ਼ਰਬਾ ਕਰਕੇ ਦੇਖ਼ਣ ਕਿ ਜਿੱਥੇ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈਂ ਉਥੇ ਕਿੰਨੀ ਫ਼ਸਲ ਤੰਦਰੁਸਤ ਹੁੰਦੀ ਹੈ ਤੇ ਉਥੇ ਖ਼ਾਦ ਦਾ ਖ਼ਰਚ ਕਿੰਨਾ ਘੱਟਦਾ ਹੈ ਤੇ ਤੱਤਾਂ ਦੀ ਪੂਰਤੀ ਕੁਦਰਤੀ ਜੀਵ ਕਰਦੇ ਹਨ ਅਤੇ ਸੂੰਖਮ ਜੀਵ ਵੀ ਵਧੇਰੇ। ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪਾਣੀ ਲਗਾਉਣ ਵਾਲੇ ਖ਼ੇਤਾਂ ਚ ਖਾਲ ਪਿੰਡਾਂ ਚ ਹੋਰ ਪਾਉਣ ਤੇ ਵਧੇਰੇ ਨਹਿਰੀ ਪਾਣੀ ਖ਼ੇਤਾਂ ਵਿੱਚ ਪਹੁੰਚਾਉਣ ਤਾਂ ਜ਼ੋ ਜ਼ਮੀਨੀ ਪਾਣੀ ਕੱਢਣ ਦੀ ਰਫ਼ਤਾਰ ਮੋਟਰਾਂ ਰਾਹੀਂ ਘਟਾਈ ਜਾ ਸਕੇ। ਕਿਸਾਨ ਭੁਪਿੰਦਰ ਸਿੰਘ ਨੇ ਕਿਸੇ ਕਿਸਮ ਦੀ ਜਾਣਕਾਰੀ ਲਈ ਮੇਰੇ ਨਾਲ 89685-15612 ਤੇ ਸੰਪਰਕ ਕੀਤਾ ਜਾ ਸਕਦਾ ਹੈ।