ਅੰਮ੍ਰਿਤਸਰ 30 ਸਤੰਬਰ 2024 : ਪੰਜਾਬ ਸਰਕਾਰ ਵਲੋ ਵਾਤਾਵਰਨ ਨੂੰ ਬਚਾਉਣ ਅਤੇ ਸਾਫ ਰੱਖਣ ਲਈ ਜਿਲਾ ਕਚਿਹਰੀ, ਅੰਮ੍ਰਿਤਸਰ ਵਿਖੇ ਵੱਖ ਵੱਖ ਤਰਾਂ ਦੇ ਰੁੱਖ ਲਗਾਏ ਗਏ। ਇਸ ਮੌਕੇ ਸ੍ਰੀ ਅਮਰਿੰਦਰ ਸਿੰਘ ਗਰੇਵਾਲ, ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ, ਸ੍ਰੀ ਬਲਜਿੰਦਰ ਸਿੰਘ, ਮਾਣਯੋਗ ਐਡੀਸ਼ਨਲ ਸੈਸ਼ਨ ਜੱਜ, ਅੰਮ੍ਰਿਤਸਰ, ਮਿਸ ਮਨਦੀਪ ਕੋਰ, ਮਾਣਯੋਗ ਪ੍ਰਿਸੀਪਲ ਜੱਜ ਫੈਮਲੀ ਕੋਰਟ, ਅੰਮ੍ਰਿਤਸਰ, ਸ੍ਰੀ ਸਤਿਨ ਗੋਇਲ, ਮਾਣਯੋਗ ਐਡੀਸ਼ਨਲ ਸੈਸ਼ਨ ਜੱਜ, ਅੰਮ੍ਰਿਤਸਰ, ਸ੍ਰੀ ਰਣਧੀਰ ਸਿੰਘ ਵਰਮਾ, ਮਾਣਯੋਗ ਐਡੀਸ਼ਨਲ ਸੈਸ਼ਨ ਜੱਜ, ਅੰਮ੍ਰਿਤਸਰ, ਮਿਸ ਸੰਜੀਤਾ, ਮਾਣਯੋਗ ਅਡੀਸ਼ਨਲ ਪ੍ਰਿਸੀਪਲ ਜੱਜ ਫੈਮਲੀ ਕੋਰਟ, ਅੰਮ੍ਰਿਤਸਰ, ਮਿਸ ਤ੍ਰਿਪਤ ਜੋਤ ਕੋਰ, ਮਾਣਯੋਗ ਐਡੀਸ਼ਨਲ ਸੈਸ਼ਨ ਜੱਜ, ਅੰਮ੍ਰਿਤਸਰ, ਸ੍ਰੀ ਰਵਿੰਦਰਜੀਤ ਸਿੰਘ ਬਾਜਵਾ, ਮਾਣਯੋਗ ਐਡੀਸ਼ਨਲ ਸੈਸ਼ਨ ਜੱਜ, ਅੰਮ੍ਰਿਤਸਰ, ਮਿਸ ਸੁਸ਼ਮਾ ਦੇਵੀ, ਮਾਣਯੋਗ ਐਡੀਸ਼ਨਲ ਸੈਸ਼ਨ ਜੱਜ, ਅੰਮ੍ਰਿਤਸਰ, ਸ੍ਰੀ ਪਰਿੰਦਰ ਸਿੰਘ, ਮਾਣਯੋਗ ਐਡੀਸ਼ਨਲ ਸੈਸ਼ਨ ਜੱਜ, ਅੰਮ੍ਰਿਤਸਰ, ਸ੍ਰੀ ਅਮਿਤ ਮਲਹਨ, ਮਾਣਯੋਗ ਅਡੀਸ਼ਨਲ ਪ੍ਰਿਸੀਪਲ ਜੱਜ ਫੈਮਲੀ ਕੋਰਟ, ਅੰਮ੍ਰਿਤਸਰ, ਸ੍ਰੀ ਗੁਰਬੀਰ ਸਿੰਘ, ਮਾਣਯੋਗ ਸਿਵਲ ਜੱਜ (ਸੀਨੀ. ਡਵੀ.), ਅੰਮ੍ਰਿਤਸਰ ਮਿਸ ਪਰਮਿੰਦਰ ਕੋਰ ਬੈਂਸ, ਮਾਣਯੋਗ ਚੀਫ ਜੂਡੀਸੀਅਲ ਮੈਸ਼ੀਟਰੈਟ, ਅੰਮ੍ਰਿਤਸਰ ਅਤੇ ਸ੍ਰੀ ਅਮਰਦੀਪ ਸਿੰਘ ਬੈਂਸ, ਸੈਕਟਰੀ, ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਮੋਜੂਦ ਸਨ। ਸ੍ਰੀ ਅਮਰਿੰਦਰ ਸਿੰਘ ਗਰੇਵਾਲ ਜੀਆਂ ਨੇ ਦੱਸਿਆ ਕਿ ਰੁੱਖ ਲਗਾ ਕੇ ਵਾਤਾਵਰਣ ਨੂੰ ਹਰਾ ਭਰਾ ਰੱਖਣ, ਪ੍ਰਦੂਸ਼ਣ ਤੋ ਬਚਾਉਣ ਅਤੇ ਲੋਕਾ ਨੂੰ ਬਹੁਤ ਸਾਰੀਆ ਬਿਮਾਰੀਆ ਤੋ ਬਚਾਉਣ ਦੇ ਨਾਲ ਨਾਲ ਉਹਨਾਂ ਨੂੰ ਸ਼ੁੱਧ ਹਵਾ ਅਤੇ ਆਕਸੀਜ਼ਨ ਪ੍ਰਦਾਨ ਕਰਨ ਲਈ ਪੋਦੇ ਲਗਾਉਣੇ ਬਹੁਤ ਜਰੂਰੀ ਹਨ ਅਤੇ ਇਸ ਅੱਤ ਦੀ ਗਰਮੀ ਤੋਂ ਬਚਣ ਲਈ ਰੁੱਖ ਅਤਿ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਕੁਦਰਤ ਨੂੰ ਬਚਾਉਣ ਲਈ ਕੇਵਲ ਇੱਕ ਵਿਅਕਤੀ ਕਾਫੀ ਨਹੀ ਹੈ, ਇਸ ਲਈ ਸਾਨੂੰ ਸਾਰਿਆ ਨੂੰ ਇਕੱਠੇ ਹੋਣਾ ਚਾਹੀਦਾ ਅਤੇ ਸਮੇ ਸਿਰ ਇੱਕ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਨ ਲਈ ਕੰਮ ਕਰਨਾ ਚਾਹੀਦਾ ਹੈ ਤੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਇਸ ਧਰਤੀ ਨੂੰ ਦੂਸ਼ਿਤ ਵਾਤਾਵਰਨ, ਗਲੋਬਲ ਵਾਰਮਿੰਗ, ਹੜ੍ਹ, ਸੁਕਾ ਅਤੇ ਇਸ ਤਰਾਂ ਦੀਆਂ ਹੋਰ ਮੁਸੀਬਤਾਂ ਤੋਂ ਬਚਾਇਆ ਜਾ ਸਕੇ।