- ਵਿਦਿਆਰਥੀਆਂ ਨੂੰ ਸਮਾਜ ਵਿੱਚ ਚੰਗੇ ਨਾਗਰਿਕ ਬਣਨ ਅਤੇ ਵੱਧ ਤੋਂ ਵੱਧ ਵਿਦਿਆ ਹਾਸਿਲ ਕਰਨ ਲਈ ਕੀਤਾ ਪ੍ਰੇਰਿਤ
ਤਰਨ ਤਾਰਨ 22 ਅਕਤੂਬਰ 2024 : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ ਜਿਲਾ ਤਰਨ ਤਾਰਨ ਵਿਖੇ ਜਿਲਾ ਪੱਧਰੀ ਮਾਪੇ - ਅਧਿਆਪਕ ਮਿਲਣੀ ਕਰਵਾਈ ਗਈ । ਇਸ ਮੈਗਾ ਮਿਲਣੀ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰ . ਪਰਮਵੀਰ ਸਿੰਘ ਆਈ . ਏ. ਐਸ . ਵਿਸ਼ੇਸ਼ ਤੌਰ ਤੇ ਮਾਪਿਆਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੋਏ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਚੰਗੇ ਨਾਗਰਿਕ ਬਣਨ ਅਤੇ ਵੱਧ ਤੋਂ ਵੱਧ ਵਿਦਿਆ ਹਾਸਿਲ ਕਰਨ ਲਈ ਪ੍ਰੇਰਿਆ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਸਾਰਥਿਕ ਯਤਨ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਮਾਤਾ - ਪਿਤਾ ਅਧਿਆਪਕਾਂ ਨਾਲ ਮਿਲ ਕੇ ਬਚਿਆਂ ਦੀ ਕਾਰਗੁਜ਼ਾਰੀ ਰਿਪੋਰਟ ਪ੍ਰਾਪਤ ਕਰਦੇ ਹਨ। ਇਸ ਦੌਰਾਨ ਸੀਨੀਅਰ ਆਈ ਏ ਐਸ ਅਫਸਰ ਸ੍ਰੀ ਦਲਜੀਤ ਸਿੰਘ ਮਾਂਗਟ ਨੇ ਮੈਗਾ ਮਿਲਣੀ ਦੌਰਾਨ ਪਹੰੁਚੇ ਮਾਪਿਆ ਨਾਲ ਵਿਸੇ਼ਸ਼ ਤੌਰ ਤੇ ਵੀਡੀਓ ਕਾਲ ਰਾਹੀ ਗਲ ਬਾਤ ਕੀਤੀ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ( ਸੈਕੰਡਰੀ ਸਿੱਖਿਆ ) ਸ੍ਰ . ਜਗਵਿੰਦਰ ਸਿੰਘ ਲਹਿਰੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ ਅਤੇ ਉਹਨਾਂ ਨੇ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਕੇ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਕਿਹਾ। ਮਾਨਯੋਗ ਡਿਪਟੀ ਕਮਿਸ਼ਨਰ ਅਤੇ ਜਿਲਾ ਸਿੱਖਿਆ ਅਫਸਰ ( ਸੈਕੰਡਰੀ ਸਿੱਖਿਆ )ਦੇ ਸਕੂਲ ਵਿਖੇ ਪਹੁੰਚਣ ਤੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਨੇ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ , ਮੈਂਬਰ ਸਾਹਿਬਾਨ, ਐਸ. ਐਮ. ਸੀ. ਚੈਅਰਮੈਨ, ਮੁਹਤਬਰ ਸੱਜਣ ਅਤੇ ਵੱਡੀ ਗਿਣਤੀ ਵਿਚ ਮਾਪੇ ਹਾਜ਼ਰ ਸਨ। ਸਟੇਜ਼ ਦਾ ਸੰਚਾਲਨ ਲੈਕਚਰਾਰ ਕੁਲਵਿੰਦਰ ਸਿੰਘ ਨੇ ਬਾਖੂਬੀ ਕੀਤਾ। ਇਸ ਸਮੇਂ ਸਕੂਲ ਸਟਾਫ਼ ਵਿੱਚ ਪ੍ਰਭਜੋਤ ਕੌਰ, ਸਵਿੰਦਰ ਸਿੰਘ, ਗੁਰਮੀਤ ਸਿੰਘ , ਅਮਨਦੀਪ ਕੌਰ, ਮਨਦੀਪ ਕੌਰ, ਮਨਜੋਤ ਕੌਰ, ਸਤਨਾਮ ਕੌਰ, ਪਰਮਜੀਤ ਕੌਰ ,ਨਵਪ੍ਰੀਤ ਕੌਰ , ਦੀਪਤੀ ਛਾਬੜਾ, ਏਕਤਾ ਸਪਰਾ , ਅਮਨਦੀਪ ਕੌਰ ਅੰਗਰੇਜੀ ਮਿਸਟ੍ਰੈਸ, ਰੋਹਿਤ ਪਾਠਕ , ਕਮਲਪ੍ਰੀਤ ਸਿੰਘ, ਹਰਗੋਬਿੰਦ ਸਿੰਘ, ਪ੍ਰਭਜੀਤ ਕੌਰ ਅਤੇ ਸੀਨੀਅਰ ਸਹਾਇਕ ਤਰਸੇਮ ਸਿੰਘ ਆਦਿ ਹਾਜ਼ਰ ਸਨ।