
ਬਟਾਲਾ, 16 ਜਨਵਰੀ 2025 : ਸਥਾਨਕ ਜ਼ਿਲਾ ਹੈੱਡ ਕੁਆਟਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਗੁਰਦਾਸਪੁਰ ਵਿਖੇ ਰਵੇਲ ਸਿੰਘ ਕਮਾਂਡੈਂਟ ਦੀ ਅਗਵਾਈ ਵਿਚ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਸਬੰਧੀ ਵੀਚਾਰਾਂ ਹੋਈਆਂ ਜਿਸ ਵਿਚ ਹਰਬਖਸ਼ ਸਿੰਘ ਪੋਸਟ ਵਾਰਡਨ ਬਟਾਲਾ, ਰਮੇਸ਼, ਸਟੋਰ ਸੁਪਰਡੈਂਟ ਸਿਵਲ ਡਿਫੈਂਸ ਗੁਰਦਾਸਪੁਰ, ਨਵਨੀਤ ਸ਼ਰਮਾਂ (ਮੈਗਸੀਪਾ) ਕਾਰਤਿਕ ਸ਼ਰਮਾਂ (ਚੰਡੀਗੜ) ਵਰਿੰਦਰਪਾਲ ਕੰ/ਕਮਾਂਡਰ ਅਤੇ ਅਵਤਾਰ ਸਿੰਘ ਨੇ ਹਿੱਸਾ ਲਿਆ। ਇਸ ਮੌਕੇ ਰਵੇਲ ਸਿੰਘ ਨੇ ਦਸਿਆ ਕਿ ਸਿਵਲ ਡਿਫੈਂਸ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਵਾਰਡਨ ਸਰਵਿਸ ਅੱਖਾਂ ਤੇ ਕੰਨ ਹੁੰਦੇ ਹਨ ਇਸ ਦਾ ਮਜਬੂਤ ਹੋਣਾ ਬਹੁਤ ਹੀ ਜਰੂਰੀ ਹੈ। ਸੰਸਾਰ ਭਰ ਵਿਚ ਆਫਤਾਂ ਦਾ ਵਾਧਾ ਹੋਣ ਕਰਕੇ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਜਰੂਰਤ ਹੈ। ਇਸ ਮੌਕੇ ਹਰਬਖਸ਼ ਸਿੰਘ ਨੇ ਦੱਸਿਆ ਕਿ ਵਾਰਡਨ ਸਰਵਿਸ ਪੋਸਟ ਨੰਬਰ 8 ਵਲੋ ਹੁਣ ਤੱਕ 329 ਜਾਗਰੂਕਤਾ ਕੈਂਪ ਲਗਾਏ ਹਨ ਜੋ ਅੱਗੇ ਵੀ ਨਿਰੰਤਰ ਜਾਰੀ ਰਹਿਣਗੇ। ਜਿਹੜੇ ਆਫਤ ਪ੍ਰਬੰਧਨ ਜਾਗਰੂਕਤਾ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਦਿਨਾਂ ਮੌਕੇ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ, ਇਹਨਾਂ ਦਿਨਾਂ ਦਾ ਜ਼ਿਕਰ ਕਲੰਡਰ ਸਾਲ 2025 ਵਿਚ ਦਰਸਾਏ ਗਏ ਹਨ। ਇਹ ਕਲੰਡਰ ਹਾਜ਼ਰ ਸਭ ਨੂੰ ਦਿੱਤੇ ਗਏ। ਉਨ੍ਹਾਂ ਵੱਲੋਂ ਅੱਗੇ ਦਸਿਆ ਕਿ ਕਿਸੇ ਵੀ ਘਟਨਾਵਾਂ ਤੇ ਦੁਰਘਟਨਾਵਾਂ ਮੌਕੇ ਸਹਾਇਤਾ ਕਰਨ ਵਾਲੇ ਨਾਗਰਿਕਾਂ ਦੀ ਹੋਂਸਲਾ ਅਫਜਾਈ ਲਈ, "ਲਾਈਫ ਸੇਵੀਅਰਜ਼ ਪ੍ਰਸ਼ੰਸਾ ਪੱਤਰ" ਵੀ ਦਿੱਤੇ ਜਾਂਦੇ ਹਨ। ਹਾਜ਼ਰ ਸਭ ਵਲੋ “ਨਾਗਰਕਿ ਸੁਰੱਖਿਆ” ਵਿਸ਼ੇ ‘ਤੇ ਆਪਣੇ ਆਪਣੇ ਵੀਚਾਰ ਸਾਂਝੇ ਕੀਤੇ।