ਸੀ ਐੱਮ ਦੀ ਯੋਗਸ਼ਾਲਾ"ਸਰੀਰ ਦੇ ਨਾਲ-ਨਾਲ ਕਰ ਰਹੀ ਹੈ ਸਰਬਪੱਖੀ ਵਿਕਾਸ

ਤਰਨ ਤਾਰਨ, 21 ਅਪ੍ਰੈਲ 2025 : ਅੱਜ ਕੱਲ਼ ਦੇ ਮਸੀਨੀ ਯੁੱਗ ਵਿੱਚ ਹਰ ਵਿਅਕਤੀ ਨੂੰ ਕੋਈ ਨਾ ਕੋਈ ਬਿਮਾਰੀ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਪਰ ਯੋਗ ਦੁਆਰਾ ਲੋਕ ਸਰੀਰਕ ਅਤੇ ਮਾਨਸਿਕ ਤੰਦਰੁਸਤ ਹੋ ਰਹੇ ਹਨ। “ਸੀ ਐਮ ਦੀ ਯੋਗਸ਼ਾਲਾ “ਦੁਆਰਾ ਭੇਜੇ ਜਾ ਰਹੇ ਯੋਗ ਟੀਚਰ ਜਿਲਾ ਤਰਨਤਾਰਨ ਦੇ ਵੱਖੋ-ਵੱਖ ਤਹਿਸੀਲਾ ਅਤੇ ਪਿੰਡਾ ਭਿਖੀਵਿੰਡ, ਚੋਹਲਾ ਸਹਿਬ , ਖਡੂਰ ਸਹਿਬ, ਗੰਡੀਵਿੰਡ ,ਪੱਟੀ, ਗੋਇੰਦਵਾਲ ਸਹਿਬ ਤਰਨਤਾਰਨ ਸਹਿਬ ਅਤੇ ਬਹੁਤ ਸਾਰੇ ਪਿੰਡ ਵਿੱਚ ਕਲਾਸਾ ਲਗਾ ਰਹੇ ਹਨ ਅਤੇ ਕਲਾਸਾ ਦੋਰਾਨ ਸੁਖਸਮ ਵਿਆਮ ,ਸਥੂਲ ਵਿਆਮ, ਆਸਣ ਅਤੇ ਪ੍ਰਾਣਾਯਾਮ ਕਰਵਾਇਆ ਜਾ ਰਿਹਾ ਹੈ ਅਤੇ ਲੋਕਾ ਨੂੰ ਤੰਦਰੁਸਤ ਕੀਤਾ ਜਾ ਰਿਹਾ ਹੈ। ਪਿੰਡ ਨਾਗੋਕੇ ਦੇ ਯੋਗ ਮੈਬਰ ਸਾਬਕਾ ਡੀ,ਐਸ,ਪੀ ਸਰਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾ ਪਹਿਲਾ ਸਰਵਾਇਕਲ , ਬੀ, ਪੀ , ਸੂਗਰ ਵਰਗੀਆ ਬਿਮਾਰੀ ਤੋ ਯੋਗਾ ਕਰਨ ਨਾਲ ਛੁੱਟਕਾਰਾ ਮਿਲਿਆ ਹੈ ਅਤੇ ਪੱਟੀ ਵਿਖੇ ਡਾਂ ਸੁਦਰਸਨ ਪਾਰਕ ਵਿੱਚ ਇਕ ਸਾਲ ਤੋ ਕਲਾਸ ਲਗਾ ਰਹੇ, ਮੈਬਰਾ ਸਾਬਕਾ ਡੀ ਐਸ ਪੀ ਗੁਰਮੇਜ ਸਿੰਘ ਜੋਗਿੰਦਰ ਸਿੰਘ ਏ ਐਸ ਆਈ ਜਗਦੇਵ ਸਿੰਘ ਡਾਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਯੋਗ ਦੁਆਰਾ ਬਹੁਤ ਸਾਰੀਆ ਬਿਮਾਰੀਆ ਨੂੰ ਕੰਟਰੋਲ ਕੀਤਾ ਹੈ, ਪੰਜਾਬ ਸਰਕਾਰ ਦਾ ਇਹ ਸਲਾਗਾਯੋਗ ਉਪਲਰਾਲਾ ਆਉਣ ਵਾਲੇ ਸਮੇ ਪੰਜਾਬ ਦੇ ਹਰ ਪਿੰਡ ਯੋਗ ਟੀਚਰ ਦਿੱਤੇ ਜਾਣਗੇ। ਪੰਜਾਬ ਦੇ ਲੋਕ ਇਸ ਉਪਰਾਲੇ ਲਈ “ਸੀ,ਐਮ ਸਰਦਾਰ ਭਗਵੰਤ ਮਾਨ“ ਦਾ ਦਿਲੋ ਧੰਨਵਾਦ ਕਰ ਰਹੇ ਹਨ। ਅਗਰ ਤੁਸੀ ਵੀ ਮੁਹੱਲੇ ਜਾ ਪਾਰਕ ਵਿੱਚ ਕਲਾਸ ਸੁਰੂ ਕਰਨਾ ਚਾਹੁੰਦੇ ਹੋ, ਤਾ ਤੁਹਾਡੇ ਕੋਲ 25 ਮੈਬਰ ਕਲਾਸ ਲਈ ਤਿਆਰ ਹਨ, ਤਾ 76694-00500  ਨੰਬਰ ਉੱਪਰ ਮਿਸ ਕਾਲ ਕਰਕੇ ਜਾਂ https://cmdiyogshala .punjab.gov.in ਤੇ ਲਾਗ-ਇਨ ਕੀਤਾ ਜਾ ਸਕਦਾ ਹੈ ।