ਸਿਵਲ  ਸਰਜਨ ਡਾ ਕਿਰਨਦੀਪ ਕੌਰ ਵੱਲੋਂ  ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਅਚਨਚੇਤ ਚੈਕਿੰਗ ਕੀਤੀ 

  • ਹੁਣ ਓਪੀਡੀ ਟਾਈਮਿੰਗ  ਤੋਂ ਅੱਧਾ ਘੰਟਾ ਪਹਿਲਾਂ, ਮਰੀਜ਼ਾਂ ਦੀਆਂ ਪਰਚੀਆਂ ਬਣਾਉਣੀਆਂ ਯਕੀਨੀ ਬਣਾਈਆਂ ਜਾਣਗੀਆ : ਸਿਵਲ ਸਰਜਨ ਡਾ ਕਿਰਨਦੀਪ ਕੌਰ

ਅੰਮ੍ਰਿਤਸਰ 17 ਮਾਰਚ 2025 : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵੱਲੋਂ ਅੱਜ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ, ਇਸ ਚੈਕਿੰਗ ਦੌਰਾਨ ਉਹਨਾਂ ਵੱਲੋਂ ਓਪੀਡੀ ਵਿੱਚ ਲੰਬੀਆਂ ਕਤਾਰਾਂ ਨੂੰ ਘਟਾਉਣ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਓਪੀਡੀ ਤੋਂ ਅੱਧਾ ਘੰਟਾ ਪਹਿਲਾਂ ਹੀ ਭਾਵ 8 ਵੱਜ ਕੇ 30 ਮਿੰਟ ਤੋਂ ਹੀ ਓਪੀਡੀ ਪਰਚੀਆਂ ਬਣਾਉਣੀਆਂ ਯਕੀਨੀ ਬਣਾਈਆਂ ਜਾਣਗੀਆਂ, ਤਾਂ ਜੋ ਸਮੇਂ ਤੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਾਈਆਂ ਜਾ ਸਕਣ ਅਤੇ ਮਰੀਜ਼ਾਂ ਦਾ ਜਲਦੀ ਤੋਂ ਜਲਦੀ ਇਲਾਜ ਸੰਭਵ ਹੋ ਸਕੇ। ਇਸ ਚੈਕਿੰਗ ਦੌਰਾਨ ਉਹਨਾਂ ਵੱਲੋਂ ਸਟਾਫ ਦੀ ਹਾਜ਼ਰੀ, ਹਸਪਤਾਲ ਵਿੱਚ ਦਾਖਲ ਮਰੀਜ਼, ਐਮਰਜੰਸੀ ਵਿਭਾਗ, ਜੱਚਾ ਬੱਚਾ ਵਿਭਾਗ, ਓਪੀਡੀ ਅਤੇ ਮੈਡੀਸਨ ਸਟੋਰ ਵਿੱਚ ਜਾ ਕੇ ਦਵਾਈਆਂ ਦਾ ਸਟਾਕ ਚੈੱਕ ਕੀਤਾ ਗਿਆ। ਇਸ ਚੈਕਿੰਗ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ ਸਵਰਨਜੀਤ  ਧਵਨ, ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।