ਗੁਰਦਾਸਪੁਰ : ਬਟਾਲਾ ਦੇ ਨਜਦੀਕ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਅਤੇ ਸੰਤ ਬਾਪੂ ਸੰਪੂਰਨ ਸਿੰਘ ਜੀ ਮਲਕਪੁਰ ਵਾਲੇ ਦੇ ਧਾਰਮਿਕ ਅਸਥਾਨ ਗੁਰੂਦਵਾਰਾ ਸਾਹਿਬ ਵਿਖੇ ਨੱਤਮਸਤਕ ਹੋਣ ਸਾਬਕਾ ਮੰਤਰੀ ਅਤੇ ਅਕਾਲੀ ਦਲ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਪਹੁੰਚ । ਇਸ ਮੌਕੇ ਉਹਨਾਂ ਕਿਹਾ ਕਿ ਉਝ ਇਸ ਧਾਰਮਿਕ ਅਸਥਾਨ ਨਾਲ ਅਰਸੇ ਤੋਂ ਜੁੜੇ ਹਨ ਅਤੇ ਅੱਜ ਇਥੇ ਦੇ ਮੁੱਖ ਸੇਵਦਾਰਾਂ ਨੂੰ ਮਿਲਣ ਪਹੁੰਚ ਹਨ। ਉਥੇ ਹੀ ਉਹਨਾਂ ਕਿਹਾ ਕਿ ਅੱਜ ਉਹਨਾਂ ਵਲੋਂ ਇਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ ਹੈ। ਇਕ ਨਵੰਬਰ ਨੂੰ ਰਾਜੋਆਣਾ ਦੇ ਕੇਸ ਦੀ ਸੁਣਵਾਈ ਹੈ ਅਤੇ ਉਹ ਸਭ ਸੰਗਤ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਹੱਕ ਲਈ ਅਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਬੇਨਤੀ ਕਰਨ। ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕੇਂਦਰ ਹੋਰਨਾਂ ਮਾਮਲਿਆਂ ਚ ਕੁਝ ਹੋਰ ਫੈਸਲੇ ਅਤੇ ਬੰਦੀ ਸਿੰਘਾਂ ਪ੍ਰਤੀ ਕੜਾ ਰੁੱਖ ਲੈ ਬੈਠੀ ਹੈ ਅਤੇ ਉਹ ਦੂਹਰਾ ਮਾਪਦੰਡ ਛੱਡ ਬੰਦੀ ਸਿੰਘਾਂ ਦੇ ਹੱਕ ਚ ਫੈਸਲਾ ਕਰੇਗੀ | ਉਥੇ ਹੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੀਸੀ ਲਾਉਣ ਨੂੰ ਲੈਕੇ ਮੁਖ ਮੰਤਰੀ ਅਤੇ ਰਾਜਪਾਲ ਜੋ ਆਮਨੇ ਸਾਮਣੇ ਹਨ ਉਸ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੈ। ਇਸ ਤਰ੍ਹਾਂ ਦੀ ਸਥਿਤੀ ਪਹਿਲੀ ਵਾਰ ਹੋਈ ਹੈ ਅਤੇ ਦੋਵਾਂ ਧਿਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਸੋਚਣ | ਉਥੇ ਹੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਂਦੇ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਅਤੇ ਮੁੜ ਗ੍ਰਿਫਤਾਰੀ ਦੇ ਮਾਮਲੇ ਤੇ ਬਿਕਰਮਜੀਤ ਮਜੀਠੀਆ ਨੇ ਆਪ ਸਰਕਾਰ ਤੇ ਆਰੋਪ ਲਗਾਇਆ ਕਿ ਉਹ ਫਰਾਰ ਨਹੀਂ ਹੋਇਆ ਬਲਕਿ ਫਰਾਰ ਕੀਤਾ ਗਿਆ ਸੀ ਅਤੇ ਇਸ ਲਈ ਸਰਕਾਰ ਜਿੰਮੇਵਾਰ ਹੈ | ਉਥੇ ਹੀ ਆਪ ਅਤੇ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਵਾਰ ਕਰਦੇ ਉਹਨਾਂ ਕਿਹਾ ਕਿ ਆਪ ਦਾ ਦੋਗਲਾ ਚੇਹਰਾ ਸਾਮਣੇ ਹੈ ਅਤੇ ਪੰਜਾਬ ਦੇ ਲੋਕ ਵੀ ਇਹਨਾਂ ਦੀ ਸਚਾਈ ਦੇਖ ਰਹੇ ਹਨ |