ਪਠਾਨਕੋਟ, 04 ਸਤੰਬਰ : ਪੰਜਾਬ ਸਰਕਾਰ ਵੱਲੋਂ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਵਿਸੇਸ ਤੋਰ ਤੇ ਵਿਧਾਨ ਸਭਾ ਹਲਕਾ ਭੋਆ ਦੇ ਲਈ ਬਹੁਤ ਸਾਰੀਆਂ ਸੋਗਾਤਾਂ ਵੰਡੀਆਂ ਜਾ ਰਹੀਆਂ ਹਨ ਅੱਜ ਜਨ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਮਲਿਕਪੁਰ ਵਿਖੇ ਕਰੀਬ 74 ਲੱਖ ਰੁਪਏ ਦੀ ਲਾਗਤ ਨਾਲ ਮਲਿਕਪੁਰ ਚੋਕ ਤੋਂ ਇੱਟੀ ਰੋਡ ਚੌਂਕ ਤੱਕ ਰਿਪੇਅਰ ਵਰਕ ਸੁਰੂ ਕੀਤੇ ਗਏ ਹਨ ਅਤੇ ਜਲਦੀ ਹੀ ਸੜਕਾਂ ਦਾ ਮੂੜ ਨਿਰਮਾਣ ਕਰਕੇ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਮਲਿਕਪੁਰ ਵਿਖੇ ਸੜਕ ਦੇ ਕਾਰਜਾਂ ਦਾ ਨੀਹ ਪੱਥਰ ਰੱਖਦਿਆਂ ਕੀਤਾ । ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਨਰੇਸ ਸੈਣੀ ਪ੍ਰਧਾਨ ਬੀ.ਸੀ. ਵਿੰਗ, ਬਲਾਕ ਪ੍ਰਧਾਨ ਕੁਲਦੀਪ ਸਿੰਘ, ਸਰਨਾ ਸਾਬਕਾ ਕੌਂਸਲਰ ਸੋਹਣ ਲਾਲ, ਵਾਰਡ ਇੰਚਾਰਜ ਕੈਲਾਸਪਤੀ, ਬਲਵਿੰਦਰ ਕੌਰ ਵੂਮੈਨ ਹਲਕਾ ਕੋਆਰਡੀਨੇਟਰ, ਸਿਮਰਨਜੀਤ ਸੰਦੀਪ ਕੁਮਾਰ, ਤਕਦੀਰ ਸਿੰਘ, ਅਮਿਤ ਕੁਮਾਰ, ਯੂਵਾ ਨੇਤਾ ਹੈਰੀ ਉਰਫ ਨੰਦੀ, ਸੁਖਵਿੰਦਰ ਸਿੰਘ ਐਕਸੀਅਨ ਮੰਡੀ ਬੋਰਡ ਪਠਾਨਕੋਟ, ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਪ੍ਰਾਇਮਰੀ , ਪੰਕਜ ਕੁਮਾਰ ਐਸ.ਡੀ.ਓ. ਕਾਰਪੋਰੇਸਨ, ਰਾਕੇਸ ਕੁਮਾਰ ਐਸ.ਡੀ.ਓ., ਮਿਲਣ ਦੂਬੇ ਜੇ.ਈ., ਸਿਮਰਨਜੀਤ ਸਿੰਘ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਦੱਸਿਆ ਕਿ ਅੱਜ ਮਲਿਕਪੁਰ ਤੋਂ ਇੱਟੀ ਅਤੇ ਇੱਕ ਪਿੰਡ ਦੀ ਫਿਰਨੀ ਦੀ ਰਿਪੇਅਰ ਕਰਨ ਲਈ ਮੁੜ ਨਿਰਮਾਣ ਕਾਰਜਾਂ ਦਾ ਸੁਭਅਰੰਭ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਆਉਂਣ ਵਾਲੇ ਦਿਨ੍ਹਾਂ ਦੋਰਾਨ ਚਾਰ ਹੋਰ ਲਿੰਕ ਸੜਕਾਂ ਦਾ ਵੀ ਮੂੜ ਨਿਰਮਾਣ ਕਰਨ ਲਈ ਜਲਦੀ ਹੀ ਕਾਰਜ ਸੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਜੋ ਜਨਤਾ ਨਾਲ ਵਾਅਦੇ ਕੀਤੇ ਗਏ ਸੀ ਉਨ੍ਹਾਂ ਵਾਅਦਿਆਂ ਨੂੰ ਵੀ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਲੋਕ ਜਨ ਭਲਾਈ ਕਾਰਜਾਂ ਦਾ ਲਾਭ ਲੈ ਸਕਣ।