ਅੰਮ੍ਰਿਤਸਰ, 27 ਜਨਵਰੀ : ਬੀਐਸਐਫ ਦੇ ਜਵਾਨਾਂ ਨੇ ਫਿਰੋਜ਼ਪੁਰ ਬਾਰਡਰ 'ਤੇ 21 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਜਵਾਨ ਗਸ਼ਤ 'ਤੇ ਸਨ। ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੇ ਪਿੰਡ ਟਿੰਡੀਵਾਲਾ ਵਿੱਚ ਸਰਹੱਦ ਨੇੜਿਓਂ ਹੈਰੋਇਨ ਦੇ ਤਿੰਨ ਪੈਕਟ ਮਿਲੇ ਹਨ। ਬੀਐਸਐਫ ਨੇ ਉਨ੍ਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਇਨ੍ਹਾਂ ਨੂੰ ਖੋਲ੍ਹਿਆ ਗਿਆ ਤਾਂ ਉਨ੍ਹਾਂ ਵਿਚੋਂ 3 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਅੱਤਵਾਦੀ ਲਗਾਤਾਰ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ‘ਚ ਰਹਿੰਦੇ ਹਨ।17-18 ਜਨਵਰੀ ਦੀ ਦਰਮਿਆਨੀ ਰਾਤ ਨੂੰ ਵੀ ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਦੇ ਪਿੰਡ ਉੱਚਾ ਟਕਲਾ ਤੋਂ ਹਥਿਆਰਾਂ ਦੀ ਇੱਕ ਖੇਪ ਜ਼ਬਤ ਕੀਤੀ ਸੀ। ਇਹ ਖੇਪ ਡਰੋਨ ਤੋਂ ਸੁੱਟੀ ਗਈ ਸੀ। ਜਿਸ ਵਿੱਚ 4 ਚਾਈਨਾ ਮੇਡ ਪਿਸਤੌਲ, 8 ਮੈਗਜ਼ੀਨ ਅਤੇ ਕਈ ਰਾਊਂਡ ਗੋਲੀਆਂ ਸਨ। ਇਸ ਤੋਂ ਪਹਿਲਾਂ ਵੀ ਇਸ ਸਾਲ ਬੀਐਸਐਫ ਨੇ ਹੈਰੋਇਨ ਅਤੇ ਡਰੋਨ ਵੀ ਜ਼ਬਤ ਕੀਤੇ ਹਨ।