
ਕਲਾਨੌਰ, 19 ਫਰਵਰੀ 2025 : ਥਾਣਾ ਕਲਾਨੌਰਅਧੀਨ ਆਉਦੀ ਬੀਉਪੀ ਬੋਹੜ ਵਡਾਲਾ ਵਿਖੇ ਬੀਐਸਐਫ ਨੂੰ ਉਸ ਸਮੇ ਵੱਡੀ ਸਫਲਤਾਂ ਮਿਲੀ, ਜਦੋਂ ਭਾਰਤ ਵਾਲੇ ਪਾਸੇ ਧੁੰਸੀ ਬੰਨ ਦੇ ਕੰਡੇ ਉੱਤੇ ਇੱਕ ਡਰੋਨ ਅਤੇ ਉਸ ਦੇ ਨਾਲ ਬਨ੍ਹਿਆ ਹੋਇਆ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ। ਦੱਸ ਦਈਏ ਕਿ ਡਰੋਨ ਦਾ ਪੱਖਾ ਟੁੱਟਿਆ ਹੋਇਆ ਸੀ। ਬੀਐਸਐਫ ਅਧਿਕਾਰੀਆਂ ਵੱਲੋਂ ਇਸ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਕਲਾਨੌਰ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿੱਥੇ ਐਸਐਚਓ ਮੇਜਰ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਡਰੋਨ ਅਤੇ ਹੈਰੋਇਨ ਦਾ ਪੈਕਟ ਆਪਣੇ ਕਬਜ਼ੇ ਵਿੱਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਹੈਰੋਇਨ ਦਾ ਕੁੱਲ ਵਜਨ 535 ਗ੍ਰਾਮ ਹੈ। ਇਸ ਸੰਬੰਧ ਵਿੱਚ ਕਲਾਨੌਰ ਥਾਣੇ ਵਿੱਚ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਕਲਾਨੌਰ ’ਚ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।