ਅੰਮ੍ਰਿਤਸਰ : ਮੁਸਲਿਮ ਭਾਈਚਾਰੇ ਨਾਲ ਸੰਬਧਤ ਇਕ ਵਫ਼ਦ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਸਿੱਖ ਮੁਸਲਿਮ ਭਾਈਚਾਰੇ ਬਾਰੇ ਡੂੰਘੀਆਂ ਵਿਚਾਰਾਂ ਕੀਤੀਆਂ। ਇਸ ਮੌਕੇ ਜਥੇਦਾਰ ਨੇ ਨਸੀਰ ਅਖ਼ਤਰ ਦੁਆਰਾ ਲਿਖੀ ਕਿਤਾਬ “ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ ਅਤੇ ਮੁਸਲਮਾਨ' ਵੀ ਰਲੀਜ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਤਾਬ ਦੇ ਲੇਖਕ ਡਾ.ਨਸੀਰ ਨੇ ਦੱਸਿਆ ਕਿ ਉਹ ਸਿੱਖ ਮੁਸਲਿਮ ਸਾਂਝਾਂ ਨਾਮਕ ਪ੍ਰੋਗਰਾਮ ਦੇ ਤਹਿਤ ਸਿੱਖ ਮੁਸਲਿਮ ਏਕਤਾ ਤੇ ਕੰਮ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਮਨੁੱਖੀ ਇਤਿਹਾਸ ਗਵਾਹ ਹੈ ਕਿ ਹਾਕਮ ਦਾ ਕੋਈ ਧਰਮ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਸਿਆਸਤ ਜ਼ਿਆਦਾਤਰ ਸਿੱਖ ਮੁੱਖ ਮੰਤਰੀ ਰਹੇ ਜਿਸ ਦੇ ਬਾਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਭ ਤੋਂ ਵੱਧ ਪੰਜਾਬ ਵਿੱਚ ਵਾਪਰੀਆਂ ਹਨ । ਮੁਗਲ ਹਾਕਮਾਂ ਦੀਆਂ ਵਧੀਕੀਆਂ ਨੂੰ ਇਸਲਾਮ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਉਹ ਹੀ ਇਸਲਾਮ ਨਹੀਂ ਭਲਕੇ ਇਸਲਾਮ ਤਾਂ ਹਜ਼ਰਤ ਮੁਹੰਮਦ ਸਾਹਿਬ ਦਾ ਤਰੀਕਾ ਅਤੇ ਜ਼ਿੰਦਗੀ ਹੈ ।