- ਪ੍ਰੋਟੈਕਸ਼ਨ ਆਫ ਵੁਮਨ ਫਰੋਮ ਸੈਕਸੁਅਲ ਹਰਾਸਮੈਂਟ ਐਕਟ, 2013 ਸਬੰਧੀ ਵਿਸਥਾਰ ਪੂਰਵਕ ਦਿੱਤੀ ਜਾਣਕਾਰੀ
ਪਠਾਨਕੋਟ, 5 ਜਨਵਰੀ : ਕੰਮ ਕਾਜ ਵਾਲੀ ਥਾਂ ਤੇ ਔਰਤਾਂ ਦਾ ਜਿਨਸੀ ਛੇੜਛਾੜ (ਮਨਾਹੀ ਰੋਕਥਾਮ ਅਤੇ ਨਿਵਾਰਨ) ਐਕਟ 2013 ਦੀ ਜਾਗਰੂਕਤਾ ਸਬੰਧੀ ਇਕ ਅਵੇਅਰਨੈਸ ਪ੍ਰੋਗਰਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਪਠਾਨਕੋਟ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜਿਲ੍ਹਾ ਪ੍ਰੋਗਰਾਮ ਅਫਸਰ ਸੁਮਨਦੀਪ ਕੌਰ ਵੱਲੋਂ ਕੀਤੀ ਗਈ, ਇਸ ਮੋਕੇ ਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੌਰਾਂਗਲਾਂ ਸ਼. ਬਿਕਰਮਜੀਤ ਸਿੰਘ ਵਿਸੇਸ ਤੋਰ ਤੇ ਹਾਜਰ ਹੋਏ ਅਤੇ ਪ੍ਰੋਗਰਾਮ ਦੋਰਾਨ ਪ੍ਰੋਟੈਕਸ਼ਨ ਆਫ ਵੁਮਨ ਫਰੋਮ ਸੈਕਸੁਅਲ ਹਰਾਸਮੈਂਟ ਐਕਟ, 2013 ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਮੋਕੇ ਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ, ਕਰਮਚਾਰੀਆਂ, ਜਿਲ੍ਹੇ ਦੇ ਵੱਖ-ਵੱਖ ਕਾਲਜਾਂ ਤੋਂ ਪ੍ਰੋਫੈਸਰਾਂ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੋਰਾਨ ਜਾਣਕਾਰੀ ਦਿੰਦਿਆਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੌਰਾਂਗਲਾਂ ਸ੍ਰੀ ਬਿਕਰਮਜੀਤ ਸਿੰਘ ਵੱਲੋਂ ਪ੍ਰੋਟੈਕਸ਼ਨ ਆਫ ਵੁਮਨ ਫਰੋਮ ਸੈਕਸੁਅਲ ਹਰਾਸਮੈਂਟ ਐਕਟ, 2013 ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਐਕਟ ਅਨੁਸਾਰ ਹਰੇਕ ਦਫਤਰ, ਸੰਸਥਾ, ਸਕੂਲ, ਕਾਲਜ, ਪ੍ਰਾਈਵੇਟ ਅਦਾਰੇ ਸਹਿਕਾਰੀ ਸਰਕਾਰੀ ਅਦਾਰੇ ਵਿੱਚ ਇੱਥੋਂ ਤੱਕ ਕੀ ਬੱਸਾਂ, ਘਰਾਂ ਵਿੱਚ ਘਰੇਲੂ ਕੰਮ ਕਾਜ ਕਰਨ ਲਈ ਰੱਖੇ ਗਏ ਸਹਿ-ਕਰਮੀ ਵੀ ਇਸ ਐਕਟ ਦੇ ਦਾਅਰੇ ਵਿੱਚ ਆਉਂਦੇ ਹਨ ਅਤੇ ਜੇਕਰ ਕਿਸੇ ਵੀ ਕੰਮ ਕਾਜ ਵਾਲੀ ਜਗ੍ਹਾਂ ਤੇ ਕਿਸੇ ਵੀ ਔਰਤ ਨਾਲ ਜਿਨਸੀ ਛੇੜਛਾੜ ਹੁੰਦੀ ਹੈ ਅਤੇ ਉਸ ਸ਼ਿਕਾਇਤ ਦੇ ਨਿਵਾਰਨ ਲਈ ਹਰੇਕ ਸੰਸਥਾ ਚਾਹੇ ਉਹ ਕਿਸੇ ਵੀ ਪੱਧਰ ਤੇ ਹੋਵੇ ਤਾਂ ਜੇਕਰ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਦਸ ਜਾਂ 10 ਤੋਂ ਵੱਧ ਹੈ, ਤਾਂ ਉੱਥੇ ਅੰਦਰੂਨੀ ਸ਼ਿਕਾਇਤ ਕਮੇਟੀ ਦਾ ਗਠਨ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੰਮ ਕਾਜ ਵਾਲੀ ਜਗ੍ਹਾਂ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ/ਅਧਿਕਾਰੀਆਂ/ਘਰੇਲੂ ਕੰਮ ਕਰਨ ਵਾਲੀ ਔਰਤਾਂ ਦੀ ਗਿਣਤੀ 10 ਤੋਂ ਘੱਟ ਹੈ, ਤਾਂ ਉੱਥੇ ਜਿਲ੍ਹਾ ਪੱਧਰ ਤੇ ਬਣਾਈ ਗਈ ਲੋਕਲ ਸ਼ਿਕਾਇਤ ਕਮੇਟੀ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਜ਼ਿਲ੍ਹਾ ਪੱਧਰ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੂੰ ਐਕਟ ਦੇ ਤਹਿਤ ਡਿਸਟ੍ਰਿਕਟ ਅਫਸਰ ਨਾਮ-ਜ਼ੱਦ ਕੀਤਾ ਗਿਆ ਹੈ। ਅਤੇ ਐਕਟ ਦੇ ਤਹਿਤ ਹਰ ਇਕ ਦਫਤਰ/ਬੋਰਡ/ ਕਾਰਪੋਰੇਸ਼ਨ ਚਾਹੇ ਉਹ ਪ੍ਰਾਈਵੇਟ ਜਾਂ ਸਰਕਾਰੀ ਜਿੱਥੇ ਕੋਈ ਵੀ ਵਿਅਕਤੀ ਕੰਮ ਕਾਜ ਕਰਦਾ ਹੈ ਅਤੇ ਆਪਣੀ ਉਪਜੀਵਿਕਾ ਕਮਾਉਂਦਾ ਹੈ ਉਹ ਇਸ ਐਕਟ ਦੇ ਦਾਇਰੇ ਵਿੱਚ ਆਉਂਦਾ ਹੈ । ਉਨ੍ਹਾਂ ਦੱਸਿਆ ਕਿ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਇਸ ਐਕਟ ਦੇ ਤਹਿਤ ਅੰਦਰੂਨੀ ਸ਼ਿਕਾਇਤ ਕਮੇਟੀ ਬਣਾ ਕੇ ਉਸਦੇ ਬੋਰਡ ਆਪਣੇ ਦਫਤਰ/ਸੰਸਥਾ ਉਹ (ਪ੍ਰਾਈਵੇਟ ਜਾਂ ਸਰਕਾਰੀ) ਵਿਖੇ ਲਗਾਉਣੇ ਲਾਜ਼ਮੀ ਹਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਮੈਡਮ ਅੰਬਿਕਾ ਵਧੀਕ ਜਿਲ੍ਹਾ ਅਟਾਰਨੀ ਐਡਮਿਨ, ਐਡਵੋਕੇਟ ਸ੍ਰੀ ਰਵਿੰਦਰ ਭੰਡਾਰੀ, ਪ੍ਰਿੰਸੀਪਲ ਮਨਜੀਤ ਕੌਰ ਮੱਲ ਐਵਲੋਨ ਸਕੂਲ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।