ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਕਰਵਾਈ ਗਈ ਅਲੂਮਨੀ ਮੀਟ

ਬਟਾਲਾ,11 ਦਸੰਬਰ 2024 : ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਯੋਗ ਅਗਵਾਈ ਅਤੇ ਸਿਵਲ ਵਿਭਾਗ ਦੇ ਮੁਖੀ ਸ਼ਿਵਰਾਜਨ ਪੁਰੀ ਦੀ ਦੇਖਰੇਖ ਹੇਠ ਸਿਵਲ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦੀ ਅਲੂਮਨੀ ਮੀਟ ਕਰਵਾਈ ਗਈ। ਇਸ ਅਲੂਮਨੀ ਮੀਟ ਵਿੱਚ ਕਰੀਬ ਪੰਜ ਦਹਾਕੇ ਪਹਿਲਾਂ ਕਾਲਜ ਦੇ ਸ਼ੁਰੂਆਤੀ ਦੌਰ ਸਮੇਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਵਾਲੇ ਵੀ ਕਈ ਸਾਬਕਾ ਵਿਦਿਆਰਥੀਆਂ ਨੇ ਹਿੱਸਾ ਲਿਆ ਜੋ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿੱਚੋਂ ਉੱਚ ਪਦਵੀਆਂ ਤੋਂ ਸੇਵਾਮੁਕਤ ਹੋ ਚੁੱਕੇ ਹਨ।ਪ੍ਰੋਗਰਾਮ ਦੇ ਸ਼ੁਰੂਆਤ ਕਰਦਿਆਂ ਕਾਲਜ ਦੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਆਏ ਹੋਏ ਸਮੂਹ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇੰਨੇ ਪੁਰਾਣੇ ਵਿਦਿਆਰਥੀਆਂ ਦਾ ਕਾਲਜ ਵਿੱਚ ਆ ਕੇ ਇਕੱਠ ਕਰਨਾ ਕਾਲਜ ਲਈ ਬੜੀ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅਲੂਮਨੀ ਮੀਟ ਨੂੰ ਆਯੋਜਿਤ ਕਰਨ ਵਿੱਚ ਕਾਲਜ ਦੇ ਸਿਵਿਲ ਵਿਭਾਗ ਦੇ ਸਾਬਕਾ ਸੀਨੀਅਰ ਲੈਕਚਰਾਰ ਵਿਜੇ ਕੁਮਾਰ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਉਹਨਾਂ ਨੇ ਇਸ ਲਈ ਵਿਜੇ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਿਵਿਲ ਵਿਭਾਗ ਦੇ ਮੁਖੀ ਸ਼ਿਵਰਾਜਨ ਪੁਰੀ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਦਾ ਕਾਲਜ ਵਿੱਚ ਆ ਕੇ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਨਾ ਮੌਜੂਦਾ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਵਿੱਚ ਬੁਲੰਦੀਆਂ ਹਾਸਲ ਕਰਨਗੇ। ਇਸ ਅਲੂਮਨੀ ਮੀਟ ਦੌਰਾਨ ਸਾਬਕਾ ਵਿਦਿਆਰਥੀਆਂ ਵੱਜੋਂ ਸ਼ਾਮਲ ਹੋਏ  ਪੰਜਾਬ ਮੰਡੀ ਬੋਰਡ ਚੰਡੀਗੜ ਦੇ ਸਾਬਕਾ ਚੀਫ ਇੰਜੀਨੀਅਰ ਸੁੱਚਾ ਨੰਦ ਅੰਗੂਰਾਲਾ, ਸਾਬਕਾ ਐਸ. ਡੀ. ਉ. ਹਰਦੇਵ ਸਿੰਘ ਕਾਹਲੋਂ, ਸਾਬਕਾ ਐਸ. ਡੀ. ਉ. ਨਰੇਸ਼ ਕੁਮਾਰ, ਸਰਵੇਅਰ ਇੰਦਰਬੀਰ ਸਿੰਘ ਅਤੇ ਸਾਬਕਾ ਅਸਿਸਟੈਂਟ ਇੰਜੀਨੀਅਰ ਲਖਬੀਰ ਸਿੰਘ ਨੇ ਕਾਲਜ ਵਿਖੇ ਆਪਣੀ ਪੜ੍ਹਾਈ ਤੋਂ ਲੈਕੇ ਨੌਕਰੀ ਦੌਰਾਨ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਲਈ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਹਨਾਂ ਤੋਂ ਇਲਾਵਾ ਸਾਬਕਾ ਐਸ. ਡੀ. ਓ. ਪਰਗਟ ਸਿੰਘ, ਸਾਬਕਾ ਐਸ. ਡੀ. ਉ. ਗੁਰਮੀਤ ਸਿੰਘ ਅੰਗੂਰਾਲਾ,  ਸਾਬਕਾ ਐਸ. ਡੀ. ਉ. ਕੁਲਦੀਪ ਸਿੰਘ ਬੋਪਾਰਾਏ, ਸਾਬਕਾ ਅਸਿਸਟੈਂਟ ਇੰਜੀਨੀਅਰ ਬਿਆਸ ਚੰਦ,  ਸਾਬਕਾ ਐਸ. ਡੀ. ਉ. ਗਣੇਸ਼ ਕੁਮਾਰ,  ਸਾਬਕਾ ਐਸ. ਡੀ. ਉ.  ਐਸ ਐਸ ਸੰਧੂ ਸਾਬਕਾ ਅਸਿਸਟੈਂਟ ਇੰਜੀਨੀਅਰ ਲਖਬੀਰ ਸਿੰਘ, ਸਾਬਕਾ ਐਸ. ਡੀ. ਉ. ਕਮਲ ਸ਼ਰਮਾ, ਸਾਬਕਾ ਐਸ. ਡੀ. ਉ. ਮਨਮੋਹਨ ਸ਼ਰਮਾ ਅਤੇ ਵਿਕਾਸ ਸ਼ਰਮਾ ਵੀ ਇਸ ਅਲੂਮਨੀ ਮੀਟ ਵਿੱਚ ਹਾਜ਼ਰ ਹੋਏ। ਹਾਜਰ ਆਏ ਸਾਬਕਾ ਵਿਦਿਆਰਥੀਆਂ ਨੇ ਕਾਲਜ ਨੂੰ 02 ਲੈਕਚਰ ਸਟੈਂਡ ਅਤੇ ਸਾਬਕਾ ਅਸਿਸਟੈਂਟ ਇੰਜੀਨੀਅਰ ਬਿਆਸ ਚੰਦ ਨੇ ਪੰਜ ਹਜਾਰ ਰੁਪਏ ਨਗਦ ਕਾਲਜ ਨੂੰ ਭੇਟ ਕੀਤੇ। ਪ੍ਰੋਗਰਾਮ ਦੀ ਸਮਾਪਤੀ ਤੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਸਿਵਲ ਵਿਭਾਗ ਦੇ ਸਾਬਕਾ ਸੀਨੀਅਰ ਲੈਕਚਰਾਰ ਵਿਜੇ ਕੁਮਾਰ ਅਤੇ ਹੋਰ ਆਏ ਹੋਏ ਸਮੂਹ ਸਾਬਕਾ ਵਿਦਿਆਰਥੀਆਂ ਦਾ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਹਾਜ਼ਰ ਆਏ ਪਤਵੰਤਿਆਂ ਨੂੰ ਸਨਮਾਨ ਚਿੰਨ ਵੀ ਭੇਂਟ ਕੀਤੇ। ਪ੍ਰਿੰਸੀਪਲ ਭੱਟੀ ਵੱਲੋਂ ਕਿਹਾ ਗਿਆ ਕਿ ਅਜਿਹੀ ਅਲੂਮਨੀ ਮੀਟ ਕਾਲਜ ਵਿੱਚ ਹਰ ਸਾਲ ਕਰਵਾਈ ਜਾਏਗੀ ਅਤੇ ਅੱਗੋਂ ਤੋਂ ਕਾਲਜ ਦੇ ਸਾਰੇ ਵਿਭਾਗ ਸਾਂਝੇ ਤੌਰ ਤੇ ਇਸ ਦਾ ਆਯੋਜਨ ਕਰਨਗੇ। ਉਨਾਂ ਨੇ ਇਸ ਮੌਕੇ ਸ਼ਿਰਕਤ ਕਰਨ ਲਈ ਕਾਲਜ ਦੇ ਸਾਬਕਾ ਪ੍ਰਿੰਸੀਪਲ ਬਲਵਿੰਦਰ ਸਿੰਘ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਭੱਟੀ ਅਤੇ ਮੁਖੀ ਵਿਭਾਗ ਸ਼ਿਵਰਾਜਨਪੁਰੀ ਤੋਂ ਇਲਾਵਾ ਪਲੇਸਮੈਂਟ ਅਫਸਰ ਜਸਬੀਰ ਸਿੰਘ ਸਿਵਿਲ ਵਿਭਾਗ ਦੇ ਲੈਕਚਰਰ ਨਵਜੋਤ ਸਲਾਰੀਆ ਅਤੇ ਸਿਵਿਲ ਵਿਭਾਗ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।