- ਹਰੇਕ ਟਿਊਬਵੈੱਲ ਤੇ ਪੰਜ ਫਲਦਾਰ ਬੂਟੇ ਲਗਾਉਣ ਦੀ ਯੋਜਨਾ: ਡਾ ਹਰਪਾਲ ਸਿੰਘ ਪੰਨੂ
- ਰੁੱਖ ਕੁਦਰਤ ਦਾ ਸੰਤੁਲਨ ਬਣਾਉਣ ਵਿੱਚ ਮਦਦਗਾਰ: ਡਾ ਭੁਪਿੰਦਰ ਸਿੰਘ
ਤਰਨ ਤਾਰਨ 15 ਜੁਲਾਈ 2024 : ਪੰਜਾਬ ਸਰਕਾਰ ਦੀ ਹਰਿਆਵਲ ਮੁਹਿੰਮ ਨੂੰ ਸਹਿਯੋਗ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਆਈਏਐਸ ਦੇ ਦਿਸ਼ਾ ਨਿਰਦੇਸ਼ ਤਹਿਤ ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਅਤੇ ਬਲਾਕ ਖੇਤੀਬਾੜੀ ਅਫਸਰ ,ਪੱਟੀ ਡਾ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੱਟੀ ਦੇ ਸਮੂਹ ਸਟਾਫ ਨੇ ਮਾਰਕੀਟ ਕਮੇਟੀ ਸਥਿਤ ਖੇਤੀਬਾੜੀ ਦਫਤਰ ਦੇ ਚੁਗਿਰਦੇ ਵਿੱਚ 50 ਫਲਦਾਰ ਅਤੇ ਸਜਾਵਟੀ ਪੌਦੇ ਲਗਾਏ। ਪੌਦੇ ਲਗਾਉਣ ਦੀ ਰਸਮੀ ਸ਼ੁਰੂਆਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਰੁੱਖ ਅਤੇ ਮਨੁੱਖ ਦਾ ਗੂੜਾ ਰਿਸ਼ਤਾ ਹੈ ।ਇਸ ਲਈ ਹਰੇਕ ਨਾਗਰਿਕ ਨੂੰ ਆਪਣਾ ਫਰਜ ਸਮਝਦੇ ਹੋਏ ਜਿੱਥੇ ਨਵੇਂ ਪੌਦੇ ਲਗਾਉਣੇ ਚਾਹੀਦੇ ਹਨ ਉੱਥੇ ਪਹਿਲਾਂ ਲਗਾਏ ਪੌਦੇ ਅਤੇ ਰੁੱਖਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨਾਂ ਜਾਣਕਾਰੀ ਦਿੱਤੀ ਕਿ ਵਣ ਵਿਭਾਗ ਦੀ ਸਹਾਇਤਾ ਨਾਲ ਹਰ ਕਿਸਾਨ ਦੇ ਟਿਊਬਵੈਲ ਦੇ ਆਸ ਪਾਸ ਪੰਜ ਰੁੱਖ ਲਗਾਉਣ ਦੀ ਯੋਜਨਾ ਹੈ। ਜਿਸ ਦੇ ਲਈ ਕਿਸਾਨ ਇਲਾਕੇ ਦੇ ਸਰਕਲ ਅਧਿਕਾਰੀ ਨਾਲ ਤਾਲਮੇਲ ਬਿਠਾ ਕੇ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ। ਇਸ ਮੌਕੇ ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ ,ਪੱਟੀ ਨੇ ਕਿਹਾ ਕਿ ਰੁੱਖ ਕੁਦਰਤ ਦਾ ਸੰਤੁਲਨ ਬਣਾ ਕੇ ਰੱਖਦੇ ਹਨ। ਜਿੱਥੇ ਇਹ ਮਿੱਟੀ ,ਘੱਟੇ ਅਤੇ ਜਹਿਰੀਲੀਆਂ ਗੈਸਾਂ ਦੇ ਪ੍ਰਦੂਸ਼ਣ ਨੂੰ ਆਪਣੇ ਵਿੱਚ ਸੋਖਦੇ ਹਨ ਉੱਥੇ ਵੱਡੀ ਮਾਤਰਾ ਵਿੱਚ ਸਾਫ ਹਵਾ ਦਿੰਦੇ ਹਨ ਜੋ ਮਨੁੱਖ ਅਤੇ ਦੂਜੇ ਜੀਵ ਜੰਤੂਆਂ ਲਈ ਬਹੁਤ ਜਰੂਰੀ ਹੈ। ਰੁੱਖ ਮੀਂਹ ਵਰਸਾਉਣ ਅਤੇ ਨਾਲ ਹੀ ਨਾਲ ਹਨੇਰੀਆਂ ਅਤੇ ਹੜ੍ਹਾਂ ਦੀ ਰੋਕਥਾਮ ਵਿੱਚ ਵੀ ਬਹੁਤ ਮਦਦਗਾਰ ਹੁੰਦੇ ਹਨ। ਇਸ ਲਈ ਸੱਭ ਨੂੰ ਰੁੱਖਾਂ ਦੀ ਗਿਣਤੀ ਵਧਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਇਸ ਮੌਕੇ ਪੀਡੀ ਵਿਕਰਮ ਸੂਦ ,ਸੰਦੀਪ ਸਿੰਘ ਏਡੀਓ , ਗੁਰਬਰਿੰਦਰ ਸਿੰਘ ਏਡੀਓ , ਹਰਮਨਦੀਪ ਕੌਰ ਏਡੀਓ, ਮਨਮੋਹਨ ਸਿੰਘ ਏਈਓ, ਅਮਨਦੀਪ ਸਿੰਘ ਏਈਓ, ਦਇਆਪ੍ਰੀਤ ਸਿੰਘ ਏਈਓ, ਬੀਟੀਐਮ ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ , ਗੁਰਦੇਵ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ , ਦਿਲਬਾਗ ਸਿੰਘ ਫੀਲਡ ਵਰਕਰ, ਬਿਕਰਮ ਸਿੰਘ, ਹਰਜਿੰਦਰ ਕੌਰ ਸੇਵਾਦਾਰਨੀ ਅਤੇ ਮਤਲਬ ਚਲੋ ਹੋਮ ਗਾਰਡ ਤੋ ਪ੍ਰਗਟ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਸ਼ੁਭਾਸ ਚੰਦਰ ਸ਼ਾਮਿਲ ਹੋਏ।