ਤਰਨ ਤਾਰਨ : 26 ਫਰਵਰੀ : ਮਾਨਯੋਗ ਸੁਪਰੀਮ ਕੋਰਟ ਵੱਲੋਂ ਜੇਲ੍ਹਾਂ ਦੇ ਸੁਧਾਰ ਲਈ ਗਠਿਤ ਕੀਤੀ ਗਈ ਕਮੇਟੀ ਅਨੁਸਾਰ ਮਾਨਯੋਗ ਪ੍ਰਿਆ ਸੂਦ, ਜ਼ਿਲਾਂ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੀ ਵਰਿੰਦਰਪਾਲ ਸਿੰਘ, ਅਡੀਸ਼ਨਲ ਡਿਪਟੀ ਕਮਿਸ਼ਨਰ, ਤਰਨ ਤਾਰਨ, ਮਿਸ. ਮਿਸ. ਪ੍ਰਤਿਮਾ ਅਰੋੜਾ, ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਸ਼੍ਰੀ ਸਤਨਾਮ ਸਿੰਘ, ਡਿਪਟੀ, ਸੁਪਰਡੈਂਟ ਆਫ਼ ਪੁਲਿਸ ਤਰਨ ਤਾਰਨ, ਸ਼੍ਰੀ ਗੁਰਚਰਨ ਸਿੰਘ ਧਾਲੀਵਾਲ ਸੁਪਰਡੈਂਟ, ਸੈਂਟਰਲ ਜੇਲ ਸ਼੍ਰੀ ਗੋਇੰਦਵਾਲ ਸਾਹਿਬ, ਸ਼੍ਰੀ ਜਤਿੰਦਰਪਾਲ ਸਿੰਘ, ਡਿਪਟੀ ਸੁਪਰਡੈਂਟ, ਸਬ-ਜੇਲ ਪੱਟੀ, ਹਾਜ਼ਰ ਸਨ। ਇਸ ਮੀਟਿੰਗ ਮਾਨਯੋਗ ਜੱਜ ਸਾਹਿਬ ਜੀ ਨੂੰ ਜੇਲ੍ਹਾਂ ਦੇ ਸੁਪਰਡੰਟਾਂ ਕੋਲੋ ਜੇਲ੍ਹਾ ਦਾ ਕਿਸ ਤਰ੍ਹਾਂ ਨਾਲ ਸੁਧਾਰ ਕੀਤਾ ਜਾ ਸਕਦਾ ਹੈ ਇਸ ਬਾਰੇ ਗੱਲ ਬਾਤ ਕੀਤੀ ਅਤੇ ਸੈਂਟਰਲ ਜੇਲ੍ਹ ਗੋਇੰਦਵਾਲ ਦੇ ਸੁਪਰਡੰਟ ਨੇ ਦੱਸਿਆ ਕਿ ਸਾਨੂੰ ਸਟਾਫ ਦੀ ਬਹੁਤ ਜ਼ਿਆਦਾ ਕਮੀ ਹੈ ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਸਾਰੀਆਂ ਪੋਸਟਾਂ 470 ਹੈਂ ਪਰ ਇਸ ਵਿੱਚ ਅੱਜ ਤੱਕ ਸਿਰਫ 174 ਪੋਸਟਾਂ ਹੀ ਭਰੀਆਂ ਹਨ 297 ਪੋਸਟਾਂ ਖਾਲੀ ਹਨ। 174 ਪੋਸਟਾਂ ਜੋ ਭਰੀਆਂ ਹਨ ਉਹਨਾਂ ਵਿੱਚੋਂ 27 ਜੇਲ ਵਾਂਡਰ ਪਟਿਆਲਾ ਟ੍ਰੇਨਿੰਗ ਸਕੂਲ ਵਿੱਚ ਟ੍ਰੇਨਿੰਗ ਲੈ ਰਹੇ ਹਨ। ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ ਦੇ ਸੁਪਰਡੰਟ ਨੇ ਦੱਸਿਆ ਕਿ ਜੇਲ ਅੰਦਰ 17 ਵਾਕੀ ਟੋਕੀ ਹੈ ਉਹਨਾਂ ਵਿੱਚ 07 ਸਿਰਫ ਕੰਮ ਕਰਦੇ ਹਨ ਅਤੇ ਇਸ ਤੋਂ ਇਲਾਵਾਂ ਸੁਪਰਡੰਟ ਸਾਹਿਬ ਨੇ ਦੱਸਿਆਂ ਕਿ ਜੇਲ ਅੰਦਰ 220 ਸੀ.ਸੀ.ਟੀ.ਵੀ ਕੈਮਰਿਆਂ ਦੀ ਲੋੜ ਹੈ ਪਰ ਇਸ ਟਾਈਮ ਸਿਰਫ 100 ਕੈਮਰੇ ਹੀ ਕੰਮ ਕਰ ਰਹੇ ਹਨ। ਅਤੇ ਮੈਡੀਕਲ ਲਈ 20 ਪਰਮਾਨੈਂਟ ਪੁਲਿਸ ਕਰਮਚਾਰੀਆਂ ਦੀ ਗਾਰਦ ਦੀ ਲੋੜ ਹੈ ਪਰ ਇਸ ਟਾਈਮ ਜੇਲ ਅੰਦਰ ਕੋਈ ਵੀ ਪਰਮਾਨੈਂਟ ਮੈਡੀਕਲ ਗਾਰਦ ਨਹੀਂ ਹੈ। ਸੁਪਰਡੈਂਟ, ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ ਨੇ ਮਾਨਯੋਗ ਜੱਜ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੈਡੀਕਲ ਗਾਰਦ ਦਾ ਪਰਮਾਨੈਂਟ ਪ੍ਰਬੰਧ ਕਰਵਾਇਆ ਜਾਵੇ ਜੀ । ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਜੀ ਨੇ ਕਮੇਟੀ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਜੇਲਾਂ ਦਾ ਸੁਧਾਰ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ।