- ਤੇਜਾਬੀ ਹਮਲੇ ਤੋਂ ਪੀੜਤ ਮਹਿਲਾਵਾਂ ਨੂੰ ਦਿੱਤੀ ਜਾਂਦੀ ਹਰ ਮਹੀਨੇ 8000 ਰੁਪਏ ਵਿੱਤੀ ਸਹਾਇਤਾ
ਅੰਮ੍ਰਿਤਸਰ, 1 ਜੂਨ : ਦਿਵਾਂਗਜਨ ਵਰਗ ਸਮਾਜ ਦਾ ਇਕ ਅਨਿਖੜ੍ਹਵਾਂ ਅੰਗ ਹੈ, ਰਾਜ ਸਰਕਾਰ ਇਨ੍ਹਾਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਵਚਨਬੱਧ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਦਿਵਿਆਂਗਜਨਾਂ ਦੀ ਸਹਾਇਤਾ ਲਈ ਅਲਗ-ਅਲਗ ਸਕੀਮਾਂ ਤਹਿਤ ਲਾਭ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਜਮਾਤ ਤੋਂ 12ਵੀ ਜਮਾਤ ਤੱਕ ਦੇ ਦਿਵਿਆਂਗ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ 2500-3000/- ਰੁਪਏ ਸਾਲਾਨਾ ਵਜੀਫਾ ਦਿੱਤਾ ਜਾ ਰਿਹਾ ਹੈ ਅਤੇ ਨੈਸ਼ਨਲ ਟਰਸਟ ਐਕਟ ਸਕੀਮ ਅਧੀਨ ਲੋਕਲ ਲੈਵਲ ਕਮੇਟੀ ਵੱਲੋਂ ਵੱਖ-ਵੱਖ ਸ਼੍ਰੇਣੀ ਦੇ ਦਿਵਿਆਂਗਜਨਾਂ ਦੀ ਗਾਰਡੀਅਨਸ਼ਿਪ ਇਹਨਾਂ ਦੇ ਮਾਤਾ-ਪਿਤਾ ਦੇ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਐਨ.ਜੀ.ਓ ਦੇ ਸਹਿਯੋਗ ਨਾਲ ਨਿਰਮਿਆ ਹੈਲਥ ਇੰਸ਼ੋਰੈਂਸ ਸਕੀਮ ਤਹਿਤ ਬੀਮਾ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਪੋਰਟਲ https:www.swavlambancard.gov.in/ ਤੇ ਜ਼ਰੂਰੀ ਜਾਣਕਾਰੀ ਭਰਦੇ ਹੋਏ ਸਿਹਤ ਵਿਭਾਗ ਦੇ ਸਹਿਯੋਗ ਨਾਲ ਯੂ:ਡੀ:ਆਈ ਕਾਰਡ ਬਣਾਇਆ ਜਾਂਦਾ ਹੈ ਅਤੇ ਇਸ ਕਾਰਡ ਦੀ ਮਦਦ ਨਾਲ ਦਿਵਿਆਂਗਜਨਾਂ ਦੇ ਹਿੱਤਾਂ ਵਾਸਤੇ ਜੁੜੀਆਂ ਵੱਖ-ਵੱਖ ਸਕੀਮਾਂ ਦੇ ਲਾਭ ਦਿੱਤੇ ਜਾਂਦੇ ਹਨ। ਸ੍ਰੀ ਤਲਵਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਦਿਵਿਆਂਗਜਨਾਂ ਨੂੰ ਬੱਸ ਦਾ ਕਿਰਾਇਆ ਮਾਫ ਕੀਤਾ ਗਿਆ ਹੈ ਜਦ ਕਿ ਦੂਸਰੇ ਦਿਵਿਆਂਗਜਨਾਂ ਨੂੰ ਅੱਧਾ ਕਿਰਾਇਆ ਮਾਫ ਕੀਤਾ ਗਿਆ ਹੈ ਅਤੇ ਵੱਖ-ਵੱਖ ਸਕੀਮਾਂ ਤਹਿਤ ਜ਼ਿਲ੍ਹੇ ਦੀਆਂ ਰਜਿਸਟਰਡ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਦਿਵਿਆਂਗਜਨਾਂ ਨੂੰ ਜਿਵੇਂ ਕਿ ਬਲਾਈਂਡ, ਮੈਂਟਲੀ ਰਿਟਾਰਡਿਡ, ਸੁਨਣ ਅਤੇ ਬੋਲਣ ਦੀ ਕਮਜ਼ੋਰੀ ਵਾਲੇ ਦਿਵਿਆਂਗ ਬੱਚਿਆਂ ਦੇ ਸਕੂਲ ਚਲਾਉਣ ਲਈ ਗ੍ਰਾਂਟ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੈਨਸ਼ਨ ਸਕੀਮ ਅਧੀਨ 50% ਤੋਂ ਜਿਆਦਾ ਸਰੀਰਕ ਪੱਖੋਂ ਦਿਵਿਆਂਗ ਵਿਅਕਤੀਆਂ ਨੂੰ 1500/- ਰੁਪਏ ਮਹੀਨਾ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਸਨਰ ਨੇ ਦੱਸਿਆ ਕਿ ਸਹਾਇਕ ਉਪਕਰਨ ਖਰੀਦਣ ਸਕੀਮ ਤਹਿਤ ਦਿਵਿਆਂਗ ਵਿਅਕਤੀਆਂ ਨੂੰ ਵਧੀਆ ਕਵਾਲਿਟੀ ਦੇ ਨਕਲੀ ਅੰਗ ਅਤੇ ਸਹਾਇਕ ਉਪਕਰਨ ਸਵੈ-ਇੱਛੁਕ ਸੰਸਥਾਵਾਂ ਦੇ ਜ਼ਰੀਏ ਉਪਲਬੱਧ ਕਰਵਾਏ ਜਾਂਦੇ ਹਨ ਅਤੇ ਦਿਮਾਗੀ ਤੋਰ ਤੇ ਪੀੜਿਤ ਰੋਗੀਆਂ ਲਈ ਜਿਲੇ੍ਹ ਵਿੱਚ ਸਹਿਯੋਗ (ਹਾਫ-ਵੇ-ਹੋਮ) ਹੋਮ ਵੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤੇਜਾਬੀ ਹਮਲੇ ਤੋਂ ਪੀੜਤ ਸਕੀਮ ਤਹਿਤ ਏਸਿਡ ਵਿਕਟਿਮ ਮਹਿਲਾਵਾਂ ਨੂੰ ਮਹੀਨਾਵਾਰ 8000/- ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਉਕਤ ਸਕੀਮਾਂ ਸਬੰਧੀ ਕੋਈ ਜਾਣਕਾਰੀ ਲੈਣ ਲਈ ਕਿਸੀ ਵੀ ਕੰਮ ਵਾਲੇ ਦਿਨ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਅੰਮ੍ਰਿਤਸਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।