ਉਨੀਂਦਰਾਪਨ

ਵਧੀਆ ਨੀਂਦ ਲੈਣ ਲਈ ਆਪਣੇ ਰੋਜਾਨਾ ਦੇ ਕੰਮ ਕਾਜ ਦੇ ਵਿੱਚ ਅਤੇ ਆਪਣੇ ਰਾਤ ਦੇ ਸੌਣ ਦੇ ਸਮੇ ਨੂੰ ਸਹੀ ਰੱਖਣ ਲਈ ਸਭ ਕੁਜ ਸੂਚੀਬੱਧ ਕਰਣ ਦੀ ਲੋੜ ਹੈ।

ਰਾਤ ਨੂੰ ਸੌਣ ਤੋਂ ਲਗਪਗ ਘੱਟੋ ਘੱਟ 2 ਘੰਟੇ ਪਹਿਲਾ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ, ਰਾਤ ਨੂੰ ਚਾਹ, ਕਾਫੀ ਅਤੇ ਕੋਲ੍ਡ ਡ੍ਰਿੰਕ੍ਸ ਪੀਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਸੌਣ ਤੋਂ ਪਹਿਲਾ ਤਾਂ ਬਿਲਕੁੱਲ ਹੀ ਇਹਨਾਂ ਚੀਜਾਂ ਨੂੰ ਖਾਣ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ,ਜੇਕਰ ਅਸੀਂ ਖਾਣਾ ਲੇਟ ਖਾਵਾਂਗੇ ਤਾਂ ਸਾਡੇ ਖਾਣੇ ਨੂੰ ਪਚਣ ਦੇ ਵਿੱਚ ਓਨਾ ਹੀ ਸਮਾਂ ਜ਼ਿਆਦਾ ਲੱਗੇਗਾ, ਜਿਸ ਨਾਲ ਕੇ ਕਬਜ਼ ਦੀ ਸਮੱਸਿਆ ਰਹੇਗੀ ਜਾ ਗੈਸ ਦੀ, ਜਿਸ ਨਾਲ ਨੀਂਦ ਨਹੀਂ ਆਏਗੀ, ਇਸ ਲਈ ਰਾਤ ਦਾ ਖਾਣਾ ਛੇ ਤੋਂ ਸੱਤ ਵਜੇ ਦੇ ਵਿੱਚ ਖਾ ਲੈਣਾ ਚਾਹੀਦਾ ਹੈ।

ਰਾਤ ਨੂੰ ਸੌਣ ਦਾ ਸਹੀ ਸਮਾਂ ਨੋ ਤੋਂ 10 ਵਜੇ ਦੇ ਵਿੱਚ ਹੈ, ਕਦੇ ਵੀ ਪਿੱਠ ਦੇ ਭਾਰ ਜਾ ਉਲਟਾ ਹੋ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਨੀਂਦ ਸਹੀ ਨਹੀਂ ਆਉਂਦੀ ਅਤੇ ਸ਼ਰੀਰ ਨੂੰ ਵੀ ਕੋਈ ਨਾ ਕੋਈ ਪ੍ਰੋਬਲਮ ਜਰੂਰ ਲੱਗ ਜਾਂਦੀ ਹੈ, ਜੇਕਰ ਅਸੀਂ ਛਾਤੀ ਦੇ ਉੱਤੇ ਹੱਥ ਰੱਖ ਕੇ ਸੋਵਾਂਗੇ ਜਾ ਸਿੱਧਾ ਸੋਵਾਂਗੇ ਤਾਂ ਸਾਨੂੰ ਘਰਾੜੇ ਜਰੂਰ ਆਉਣਗੇ ਜਾਂ ਆਪਣੇ ਹੱਥਾਂ ਦੇ ਭਾਰ ਨਾਲ ਸਾਹ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ।

ਰਾਤ ਨੂੰ ਸੌਣ ਤੋਂ ਪਹਿਲਾ ਆਪਣੇ ਕਪੜਿਆ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਸੌਣ ਵਾਲੇ ਕੱਪੜੇ ਖੁੱਲੇ ਡੁੱਲੇ ਅਤੇ ਮੌਸਮ ਦੇ ਅਨੁਸਾਰ ਹੋਣੇ ਚਾਹੀਦੇ ਹਨ, ਸੌਣ ਤੋਂ ਪਹਿਲਾ ਕਦੀ ਵੀ ਓਹਨਾ ਗੱਲਾਂ ਬਾਰੇ ਨਹੀਂ ਸੋਚਣਾ ਚਾਹੀਦਾ ਜੋ ਤੁਹਾਨੂੰ ਤੰਗ ਕਰਦੀਆਂ ਹੋਣ, ਜਿਸ ਨਾਲ ਤੁਹਾਡਾ ਦਿਮਾਗ ਬੇਕਾਰ ਦੀਆ ਗੱਲਾਂ ਸੋਚੀ ਜਾਵੇ, ਇਸ ਦੇ ਉਲਟ ਹਮੇਸ਼ਾ ਰਾਤ ਨੂੰ ਸੌਣ ਤੋਂ ਪਹਿਲਾ ਕੋਈ ਨਾ ਕੋਈ ਨੋਬਲ ਜਾ ਧਾਰਮਿਕ ਕਿਤਾਬ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ।