ਸ਼੍ਰੀ ਗੰਗਾਨਗਰ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਰਹਿਣ ਵਾਲੀ ਕੁੜੀ ਨੇ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਵਿੱਚ ਭਾਗ ਲੈ ਕੇ ਆਈ. ਏ. ਐੱਸ. ਸਿਲੈਕਟ ਹੋ ਕੇ ਅਜੋਕੀ ਜੁਵਾ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਬਣੀ ਹੈ।ਬਚਪਨ ਵਿੱਚ 17 ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਹੋ ਜਾਣ ਪਿੱਛੋਂ ਪੂਜਾ ਨਾਇਕ ਦੀ ਮਾਤਾ ਨੇ ਸਖਤ ਮਿਹਨਤ ਕਰਕੇ ਆਪਣੀ ਧੀ ਨੂੰ ਪੜ੍ਹਾਇਆ । ਪੂਜਾ ਨਾਇਕ ਰਾਤ ਸਮੇਂ ਸਟੇਸ਼ਨ ਦੀ ਸਟਰੀਟ ਲਾਈਟ ਹੇਠਾਂ ਪੜ੍ਹਕੇ ਇਸ ਉੱਚੇ ਅਹੁਦੇ ‘ਤੇ ਪਹੁੰਚੀ ਹੈ । ਆਈ. ਏ. ਐੱਸ. ਚੁਣੇ ਜਾਣ ਪਿੱਛੋਂ ਪੂਜਾ ਜਦੋਂ ਰੇਲਵੇ ਸਟੇਸ਼ਨ ਉੱਤੇ ਟਰੇਨ ਵਿੱਚੋਂ ਉੱਤਰੀ ਤਾਂ ਪੂਜਾ ਦੇ ਪਰਿਵਾਰਕ ਮੈਂਬਰਾਂ ਨਾਲ ਸਾਰੀ ਬਸਤੀ ਦੇ ਲੋਕ ਉਸਦਾ ਸਵਾਗਤ ਕਰਨ ਲਈ ਰੇਲਵੇ ਸਟੇਸ਼ਨ ‘ਤੇ ਮੌਜੂਦ ਸਨ । ਰੇਲਵੇ ਸਟੇਸ਼ਨ ਉੱਤੇ ਇਸ ਮੌਕੇ ਮੌਜੂਦ ਹਰ ਯਾਤਰੀ ਪੂਜਾ ਦੀ ਇਸ ਪ੍ਰਾਪਤੀ ‘ਤੇ ਉਸਦੀ ਪ੍ਰਸ਼ੰਸਾ ਕਰ ਰਿਹਾ ਸੀ । ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਆਪਣੀ ਮਿਹਨਤ ਦੇ ਬਲਬੂਤੇ ਝੋਂਪੜੀ ਵਿੱਚ ਰਹਿਣ ਵਾਲੀ ਗਰੀਬ ਦਲਿਤ ਪਰਿਵਾਰ ਦੀ ਪੂਜਾ ਇੰਨੀ ਵੱਡੀ ਪ੍ਰਾਪਤੀ ਕਰਨ ਦੇ ਬਾਵਜੂਦ ਵੀ ਅਖਬਾਰਾਂ ਜਾਂ ਸੋਸਲ ਮੀਡੀਆ ਦੀਆਂ ਸੁਰਖੀਆਂ ਨਹੀਂ ਬਟੋਰ ਸਕੀ ।