ਮੈਕਸੀਕੋ, 01 ਮਈ : ਪੱਛਮੀ ਮੈਕਸੀਕੋ ਵਿੱਚ ਇੱਕ ਟੂਰਿਸਟ ਬੱਸ ਦੇ ਡੂੰਘੀ ਖੱਡ ਵਿੱਚ ਡਿੱਗ ਜਾ ਕਰਕੇ 18 ਲੋਕਾਂ ਦੀ ਮੌਤ ਅਤੇ 33 ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਇਰਿਤ ਰਾਜ ਦੇ ਸਰਕਾਰੀ ਵਕੀਲ ਨੇ ਦੱਸਿਆ ਕਿ ਇਹ ਹਾਦਸਾ ਨਾਇਰਿਤ ਦੀ ਰਾਜਧਾਨੀ ਟੇਪਿਕ ਅਤੇ ਪੋਰਟੋ ਵਾਲਾਰਟਾ ਸ਼ਹਿਰ ਨੂੰ ਜੋੜਨ ਵਾਲੇ ਹਾਈਵੇਅ ਤੇ ਵਾਪਰਿਆ ਹੈ। ਨਾਇਰਿਤ ਪ੍ਰੋਸੀਕਿਊਟਰ ਦੇ ਦਫਤਰ ਵੱਲੋਂ ਟਵਿੱਟਰ ਤੇ ਕੀਤੇ ਟਵੀਟ ਅਨੁਸਾਰ ਇਸ ਹਾਦਸੇ ‘ਚ 11 ਔਰਤਾਂ ਤੇ 7 ਪੁਰਸ਼ ਮਾਰੇ ਗਏ ਹਨ, 33 ਜਖ਼ਮੀ ਹਨ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।