
ਵੈਨਕੂਵਰ, 27 ਅਪ੍ਰੈਲ 2025 : ਕੈਨੇਡਾ ਦੇ ਵੈਨਕੂਵਰ ਵਿਚ ਇੱਕ ਤੇਜ਼ ਰਫ਼ਤਾਰ ਕਾਰ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ ਹੈ। ਇਹ ਘਟਨਾ ਰਾਤ 8 ਵਜੇ ਵਾਪਰੀ ਜਦੋਂ ਲੋਕ ਵੈਨਕੂਵਰ ਵਿਚ ਇਕ ਸਟ੍ਰੀਟ ਫੈਸਟੀਵਲ ਦਾ ਜਸ਼ਨ ਮਨਾ ਰਹੇ ਸਨ। ਫਿਰ ਕਾਰ ਤੇਜ਼ ਰਫ਼ਤਾਰ ਨਾਲ ਤਿਉਹਾਰ ਵਿਚ ਦਾਖ਼ਲ ਹੋ ਗਈ ਅਤੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਕਈ ਲੋਕਾਂ ਦੇ ਮਰਨ ਦੀਆਂ ਖ਼ਬਰਾਂ ਹਨ। ਪੁਲਿਸ ਨੇ ਕਾਰ ਚਲਾ ਰਹੇ ਡਰਾਈਵਰ ਨੂੰ ਫੜ ਲਿਆ ਹੈ। ਕਾਰ ਦੀ ਟੱਕਰ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਵੈਨਕੂਵਰ ਪੁਲਿਸ ਕਾਰ ਚਾਲਕ ਕੋਲੋਂ ਪੁਛਗਿੱਛ ਕਰੇਗੀ। ਕੈਨੇਡਾ ਦੇ ਵੈਨਕੂਵਰ ਵਿਚ ਇੱਕ ਸਟ੍ਰੀਟ ਫੈਸਟੀਵਲ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਭੀੜ ਵਿੱਚ ਦਾਖਲ ਹੋ ਗਈ ਅਤੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਘਟਨਾ ਕੈਨੇਡੀਅਨ ਸਮੇਂ ਅਨੁਸਾਰ ਰਾਤ 8 ਵਜੇ ਦੇ ਕਰੀਬ ਵਾਪਰੀ। ਵੈਨਕੂਵਰ ਵਿਚ ਇੱਕ ਸਟ੍ਰੀਟ ਫੈਸਟੀਵਲ ਮਨਾਇਆ ਜਾ ਰਿਹਾ ਸੀ। ਫਿਰ ਇਹ ਦੁਖਦਾਈ ਹਾਦਸਾ ਦੇਖਣ ਨੂੰ ਮਿਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧ ਵਿਚ ਪੁੁਲਿਸ ਅਧਿਕਾਰੀਆਂ ਨੇ ਕਿਹਾ ਕਿ ਵੈਨਕੂਵਰ ਦੇ E.41 ਐਵੇਨਿਊ ਅਤੇ ਫੇਜ਼ਰ ਵਿਖੇ ਇੱਕ ਸਟ੍ਰੀਟ ਫੈਸਟੀਵਲ ਮਨਾਇਆ ਜਾ ਰਿਹਾ ਸੀ। ਰਾਤ 8 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਕਾਰ ਭੀੜ ਵਿੱਚ ਵੜ ਗਈ ਅਤੇ ਕਈ ਲੋਕ ਕਾਰ ਦੀ ਲਪੇਟ ਵਿੱਚ ਆ ਗਏ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਭਗਦੜ ਮੱਚ ਗਈ ਅਤੇ ਕਾਰ ਲੋਕਾਂ ਉੱਤੇ ਚੜ੍ਹ ਗਈ। ਪੁਲਿਸ ਨੇ ਕਾਰ ਅਤੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਵੈਨਕੂਵਰ ਦੇ ਮੇਅਰ ਕੇਨ ਸਿਮ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਹ ਹਾਦਸਾ ਫਿਲੀਪੀਨੋ ਭਾਈਚਾਰੇ ਅਤੇ ਪੂਰੇ ਵੈਨਕੂਵਰ ਸ਼ਹਿਰ ਲਈ ਇੱਕ ਵਿਨਾਸ਼ਕਾਰੀ ਝਟਕਾ ਹੈ।