ਵਾਸ਼ਿੰਗਟਨ, 05 ਮਈ : ਅਮਰੀਕਾ ਦੇ ਵਾਸ਼ਿੰਗਟਨ ‘ਚ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਦੁੱਖਦਾਰੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਵਾਸ਼ਿੰਗਟਨ ਦੇ ਵੈਨਕੂਵਰ ਸ਼ਹਿਰ ਵਿੱਚ ਇੱਕ ਗੈਸ ਸਟੇਸ਼ਨ ਦੀ ਦੁਕਾਨ ਤੇ ਕੰਮ ਕਰਦਾ ਸੀ, ਬੀਤੇ ਦਿਨੀਂ ਉਹ ਰੋਜਾਨਾ ਵਾਂਗ ਗੈਸ ਸਟੇਸ਼ਨ ਦੀ ਦੁਕਾਨ ਤੇ ਕੰਮ ਕਰਨ ਗਿਆ ਤਾਂ ਇਸ ਦੌਰਾਨ ਕੁੱਝ ਲੁਟੇਰੇ ਲੁੱਰ ਕਰਨ ਦੀ ਨੀਅਤ ਨਾਲ ਸਟੋਰ ਵਿੱਚ ਦਾਖ਼ਲ ਹੋ ਗਏ, ਜਦੋਂ ਨਵਜੋਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਨਵਜੋਤ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾਂ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਏ ਹਨ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੁਟੇਰੇ ਬੇਰਹਿਮੀ ਨਾਲ ਨਵਜੋਤ ਸਿੰਘ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਨਵਜੋਤ ਸਿੰਘ ਪੰਜਾਬ ਦੇ ਕਪੂਰਥਲਾ ਦੇ ਪਿੰਡ ਜਲਾਲ ਭੁਲਾਣਾ ਦਾ ਵਾਸੀ ਸੀ, ਜੋ ਪਿਛਲੇ ਸਾਲ ਹੀ ਅਮਰੀਕਾ ਗਿਆ ਸੀ।ਮ੍ਰਿਤਕ ਨਵਜੋਤ ਸਿੰਘ ਕੁਆਰਾ ਸੀ, ਉਸਦੀ ਮੌਤ ਦੀ ਖ਼ਬਰ ਕਾਰਨ ਪਿੰਡ ਵਿੱਚ ਵੀ ਸੋਗ ਦੀ ਲਹਿਰ ਹੈ।