ਕਰਨਜੀਤ ਬੈਂਸ ਨੇ ਬਣਾਇਆ ਵਿਸ਼ਵ ਰਿਕਾਰਡ


ਲੰਡਨ :  ਪੰਜਾਬੀ ਪਰਿਵਾਰ ਨਾਲ ਸਬੰਧਿਤ ਯੂਕੇ ਦੀ ਰਹਿਣ ਵਾਲੀ ਕਰਨਜੀਤ ਕੌਰ ਬੈਂਸ (26) ਨੇ ਇੱਕ ਮਿੰਟ ਵਿੱਚ ਆਪਣੇ ਭਾਰ ਤੋਂ ਵੱਧ 
ਵੇਟ ਚੁੱਕ ਕੇ ਬੈਠਕਾਂ ਮਾਰਨ ਦਿ ਵਿਸ਼ਵ ਰਿਕਾਰਡ ਬਣਾਇਆ ਹੈ। ਕਰਨਜੀਤ ਬੈਂਸ ਦੇ ਇਸ ਤਰ੍ਹਾਂ ਕਰਨ ਨਾਲ ਉਸ ਦਾ ਨਾਮ ''ਗਿਨੀਜ਼ ਵਰਲਡ ਰਿਕਾਰਡ'' 'ਚ ਦਰਜ ਕਰਵਾਉਣ ਦਾ ਵੀ ਮਾਣ ਹਾਸਲ ਕੀਤਾ ਹੈ। ਕਰਨਜੀਤ ਕੌਰ ਨੇ ਇੱਕ ਮਿੰਟ ਵਿਚ ਭਾਰ ਚੁੱਕ ਕੇ 42 ਬੈਠਕਾਂ ਮਾਰੀਆਂ ਹਨ ਐਥਲੀਟਾਂ ਦੇ ਪਰਿਵਾਰ ਤੋਂ ਆਉਣ ਵਾਲੀ ਕਰਨਜੀਤ ਨੇ 17 ਸਾਲ ਦੀ ਉਮਰ ਵਿੱਚ ਹੀ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ। ਦੱਸ ਦੇਈਏ ਕਿ ਕਰਨਜੀਤ ਕੌਰ ਬੈਂਸ ਪਾਵਰਲਿਫਟਿੰਗ ਵਿੱਚ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਬ੍ਰਿਟਿਸ਼ ਸਿੱਖ ਔਰਤ ਵੀ ਹੈ। ਇਸ ਜ਼ੋਰ ਵਾਲੀ ਖੇਡ ਵਿਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕਰਨਜੀਤ ਕੌਰ ਬੈਂਸ ਨੇ ਲਗਭਗ 10 ਸਾਲਾਂ ਤੱਕ ਐਥਲੈਟਿਕਸ ਵਿੱਚ ਹਿੱਸਾ ਲਿਆ ਅਤੇ ਵਾਰਵਿਕਸ਼ਾਇਰ ਵਿੱਚ ਕਈ ਘਰੇਲੂ ਮੁਕਾਬਲੇ ਵੀ ਜਿੱਤੇ।ਕਰਨਜੀਤ ਕੌਰ ਦੇ ਪਿਤਾ ਇੱਕ ਸਾਬਕਾ ਪਾਵਰ ਲਿਫਟਰ ਅਤੇ ਬਾਡੀ ਬਿਲਡਰ ਹਨ ਜਿਨ੍ਹਾਂ ਨੇ ਆਪਣੀ ਧੀ ਨੂੰ ਚੰਗੀ ਸਿਖਲਾਈ ਦਿਤੀ ਅਤੇ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਸਕੀ ਹੈ। ਕਰਨਜੀਤ ਕੌਰ ਬੈਂਸ ਨੇ ਹੁਣ ਤੱਕ ਪੰਜ ਵਾਰ ਬ੍ਰਿਟਿਸ਼ ਚੈਂਪੀਅਨਸ਼ਿਪ ਅਤੇ ਪੰਜ ਵਾਰ ਹੀ ਆਲ ਇੰਗ ਚੈਂਪੀਅਨਸ਼ਿਪ ਜਿੱਤਣ ਦਾ ਨਾਮ ਖੱਟਿਆ ਹੈ।