
ਕਾਹਿਰਾ, 18 ਮਾਰਚ 2025 : ਇਜ਼ਰਾਇਲੀ ਫ਼ੌਜ ਨੇ ਗਾਜ਼ਾ ਪੱਟੀ 'ਚ ਇਕ ਵਾਰ ਫਿਰ ਹਮਲਾ ਕੀਤਾ ਹੈ। ਨੇਤਨਯਾਹੂ ਦੀ ਫੌਜ ਦੇ ਹਵਾਈ ਹਮਲਿਆਂ ਵਿੱਚ 200 ਫਲਸਤੀਨੀਆਂ ਦੇ ਮਾਰੇ ਜਾਣ ਦੀ ਖਬਰ ਹੈ। ਰਾਕੇਟ ਹਮਲੇ ਵਿੱਚ ਕਈ ਬੱਚਿਆਂ ਦੀ ਜਾਨ ਵੀ ਜਾ ਚੁੱਕੀ ਹੈ। ਹਵਾਈ ਹਮਲੇ ਤੋਂ ਬਾਅਦ, ਇਜ਼ਰਾਈਲੀ ਫ਼ੌਜ ਨੇ ਇਹ ਵੀ ਕਿਹਾ ਕਿ ਗਾਜ਼ਾ ਵਿੱਚ ਉਸਦੀ ਫੌਜੀ ਕਾਰਵਾਈ ਹਵਾਈ ਹਮਲਿਆਂ ਤੋਂ ਅੱਗੇ ਜਾਰੀ ਰਹੇਗੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਗਾਜ਼ਾ 'ਚ ਹਮਾਸ ਕਮਾਂਡਰਾਂ ਨੂੰ ਮਾਰਨ ਦੇ ਨਾਲ-ਨਾਲ ਉਹ ਉਨ੍ਹਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਏਗੀ। ਫੌਜ ਨੇ ਕਿਹਾ ਕਿ ਲੋੜ ਪੈਣ ਤੱਕ ਹਮਲੇ ਜਾਰੀ ਰਹਿਣਗੇ ਅਤੇ ਕਾਰਵਾਈ ਨੂੰ ਹਵਾਈ ਹਮਲਿਆਂ ਤੋਂ ਅੱਗੇ ਵਧਾਇਆ ਜਾਵੇਗਾ। ਦੂਜੇ ਪਾਸੇ ਹਮਾਸ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਵਿੱਚ ਇਜ਼ਰਾਈਲ ਦੇ ਨਵੇਂ ਹਮਲੇ ਜੰਗਬੰਦੀ ਦੀ ਉਲੰਘਣਾ ਕਰਦੇ ਹਨ ਅਤੇ ਬੰਧਕਾਂ ਦੀ ਕਿਸਮਤ ਨੂੰ ਖ਼ਤਰੇ ਵਿੱਚ ਪਾਉਂਦੇ ਹਨ।