ਦੁਬਈ ਵਿਚ ਇਕ ਭਾਰਤੀ ਵਿਅਕਤੀ ਨੂੰ 33 ਕਰੋੜ ਲੱਗੀ ਲਾਟਰੀ

ਦੁਬਈ, 24 ਦਸੰਬਰ : ਦੁਬਈ ਵਿਚ ਭਾਰਤੀ ਮੂਲ ਦਾ ਇਕ ਵਿਅਕਤੀ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਉਸ ਨੂੰ ਅਮਰੀਕਾ ਵਿਚ ਇਕ ਲੱਕੀ ਡਰਾਅ ਵਿਚ 15 ਮਿਲੀਅਨ ਦਿਰਹਨ (33 ਕਰੋੜ ਰੁਪਏ) ਦੀ ਲਾਟਰੀ ਲੱਗੀ ਹੈ। ਜੈਕਪਾਟ ਜਿੱਤਣ ਦੇ ਬਾਅਦ ਉਸ ਨੇ ਕਿਹਾ ਕਿ ਉਸ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਚਾਰ ਸਾਲ ਪਹਿਲਾਂ ਉਹ ਨੌਕਰੀ ਦੀ ਤਲਾਸ਼ ਵਿਚ ਭਾਰਤ ਤੋਂ ਦੁਬਈ ਆਇਆ ਸੀ। ਉਦੋਂ ਤੋਂ ਉਹ ਇਕ ਫਰਮ ਵਿਚ ਡਰਾਈਵਰ ਦੀ ਨੌਕਰੀ ਕਰ ਰਿਹਾ ਹੈ ਤੇ ਹਰ ਮਹੀਨੇ 3200 ਦਿਰਹਨ ਕਮਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਰਕਮ ਨੂੰ ਕਿਤੇ ਇਨਵੈਸਟ ਕਰਨਗੇ। ਦੁਬਈ ਵਿਚ ਅਜੇ ਓਗੁਲਾ ਨੇ ਅਮੀਰਾਤ ਡਰਾਅ ਵਿਚ 33 ਕਰੋੜ ਦਾ ਇਨਾਮ ਜਿੱਤਿਆ ਹੈ।ਲਾਟਰੀ ਜਿੱਤਣ ਦੇ ਬਾਅਦ ਓਗੁਲਾ ਨੇ ਕਿਹਾ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜੈਕਪਾਟ ਜਿੱਤਿਆ ਹੈ। ਅਜੇ ਓਗੁਲਾ ਨੇ ਦੱਸਿਆ ਕਿ ਉਹ ਦੱਖਣ ਭਾਰਤ ਦੇ ਇਕ ਛੋਟੇ ਜਿਹੇ ਪਿੰਡ ਨਾਲ ਤਾਲੁਕ ਰੱਖਦੇ ਹਨ ਤੇ ਚਾਰ ਸਾਲ ਪਹਿਲਾਂ ਉਹ ਨੌਕਰੀ ਦੀ ਭਾਲ ਵਿਚ ਸੰਯੁਕਤ ਅਰਬ ਅਮੀਰਾਤ ਆਏ ਸਨ। ਓਗੁਲਾ ਨੇ ਕਿਹਾ ਕਿ ਮੈਂ ਇਸ ਰਕਮ ਤੋਂ ਆਪਣਾ ਚੈਰਿਟੀ ਟਰੱਸਟ ਜਾਰੀ ਰੱਖਾਂਗਾ। ਇਸ ਨਾਲ ਕਈ ਲੋਕਾਂ ਨੂੰ ਮੇਰੇ ਪਿੰਡ ਤੇ ਗੁਆਂਢੀ ਪਿੰਡਾਂ ਵਿਚ ਬੁਨਿਆਦੀ ਲੋੜਾਂ ਪੂਰੀ ਕਰਨ ਵਿਚ ਮਦਦ ਮਿਲੇਗੀ। ਉੁਨ੍ਹਾਂ ਕਿਹਾ ਕਿ ਜਦੋਂਉਨ੍ਹਾਂ ਨੇ ਭਾਰਤ ਵਿਚ ਆਪਣੇ ਪਰਿਵਾਰ ਨੂੰ ਜੈਕਪਾਟ ਜਿੱਤਣ ਤੇ ਕਰੋੜਪਤੀ ਬਣਨ ਦੀ ਖਬਰ ਦਿੱਤੀ ਤਾਂ ਉਨ੍ਹਾਂ ਦੀ ਮਾਂ ਤੇ ਭੈਣ-ਭਰਾਵਾਂ ਨੇ ਵੀ ਉਸ ‘ਤੇ ਵਿਸ਼ਵਾਸ ਨਹੀਂ ਕੀਤਾ।